Advertisement

Soniya Bansal

alt
ਮਾਡਲਿੰਗ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਸੋਨੀਆ ਬਾਂਸਲ ਨੇ ਕਈ ਮਸ਼ਹੂਰ ਸੰਗੀਤ ਵੀਡੀਓਜ਼ ਵਿੱਚ ਕੰਮ ਕੀਤਾ ਹੈ। ਉਸਨੇ ਜ਼ੀ, ਟੀ-ਸੀਰੀਜ਼ ਅਤੇ ਵੀਨਸ ਦੇ ਨਾਲ ਸੰਗੀਤ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ। ਸੋਨੀਆ ਨੇ ਪਿਛਲੇ ਸਾਲ ਫਿਲਮ 'ਗੇਮ 100 ਕਰੋੜ ਕਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ 'ਚ ਉਹ ਸ਼ਕਤੀ ਕਪੂਰ ਅਤੇ ਰਾਹੁਲ ਰਾਏ ਨਾਲ ਨਜ਼ਰ ਆਈ ਸੀ। ਬਿੱਗ ਬਾਸ 17 ਵਿੱਚ ਤਿੱਖੀ ਮਿਰਚ ਬਣ ਕੇ ਆਈ ਸੋਨੀਆ ਬਾਂਸਲ ਦੀ ਗਰੈਂਡ ਪ੍ਰੀਮੀਅਰ ਵਿੱਚ ਐਂਟਰੀ ਧਮਾਕੇਦਾਰ ਸੀ। ਉਨ੍ਹਾਂ ਦੀ ਖੂਬਸੂਰਤੀ ਅਤੇ ਮਸਤੀ ਭਰੇ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਦਾਕਾਰਾ ਹਾਲ ਵਿੱਚ ਹਵਾਈ ਅੱਡੇ ਉਪਰ ਨਜ਼ਰ ਆਈ। ਉਹ ਬੜੇ ਹੀ ਅਰਾਮ ਨਾਲ ਹਵਾਈ ਅੱਡੇ ਉਪਰ ਘੁੰਮ ਰਹੀ ਹੈ। ਉਸ ਦੀ ਹੌਟ ਵੀਡੀਓ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਚੁੱਕੇ ਹਨ।
Nov 26,2023, 18:26 PM IST

Trending news