ਹਰਿਆਣਾ ਕਿਸਾਨ ਯੂਨੀਅਨਾਂ ਦੀ ਮੋਦੀ ਸਰਕਾਰ ਨੂੰ ਚਿਤਾਵਨੀ,ਮੀਟਿੰਗ 'ਚ ਨਹੀਂ ਹੋਇਆ ਫ਼ੈਸਲਾ ਤਾਂ ਚੁਕਾਂਗੇ ਇਹ ਵੱਡਾ ਕਦਮ
Advertisement

ਹਰਿਆਣਾ ਕਿਸਾਨ ਯੂਨੀਅਨਾਂ ਦੀ ਮੋਦੀ ਸਰਕਾਰ ਨੂੰ ਚਿਤਾਵਨੀ,ਮੀਟਿੰਗ 'ਚ ਨਹੀਂ ਹੋਇਆ ਫ਼ੈਸਲਾ ਤਾਂ ਚੁਕਾਂਗੇ ਇਹ ਵੱਡਾ ਕਦਮ

 ਹਰਿਆਣਾ ਦੀ ਕਿਸਾਨ ਜਥੇਬੰਦੀਆਂ ਸੱਦਾ ਨਾ ਮਿਲਣ ਤੇ ਇਤਰਾਜ਼ ਜਤਾਇਆ 

 ਹਰਿਆਣਾ ਦੀ ਕਿਸਾਨ ਜਥੇਬੰਦੀਆਂ ਸੱਦਾ ਨਾ ਮਿਲਣ ਤੇ ਇਤਰਾਜ਼ ਜਤਾਇਆ

ਵਿਨੋਦ ਲਾਂਬਾ/ਦਿੱਲੀ : ਪੰਜਾਬ ਦੇ ਨਾਲ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਖੇਤੀ ਕਾਨੂੰਨ ਨੂੰ ਲੈਕੇ ਵੱਡਾ ਐਲਾਨ ਕਰ ਦਿੱਤਾ ਹੈ, ਪ੍ਰੈਸਕਾਂਨਫਰੰਸ ਕਰਕੇ ਸਭ ਤੋਂ ਪਹਿਲਾਂ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਸੱਦਾ ਨਾ ਦੇਣ 'ਤੇ ਕਰੜਾ ਇਤਰਾਜ਼ ਜਤਾਇਆ,ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰ ਇਸ ਨੂੰ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਬਣਾਉਣਾ ਚਾਉਂਦੀ ਹੈ ਜਦਕਿ ਇਹ ਪੂਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ,ਉਨ੍ਹਾਂ ਕਿਹਾ ਖੇਤੀ ਕਾਨੂੰਨ ਦੇ ਖਿਲਾਫ਼ ਹਰਿਆਣਾ ਦੇ ਵੀ ਹਜ਼ਾਰਾ ਕਿਸਾਨ ਸ਼ਾਮਲ ਨੇ 

ਕਿਸਾਨਾਂ ਦੀ ਕੇਂਦਰ ਨੂੰ ਚਿਤਾਵਨੀ

ਹਰਿਆਣਾ ਦੇ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਕੋਈ ਫ਼ੈਸਲਾ ਨਹੀਂ ਹੋਇਆ ਤਾਂ ਦਿੱਲੀ ਆਉਣ ਵਾਲਾ ਦੁੱਧ ਅਤੇ ਹੋਰ ਜ਼ਰੂਰੀ ਸਮਾਨ ਬੰਦ ਕਰ ਦਿੱਤਾ ਜਾਵੇਗਾ,ਸਿਰਫ਼ ਇੰਨਾਂ ਹੀ ਨਹੀਂ ਕਿਸਾਨ ਜਥੇਬੰਦੀਆਂ ਨੇ ਕਿਹਾ ਦਿੱਲੀ ਆਉਣ ਵਾਲੇ ਹਰ ਰਸਤੇ ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਜਾਵੇਗਾ,ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਖੇਤੀ ਕਾਨੂੰਨ ਪੂਰੀ ਤਰ੍ਹਾਂ ਨਾਲ ਰੱਦ ਹੋਣਾ ਚਾਹੀਦਾ ਹੈ,MSP ਮਿਲ ਦੀ ਰਹੇਗੀ ਇਸ ਦੀ ਲਿਖਿਤ ਗਰੰਟੀ ਚਾਹੀਦੀ ਹੈ   
 
ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮਿਲਣ ਦਾ ਸੱਦਾ ਦਿੱਤਾ ਹੈ

ਕੇਂਦਰੀ ਖੇਤੀ-ਬਾੜੀ ਮੰਤਰਾਲੇ ਵੱਲੋਂ ਕਿਸਾਨਾਂ ਨੂੰ 3 ਵਜੇ ਮੀਟਿੰਗ ਦਾ ਲਿਖਿਤ ਸੱਦਾ ਦਿੱਤਾ ਹੈ,ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਬੁਲਾਇਆ ਗਿਆ ਹੈ,ਇਸ ਤੋਂ ਪਹਿਲਾਂ 13 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰੀ ਖੇਤੀ-ਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਪਿਉਸ਼ ਗੋਇਲ ਨੇ ਮੀਟਿੰਗ ਕੀਤੀ ਸੀ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ ਸੀ

 

 

 

Trending news