PM KISAN ਸਨਮਾਨ ਯੋਜਨਾ 'ਚ ਕੇਂਦਰ ਦਾ ਵੱਡਾ ਬਦਲਾਅ,ਹੁਣ ਇੰਨਾ Account 'ਚ ਨਹੀਂ ਆਉਣਗੇ 6000 ਰੁਪਏ
Advertisement
Article Detail0/zeephh/zeephh848302

PM KISAN ਸਨਮਾਨ ਯੋਜਨਾ 'ਚ ਕੇਂਦਰ ਦਾ ਵੱਡਾ ਬਦਲਾਅ,ਹੁਣ ਇੰਨਾ Account 'ਚ ਨਹੀਂ ਆਉਣਗੇ 6000 ਰੁਪਏ

ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਵੱਲੋਂ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੇ 'ਚ ਫਰਜ਼ੀਵਾੜਾ ਸਾਹਮਣੇ ਆਇਆ, ਇਸ ਨੂੰ ਵੇਖਦੇ ਹੋਏ ਹੁਣ  ਕੇਂਦਰ ਸਰਕਾਰ ਦੇ ਵੱਲੋਂ ਪੀਐੱਮ ਕਿਸਾਨ ਸਨਮਾਨ ਫੰਡ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ

ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੇ 'ਚ ਫਰਜ਼ੀਵਾੜਾ ਸਾਹਮਣੇ ਆਇਆ

 ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਵੱਲੋਂ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੇ 'ਚ ਫਰਜ਼ੀਵਾੜਾ ਸਾਹਮਣੇ ਆਇਆ, ਇਸ ਨੂੰ ਵੇਖਦੇ ਹੋਏ ਹੁਣ ਕੇਂਦਰ ਸਰਕਾਰ ਦੇ ਵੱਲੋਂ ਪੀਐੱਮ ਕਿਸਾਨ ਸਨਮਾਨ ਫੰਡ ਨਿਯਮਾ ਵਿੱਚ ਬਦਲਾਅ ਕਰ ਦਿੱਤਾ ਹੈ, ਹੁਣ ਇਸ ਫੰਡ ਦੇ ਤਹਿਤ ਮਿਲਣ ਵਾਲੀ 6 ਹਜ਼ਾਰ ਰੁਪਏ ਦੀ ਰਾਸ਼ੀ ਸਿਰਫ ਉਨ੍ਹਾਂ ਕਿਸਾਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਦੇ ਨਾਂ 'ਤੇ ਖੇਤ ਹੋਵੇਗਾ ਇਹ ਫੈਸਲਾ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੀ ਗੜਬੜੀ ਨੂੰ ਵੇਖਦੇ ਹੋਏ ਲਿਆ ਗਿਆ ਹੈ.  

ਜਾਣਕਾਰੀ ਮੁਤਾਬਕ ਹੁਣ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਕਿਸੇ ਵੀ ਕਿਸਾਨ ਨੂੰ ਖੇਤ ਦਾ ਮਿਊਟੇਸ਼ਨ ਯਾਨੀ ਉਸ ਦਾ ਦਾਖ਼ਲ ਅਤੇ ਖਾਰਜ ਨਾਮਾ ਆਪਣੇ ਨਾਂ ਤੋਂ ਕਰਾਉਣਾ ਹੋਵੇਗਾ ਦੇਸ਼ ਵਿੱਚ ਹਾਲੇ ਵੀ ਲੱਖਾਂ ਕਿਸਾਨ ਅਜਿਹੇ  ਨੇ ਜਿਨ੍ਹਾਂ ਨੇ ਖੇਤ ਆਪਣੇ ਨਾਂ ਨਹੀਂ ਕਰਵਾਏ ਨੇ ਜਿਸ ਕਾਰਨ ਉਹ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਨੇ ਅਤੇ ਇਸ ਦਾ ਲਾਹਾ ਪੁਰਾਣੇ  ਕਿਸਾਨਾਂ ਨੂੰ ਮਿਲ ਰਿਹਾ ਹੈ.  

ਕੇਂਦਰ ਵੱਲੋਂ ਕੀਤਾ ਜਾ ਰਿਹਾ ਹੈ ਇਹ ਬਦਲਾਅ 

ਕੇਂਦਰ ਵੱਲੋਂ ਇਸ ਫਰਜ਼ੀਵਾੜੇ ਨੂੰ ਰੋਕਣ ਦੇ ਲਈ ਹੁਣ ਨਵਾਂ ਰਜਿਸਟ੍ਰੇਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਕਿਸਾਨ ਨੂੰ ਫਾਰਮ ਦੇ ਵਿੱਚ ਆਪਣੀ ਜ਼ਮੀਨ ਤੇ ਪਲਾਟ ਨੰਬਰ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਉਥੇ ਹੀ ਜਿਨ੍ਹਾਂ ਲੋਕਾਂ ਦਾ ਜੁਆਇੰਟ ਪਰਿਵਾਰ ਹੈ ਉਨ੍ਹਾਂ  ਨੂੰ ਤਹਿਸੀਲ ਵਿੱਚ ਜਾ ਕੇ ਆਪਣੇ ਹਿੱਸੇ ਦੀ ਜ਼ਮੀਨ ਨੂੰ ਨਾਂ ਕਰਵਾਉਣਾ ਹੋਵੇਗਾ। ਜੋ ਕਿਸਾਨ ਅਜਿਹਾ ਨਹੀਂ ਕਰਨਗੇ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਹਾ ਨਹੀਂ ਮਿਲੇਗਾ।  

ਇਨ੍ਹਾਂ ਨੂੰ ਨਹੀਂ ਮਿਲੇਗਾ ਲਾਭ

 ਅਗਰ ਕੋਈ ਕਿਸਾਨ ਖੇਤੀ ਕਰਦਾ ਹੈ ਪਰ ਜ਼ਮੀਨ ਉਸ ਦੇ ਦਾਦੇ ਜਾਂ ਉਸ ਦੇ ਪਿਤਾ ਦੇ ਨਾਂ 'ਤੇ ਹੈ ਤਾਂ ਉਸ ਨੂੰ ਕੋਈ ਲਾਭ ਨਹੀਂ ਮਿਲੇਗਾ। ਨਾਲ ਹੀ, ਜੇ ਕਿਸਾਨ ਪਰਿਵਾਰ ਦਾ ਕੋਈ ਵਿਅਕਤੀ ਸੰਵਿਧਾਨਕ ਅਹੁਦਿਆਂ 'ਤੇ ਤਾਇਨਾਤ ਹੈ ਜਾਂ ਜੇ ਉਹ ਟੈਕਸ ਅਦਾ ਕਰਦਾ ਹੈ, ਤਾਂ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਵੇਗਾ, ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਤੱਕ ਤੋਂ ਜ਼ਿਆਦਾ ਪੈਨਸ਼ਨ ਪਾਉਣ ਵਾਲੇ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਦਿੱਤਾ ਜਾਏਗਾ।  

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਬਾਰੇ ਜਾਣਕਾਰੀ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਤਹਿਤ ਕੇਂਦਰ ਸਰਕਾਰ  ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦਿੰਦੀ ਹੈ, ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਦੀ ਸ਼ੁਰੂਆਤ ਕਿਸਾਨਾਂ ਨੂੰ ਕਰਜ਼ ਮੁਕਤ ਕਰਾਉਣ ਦੇ ਲਈ ਕੀਤੀ ਗਈ ਹੈ, ਸਰਕਾਰ 6 ਹਜ਼ਾਰ ਰੁਪਏ ਸਾਲ ਭਾਰਤ ਵਿੱਚ 3 ਕਿਸ਼ਤਾਂ 'ਚ ਦਿੰਦਾ ਹੈ ਜਿਸਦੇ ਤਹਿਤ 4 ਮਹੀਨਿਆਂ ਵਿੱਚ ਇੱਕ ਕਿਸ਼ਤ ਕਿਸਾਨਾਂ ਦੇ ਖਾਤਿਆਂ 'ਚ ਭੇਜੀ ਜਾਂਦੀ ਹੈ, ਕਿਸ਼ਤ ਦੇ ਵਿੱਚ 2 ਹਜ਼ਾਰ ਰੁਪਏ ਦਿੱਤੇ  ਜਾਂਦੇ ਹਨ.

WATCH LIVE TV 

 

Trending news