26 ਜਨਵਰੀ ਮੌਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਤਿਆਰ ਕੀਤਾ ਗਿਆ 395 ਵਰਗ ਫੁੱਟ ਦਾ ਝੰਡਾ, ਜਾਣੋ ਖਾਸੀਅਤ
Advertisement

26 ਜਨਵਰੀ ਮੌਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਤਿਆਰ ਕੀਤਾ ਗਿਆ 395 ਵਰਗ ਫੁੱਟ ਦਾ ਝੰਡਾ, ਜਾਣੋ ਖਾਸੀਅਤ

ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ ਅੰਦੋਲਨ ਵਿਚ ਮਾਰੇ ਗਏ ਕਿਸਾਨਾਂ  ਦਾ ਨਾਂ 

26 ਜਨਵਰੀ ਮੌਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਤਿਆਰ ਕੀਤਾ ਗਿਆ 395 ਵਰਗ ਫੁੱਟ ਦਾ ਝੰਡਾ, ਜਾਣੋ ਖਾਸੀਅਤ

ਨਵਦੀਪ ਸਿੰਘ/ਮੋਗਾ : ਕਿਸਾਨ ਅੰਦੋਲਨ ਦੀ ਹਮਾਇਤ ਚ ਜਿੱਥੇ ਹਰ ਵਰਗ ਕਿਸਾਨਾਂ ਦੇ ਨਾਲ ਖੜ੍ਹਾ ਹੈ ਉੱਥੇ ਹੀ ਹਰ ਕੋਈ ਆਪੋ ਆਪਣੇ ਪੱਧਰ ਤੇ ਬਣਦਾ ਯੋਗਦਾਨ ਵੀ ਪਾ ਰਿਹਾ ਹੈ. ਮੋਗਾ ਦੇ ਰਹਿਣ ਵਾਲੇ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਿਸਾਨ ਅੰਦੋਲਨ ਹਸਤਾਖਰ ਮੁਹਿੰਮ ਤਹਿਤ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਇੱਕ ਨਵੇਕਲਾ ਉਪਰਾਲਾ ਕੀਤਾ ਹੈ.  ਆਰਟਿਸਟ ਗੁਰਪ੍ਰੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਤਿਆਰ ਕੀਤਾ ਹੈ. ਆਪਣੇ ਬਰਸ਼ਾਂ ਨਾਲ ਕਲਾਕਾਰੀ ਰਾਹੀਂ ਆਰਟਿਸਟ ਗੁਰਪ੍ਰੀਤ ਸਿੰਘ ਕਿਸਾਨ ਅੰਦੋਲਨ ਦੌਰਾਨ ਲਗਾਤਾਰ ਸੋਸ਼ਲ ਮੀਡੀਆ ਅਤੇ ਆਪਣੇ ਕਾਰਟੂਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਹਨ। ਗੁਰਪ੍ਰੀਤ ਸਿੰਘ ਨੇ ਕਿਸਾਨ ਅੰਦੋਲਨ ਦੀ ਹਮਾਇਤ ਚ ਇੱਕ ਨਵੀਂ ਪਹਿਲ ਕਰਦਿਆਂ ਕਿਸਾਨ ਅੰਦੋਲਨ ਨੂੰ ਸਮਰਪਿਤ ਇੱਕ ਬਹੁਤ ਵੱਡਾ ਝੰਡਾ ਤਿਆਰ ਕੀਤਾ ਹੈ। ਇਹ ਝੰਡਾ 395 ਵਰਗ ਫੁੱਟ ਹੈ ਅਤੇ ਇਸ ਦਾ ਭਾਰ 5:250 kg ਹੈ।

ਇਸ ਤਰਾਂ ਤੁਸੀਂ ਵੀ ਦੇ ਸਕਦੇ ਹੋ ਸ਼ਰਧਾਂਜਲੀ 

ਇਸ ਝੰਡੇ ਦੇ ਵਿਚਕਾਰ 29 ਇੰਚ ਦੇ ਗੋਲ ਚੱਕਰ ਚ ਕਿਸਾਨ ਬੱਲਦ ਨਾ ਖੇਤੀ ਕਰਦਾ ਵਿਖਾਇਆ ਗਿਆ ਹੈ. ਝੰਡੇ ਚ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ 116 ਕਿਸਾਨਾਂ ਦੇ ਨਾਂਅ ਸੁਨਿਹਰੀ ਅੱਖਰਾਂ ਚ ਲਿਖੇ ਗਏ ਹਨ... ਅਤੇ ਲੋਕਾਂ ਦੇ ਹਸਤਾਖਰ ਲਈ 395 ਵਰਗ ਫੁੱਟ ਦੀ ਥਾਂ ਖਾਲੀ ਛੱਡੀ ਗਈ ਹੈ. ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਹ ਹੁਣ ਤਕ ਦਾ ਸਭ ਤੋਂ ਵੱਡਾ ਝੰਡਾ ਹੋਵੇਗਾ। ਇਸ ਝੰਡੇ ਨੂੰ ਟਿਕਰੀ ਬਾਰਡਰ ਤੋਂ ਹੁੰਦਿਆਂ 26 ਜਨਵਰੀ ਨੂੰ ਸਿੰਘੂ ਬਾਰਡਰ ਤੇ ਫਹਿਰਾਇਆ ਜਾਵੇਗਾ।

ਪਰਿਵਾਰ ਵੱਲੋਂ ਵੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ
ਗੁਰਪ੍ਰੀਤ ਸਿੰਘ ਦਾ ਪੂਰਾ ਪਰਿਵਾਰ ਇਸ ਸੰਘਰਸ਼ ਦੀ ਹਮਾਇਤ ਕਰ ਰਿਹਾ ਹੈ. ਗੁਰਪ੍ਰੀਤ ਸਿੰਘ ਦੀ ਪਤਨੀ ਅਤੇ ਉਨ੍ਹਾਂ ਦੀ ਧੀ ਨੇ ਵੀ ਕੇਂਦਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ. ਗੁਰਪ੍ਰੀਤ ਸਿੰਘ ਦੇ ਨਜ਼ਦੀਕੀਆਂ ਦਾ ਵੀ ਮੰਨਣੈ ਕਿ ਇਹ ਉਪਰਾਲਾ ਇੱਕ ਨਵਾਂ ਕੀਰਤੀਮਾਨ ਸਥਾਪਤ ਕਰਨ ਦੀ ਦਿਸ਼ਾ ਵੱਲ ਚੁੱਕਿਆ ਗਿਆ ਕਦਮ ਹੈ. ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਦਾ ਨਾਮ 'ਲਿਮਕਾ ਬੁਕਸ ਆਫ ਰਿਕਾਰਡਜ਼' 'ਚ ਦਰਜ ਹੋ ਚੁੱਕਾ ਹੈ। ਇਹ ਝੰਡਾ ਕਿਸਾਨਾਂ ਦੀ ਇੱਕਜੁੱਟਤਾ, ਏਕਤਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੋਵੇਗਾ। 

ਦੱਸ ਦਈਏ ਕਿ ਕਿਸਾਨਾਂ ਨਾਲ ਜਿੱਥੇ ਕੇਂਦਰ ਸਰਕਾਰ ਦੀ ਨੌਵੀ ਮੀਟਿੰਗ ਵੀ ਬੇਨਤੀਜਾ ਰਹੀ ਤਾਂ ਕਿਸਾਨਾਂ  ਦੇ ਵੱਲੋਂ  26 ਜਨਵਰੀ ਨੂੰ ਇੱਕ ਟਰੈਕਟਰ ਮਾਰਚ ਵੀ ਕੱਢਿਆ ਜਾ ਰਿਹਾ ਹੈ,  ਜਿਸਦੀ ਤਿਆਰੀਆਂ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀਆਂ ਨੇ।  

Trending news