Balkaur Sidhu News: ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਿੱਧੂ ਮੂਸੇਵਾਲਾ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇਸ ਬਿਆਨ ਉਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ।
Trending Photos
Balkaur Sidhu News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਸਾਜ਼ਿਸ਼ ਨੂੰ ਲੈ ਕੇ ਬੀਤੇ ਦਿਨੀਂ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਹੋਇਆ ਸੀ। ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਸਬੰਧੀ ਲੀਕ ਕੀਤੇ ਗਏ ਵੇਰਵਿਆਂ ਦਾ ਮੁੱਦਾ ਚੁੱਕਣ ਉਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਸੀ ਕਿ ਸਿੱਧੂ ਸਾਡਾ ਵੀ ਭਰਾ ਸੀ ਤੇ ਅਸੀਂ ਵੀ ਉਸ ਦੇ ਪ੍ਰਸ਼ੰਸਕ ਸੀ ਪਰ ਉਹ ਘਟਨਾ ਵਾਲੇ ਦਿਨ ਦੋ ਸੁਰੱਖਿਆ ਮੁਲਾਜ਼ਮ ਨਾਲ ਲੈ ਕੇ ਨਹੀਂ ਗਿਆ ਸੀ ਤੇ ਉਸ ਕੋਲ ਬੁਲਟ ਪਰੂਫ ਗੱਡੀ ਵੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਬਾਰੇ ਸਿੱਧੂ ਦੇ ਪਰਿਵਾਰ ਨੂੰ ਪੁੱਛਿਆ ਜਾਵੇ।
ਅਮਨ ਅਰੋੜਾ ਦੇ ਇਸ ਬਿਆਨ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੈਬਨਿਟ ਮੰਤਰੀ ਦੇ ਬਿਆਨ 'ਤੇ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਮੰਤਰੀ ਅਮਨ ਅਰੋੜਾ ਦੇ ਸ਼ਬਦਾਂ ਨੇ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਕੜੇ ਸ਼ਬਦਾਂ ਵਿੱਚ ਇਸ ਬਿਆਨ ਦੀ ਨਿਖੇਧੀ ਕੀਤੀ।
ਉਨ੍ਹਾਂ ਨੇ ਭਾਰੀ ਨਿਰਾਸ਼ਾ ਵਿੱਚ ਕਿਹਾ 'ਜਿਸ ਤਨ ਲਾਗੈ ਸੋ ਤਨ ਜਾਨੈ ਕੌਣ ਜਾਨੈ ਪੀੜ ਪਰਾਈ ?' ਸਰਕਾਰ ਦੀ ਕਮੀਆਂ ਛੁਪਾਉਣ ਲਈ ਮੰਤਰੀ ਅਰੋੜਾ ਉਨ੍ਹਾਂ ਵਿੱਚ ਹੀ ਨੁਕਸ ਕੱਢ ਰਹੇ ਹਨ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਭਾਰੀ ਗਲਤੀ ਮੰਨਦੇ ਹਨ। ਉਨ੍ਹਾਂ ਨੇ ਢਿੱਲ ਮੱਠ ਕੀਤੀ ਤੇ ਆਪਣਾ ਬੱਚਾ ਗੁਆ ਲਿਆ।
ਬਲਕੌਰ ਸਿੰਘ ਨੇ ਕਿਹਾ ਕਿ ਚੋਣਾਂ ਪਿੱਛੋਂ 9-10 ਦਿਨਾਂ ਤੱਕ ਸਿੱਧੂ ਕੋਲ ਕੋਈ ਸੁਰੱਖਿਆ ਨਹੀਂ ਸੀ ਪਰ ਇਸ ਜਾਣਕਾਰੀ ਨੂੰ ਜਨਤਕ ਨਹੀਂ ਕੀਤਾ ਗਿਆ ਸੀ। 28 ਮਈ 2022 ਨੂੰ ਸੁਰੱਖਿਆ ਘਟਾ ਦਿੱਤੀ ਗਈ ਤਾਂ ਬਾਅਦ ਵਿੱਚ ਸੋਸ਼ਲ ਮੀਡੀਆ ਉਪਰ ਇਸ ਦਾ ਪ੍ਰਚਾਰ ਕੀਤਾ ਗਿਆ ਸੀ। ਗੈਂਗਸਟਰ ਗੋਲਡੀ ਬਰਾੜ ਨੇ ਵੀ ਇੰਟਰਵਿਊ 'ਚ ਮੰਨਿਆ ਕਿ ਜਿਵੇਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਮੀ ਕੀਤੀ ਗਈ ਸੀ, ਉਦੋਂ ਹੀ ਉਸ ਨੂੰ ਮਾਰਨ ਦੀ ਵਿਊਂਤ ਬਣਾ ਲਈ ਸੀ।
ਇਹ ਵੀ ਪੜ੍ਹੋ : Punjab Government: ਗੰਨ ਕਲਚਰ ਖਿਲਾਫ਼ ਐਕਸ਼ਨ ਮੋਡ 'ਚ ਮਾਨ ਸਰਕਾਰ, 813 ਆਰਮਜ਼ ਲਾਇਸੈਂਸ ਕੀਤੇ ਰੱਦ
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਰਕਾਰ ਬੁਲਟ ਪਰੂਫ ਗੱਡੀ ਦੀ ਗੱਲ ਕਰਦੀ ਹੈ। ਕੀ ਉਸ ਨੂੰ ਸਰਕਾਰ ਨੇ ਦਿੱਤੀ ਸੀ? ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਵੀ ਕਿਹਾ ਕਿ ਵਿਦੇਸ਼ਾਂ ਤੋਂ ਲਿਆਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ 'ਚ ਦੇਰੀ ਹੋ ਸਕਦੀ ਹੈ ਪਰ ਨੇੜੇ ਬੈਠੇ ਨੂੰ ਜਲਦੀ ਗ੍ਰਿਫ਼ਤਾਰ ਕਰੋ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ BSF ਨੇ ਸੰਭਾਲਿਆ ਮੋਰਚਾ, ਛੇ ਦਿਨਾਂ ਲਈ ਨੋ ਫਲਾਇੰਗ ਜ਼ੋਨ, ਸੁਰੱਖਿਆ ਏਜੰਸੀਆਂ ਅਲਰਟ