Punjabi News: ਮੁਕਸਤਰ 'ਚ DLED ਦੇ 2 ਫਰਜ਼ੀ ਵਿਦਿਆਰਥੀ ਗ੍ਰਿਫ਼ਤਾਰ, ਅਸਲੀ ਵਿਦਿਆਰਥੀਆਂ ਦੀ ਥਾਂ ਦੇ ਰਹੇ ਸਨ ਪ੍ਰੀਖਿਆ
Advertisement
Article Detail0/zeephh/zeephh1710826

Punjabi News: ਮੁਕਸਤਰ 'ਚ DLED ਦੇ 2 ਫਰਜ਼ੀ ਵਿਦਿਆਰਥੀ ਗ੍ਰਿਫ਼ਤਾਰ, ਅਸਲੀ ਵਿਦਿਆਰਥੀਆਂ ਦੀ ਥਾਂ ਦੇ ਰਹੇ ਸਨ ਪ੍ਰੀਖਿਆ

Punjabi News: ਡੀਐਲਐਡ ਦੀ ਪ੍ਰੀਖਿਆ ਦੌਰਾਨ 2 ਫਰਜ਼ੀ ਵਿਦਿਆਰਥੀਆਂ ਨੂੰ ਪ੍ਰੀਖਿਆ ਦਿੰਦੇ ਹੋਏ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਮੁਕਤਸਰ ਪੁਲਿਸ ਵੱਲੋਂ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Punjabi News: ਮੁਕਸਤਰ 'ਚ DLED ਦੇ 2 ਫਰਜ਼ੀ ਵਿਦਿਆਰਥੀ ਗ੍ਰਿਫ਼ਤਾਰ, ਅਸਲੀ ਵਿਦਿਆਰਥੀਆਂ ਦੀ ਥਾਂ ਦੇ ਰਹੇ ਸਨ ਪ੍ਰੀਖਿਆ

Punjabi News: ਜ਼ਿਲ੍ਹਾ ਮੁਕਤਸਰ ਦੇ ਪਿੰਡ ਬਰਕੰਦੀ ਬਣੀ ਡਾਈਟ ਵਿੱਚ ਚੱਲ ਰਹੀ ਡੀਐਲਐਡ ਸੈਸ਼ਨ 2020-22 ਦੇ ਦੂਜੇ ਪੜਾਅ ਦੀ ਪ੍ਰੀਖਿਆ ਵਿੱਚ ਦੋ ਫਰਜ਼ੀ ਵਿਦਿਆਰਥੀਆਂ ਨੂੰ ਪੇਪਰ ਦਿੰਦੇ ਹੋਏ ਫੜਿਆ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਮੁਕਤਸਰ ਪੁਲਿਸ ਵੱਲੋਂ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਅਸਲੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਹੋਣਾ ਬਾਕੀ ਹੈ।

ਇਸ ਸਬੰਧ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਡਾਇਟ ਬਰਕੰਦੀ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਦੱਸਿਆ ਕਿ 24 ਮਈ ਨੂੰ ਡੀਐਲ ਐਡ ਦੀ ਪ੍ਰੀਖਿਆ ਕੇਂਦਰ ਵਿੱਚ ਸੁਰਿੰਦਰ ਸਿੰਘ ਪੁੱਤਰ ਚਾਨਣ ਰਾਮ ਦੀ ਜਗ੍ਹਾ ਉਪਰ ਸੁਖਚੈਨ ਸਿੰਘ ਵਾਸੀ ਢਾਣੀ ਮਾਹ ਸਿੰਘ ਜਲਾਲਾਬਾਦ ਪ੍ਰੀਖਿਆ ਦੇ ਰਿਹਾ ਸੀ। ਜਦਕਿ ਅੰਕੁਸ਼ ਪੁੱਤਰ ਬਲਦੇਵ ਸਿੰਘ ਦੀ ਜਗ੍ਹਾ ਨਿਸ਼ਾਨ ਸਿੰਘ ਵਾਸੀ ਲਮੋਚੜ ਖੁਰਸ ਜਲਾਲਾਬਾਦ ਪ੍ਰੀਖਿਆ ਦੇ ਰਿਹਾ ਸੀ।

ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਮਈ ਨੂੰ ਡੀਐਲ ਐਡ ਦੀ ਪ੍ਰੀਖਿਆ ਕੇਂਦਰ ਵਿੱਚ ਸੁਰਿੰਦਰ ਸਿੰਘ ਪੁੱਤਰ ਚਾਨਣ ਰਾਮ ਦੀ ਥਾਂ ਉਪਰ ਸੁਖਚੈਨ ਸਿੰਘ ਵਾਸੀ ਢਾਣੀ ਮਾਹ ਸਿੰਘ ਜਲਾਲਾਬਾਦ ਪ੍ਰੀਖਿਆ ਦੇ ਰਿਹਾ ਸੀ। ਇਸ ਤੋਂ ਇਲਾਵਾ ਅੰਕੁਸ਼ ਪੁੱਤਰ ਬਲਦੇਵ ਸਿੰਘ ਦੀ ਥਾਂ ਨਿਸ਼ਾਨ ਸਿੰਘ ਵਾਸੀ ਲਮੋਚੜ ਖੁਰਦ ਜਲਾਲਾਬਾਦ ਪ੍ਰੀਖਿਆ ਦੇ ਰਿਹਾ ਸੀ। ਪ੍ਰਿੰਸੀਪਲ ਸੰਜੀਵ ਕੁਮਾਰ ਨੇ ਕਿਹਾ ਕਿ ਪ੍ਰੀਖਿਆ ਦੌਰਾਨ ਅਜਿਹੀ ਹਰਕਤ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤਰ੍ਹਾਂ ਚੌਕਸੀ ਭਵਿੱਖ ਵਿੱਚ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ : Faridkot Immigration scam: ਫਰੀਦਕੋਟ ਦੀ ਇੱਕ ਨਿੱਜੀ ਇਮੀਗ੍ਰੇਸ਼ਨ ਸੰਸਥਾ ਦਾ ਮੁਖੀ ਕਰੋੜਾਂ ਰੁਪਏ ਦੀ 'ਠੱਗੀ' ਮਾਰ ਕੇ ਹੋਇਆ ਫਰਾਰ!

ਥਾਣਾ ਸਦਰ ਮੁਕਤਸਰ ਪੁਲਿਸ ਨੇ ਸ਼ਿਕਾਇਤਕਰਤਾ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਬਿਆਨਾਂ ਉਪਰ ਕਾਰਵਾਈ ਕਰਦੇ ਹੋਏ ਅਸਲੀ ਪ੍ਰੀਖਿਆਰਥੀ ਸੁਰਿੰਦਰ ਸਿੰਘ ਤੇ ਅੰਕੁਸ਼ ਅਤੇ ਫਰਜ਼ੀ ਪ੍ਰੀਖਿਆਰਥੀ ਸੁਖਚੈਨ ਸਿੰਘ ਤੇ ਨਿਸ਼ਾਨ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਅਸਲੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : PSEB Class 12th Board Result 2023: 12ਵੀਂ 'ਚ ਅੱਵਲ ਵਿਦਿਆਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇਗਾ ਇਨਾਮ!

 

Trending news