AIIMS ਦੀ ਕੋਰੋਨਾ ਵਾਇਰਸ ਲਾਸ਼ ਦੀ ਰਿਸਰਚ ਕਰਨ ਦੀ ਯੋਜਨਾ,ਇਹ ਹੈ ਮਕਸਦ
Advertisement

AIIMS ਦੀ ਕੋਰੋਨਾ ਵਾਇਰਸ ਲਾਸ਼ ਦੀ ਰਿਸਰਚ ਕਰਨ ਦੀ ਯੋਜਨਾ,ਇਹ ਹੈ ਮਕਸਦ

AIIMS ਦੇ ਡਾਕਟਰ ਲਾਸ਼ ਵਿੱਚ ਵਾਇਰਸ ਦੇ ਜ਼ਿੰਦਾ ਰਹਿਣ ਦਾ ਸਮਾਂ ਪਤਾ ਕਰਨ ਲਈ ਰਿਸਰਚ ਕਰਨਾ ਚਾਉਂਦੇ ਨੇ 

AIIMS ਦੇ ਡਾਕਟਰ ਲਾਸ਼ ਵਿੱਚ ਵਾਇਰਸ ਦੇ ਜ਼ਿੰਦਾ ਰਹਿਣ ਦਾ ਸਮਾਂ ਪਤਾ ਕਰਨ ਲਈ ਰਿਸਰਚ ਕਰਨਾ ਚਾਉਂਦੇ ਨੇ

ਦਿੱਲੀ : AIIMS ਦੇ ਡਾਕਟਰ ਇੱਕ ਰਿਸਰਚ ਦੇ ਲਈ ਕੋਵਿਡ-19 ਨਾਲ ਮਰਨ ਵਾਲਿਆਂ  ਦਾ  ਪੋਸਟਮਾਰਟਮ ਕਰਨ 'ਤੇ ਵਿਚਾਰ ਕਰ ਰਹੇ  ਨੇ, ਕੋਰੋਨਾ ਵਾਇਰਸ (Coronavirus) ਕਿੰਨੇ ਸਮੇਂ ਦੇ ਲਈ ਲਾਸ਼ ਵਿੱਚ ਰਹਿੰਦਾ ਹੈ ਕੀ ਇਸ ਨਾਲ ਵਾਇਰਸ ਦੇ ਫੈਲਾਊ ਦਾ ਕਿੰਨਾ ਖ਼ਤਰਾ ਹੁੰਦਾ ਹੈ 

ਦਿੱਲੀ ਦੇ ਹਸਪਤਾਲ ਦੇ ਫਾਰਨਸਿਕ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਕਿਹਾ ਇਸ ਖੌਜ ਨਾਲ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਕੀ ਵਾਇਰਸ ਕਿਵੇਂ ਮਨੁੱਖ ਦੇ ਅੰਗਾਂ 'ਤੇ ਅਸਰ ਪਾਉਂਦਾ ਹੈ

ਉਨ੍ਹਾਂ ਨੇ ਕਿਹਾ ਇਸ ਦੇ ਲਈ ਮ੍ਰਿਤਕ ਦੇ ਪਰਵਾਰ ਤੋਂ ਕਾਨੂੰਨੀ ਸਹਿਮਤੀ ਲਈ ਜਾਵੇਗੀ, ਇਸ ਖ਼ੋਜ ਨਾਲ ਰੋਗ ਵਿਗਿਆਨ ਅਤੇ ਅਣੂਜੀਵ ਵਿਗਿਆਨ ਵਰਗੇ   ਵਿਭਾਗ ਵੀ ਸ਼ਾਮਲ ਹੋਣਗੇ 

ਡਾਕਟਰ ਗੁਪਤਾ ਨੇ ਕਿਹਾ ਇਹ ਆਪਣੇ ਆਪ ਵਿੱਚ ਪਹਿਲੀ ਖ਼ੋਜ  ਹੋਣ ਜਾ ਰਹੀ ਹੈ ਇਸ ਲਈ ਸਾਵਧਾਨੀ ਨਾਲ ਇਸ ਦੀ ਯੋਜਨਾ ਬਣਾਉਣੀ ਹੋਵੇਗੀ, ਇਸ ਨਾਲ ਇਹ ਵੀ ਸਮਝਣ ਵਿੱਚ ਮਦਦ ਮਿਲੇਗੀ ਕਿ ਵਾਇਰਸ ਸਰੀਰ ਦੇ ਕਿਹੜੇ ਹਿੱਸੇ ਵਿੱਚ ਅਸਰ ਪਾਉਂਦਾ ਹੈ ਨਾਲ ਹੀ ਇਸ ਨਾਲ ਇਹ ਵੀ ਪਤਾ ਚੱਲਣ ਵਿੱਚ ਮਦਦ ਮਿਲੇਗੀ ਕਿ ਕੋਰੋਨਾ ਵਾਇਰਸ ਕਿਸੇ ਮ੍ਰਿਤਕ ਸਰੀਰ ਵਿੱਚ ਕਿੰਨੀ ਦੇਰ ਤੱਕ ਰਹਿ ਸਕਦਾ ਹੈ 

ਫ਼ਿਲਹਾਲ ਮੌਜੂਦਾ ਵਿਗਿਆਨ ਦੇ ਮੁਤਾਬਿਕ ਕਿਸੇ ਵੀ ਮ੍ਰਿਤਕ ਸਰੀਰ ਵਿੱਚ ਵਾਇਰਸ ਹੋਲੀ-ਹੋਲੀ ਖ਼ਤਮ ਹੁੰਦਾ ਹੈ ਪਰ ਹੁਣ ਤੱਕ ਮ੍ਰਿਤਕ ਸਰੀਰ ਨੂੰ ਵਾਇਰਸ ਮੁਕਤ ਹੋਣ ਦਾ ਕੋਈ ਸਮਾਂ ਤੈਅ ਨਹੀਂ ਹੈ

ICMR ਨੇ ਮੰਗਲਵਾਰ ਨੂੰ ਕਿਹਾ ਸੀ ਕੀ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਬਿਨਾਂ ਚੀਰ-ਫਾੜ ਕੀਤੇ ਪੋਸਟਮਾਰਟਮ ਕਰਨ ਦੀ ਤਕਨੀਕ ਅਪਣਾਉਣ ਦੀ ਸਲਾਹ ਦਿੱਤੀ ਸੀ,ICMR ਨੇ ਕਿਹਾ ਸੀ ਕੀ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਵਿੱਚ ਫਾਰੇਸਿਕ ਪੋਸਟਮਾਰਟਮ ਦੇ ਲਈ ਚੀਰ-ਫਾੜ ਕਰਨ ਵਾਲੀ ਤਕਨੀਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ,ਕਿਉਂਕਿ ਮੁਰਦਾ ਘਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ

 

 

 

Trending news