ਇਸ ਕੰਪਨੀ ਦਾ ਵੱਡਾ ਐਲਾਨ,ਵੈਕਸੀਨ ਨਾਲ ਸਾਇਡ ਅਫੈਕਟ ਹੋਇਆ ਤਾਂ ਮਿਲੇਗਾ ਮੁਆਵਜ਼ਾ
Advertisement

ਇਸ ਕੰਪਨੀ ਦਾ ਵੱਡਾ ਐਲਾਨ,ਵੈਕਸੀਨ ਨਾਲ ਸਾਇਡ ਅਫੈਕਟ ਹੋਇਆ ਤਾਂ ਮਿਲੇਗਾ ਮੁਆਵਜ਼ਾ

ਕੋਰੋਨਾ ਬਿਮਾਰੀ ਦੇ ਖਿਲਾਫ਼ ਵੈਕਸੀਨ ਦਾ ਪਹਿਲਾਂ ਗੇੜ੍ਹ ਸ਼ੁਰੂ ਹੋ ਗਿਆ ਹੈ, ਜਿਸ ਦੇ ਬਾਅਦ ਇਸ ਤੇ ਸਾਇਡ ਅਫੈਕਟ ਦਾ ਮੁੱਦਾ ਵੀ ਲੋਕਾਂ ਵਿੱਚ ਉੱਠ ਰਿਹਾ ਹੈ,ਇੰਨਾਂ ਸਵਾਲਾਂ ਦੇ ਵਿੱਚ ਵੈਕਸੀਨ ਲਗਾਉਣ ਵਾਲੀ ਇਸ ਭਾਰਤੀ ਕੰਪਨੀ ਬਾਈਓਟੈਕ ਨੇ ਵੱਡਾ ਦਾਅਵਾ ਕੀਤਾ ਹੈ, ਭਾਰਤੀ ਬਾਈਓਟੈਕ ਨੇ ਕਿਹਾ ਜੇਕਰ ਗੰਭੀਰ ਬਿਮਾਰੀ ਸਾਇਡ ਅਫੈਕਟ ਹੋਇਆ ਤਾਂ ਕੰਪਨੀ ਮੁਆਵਜ਼ਾਂ ਦੇਵੇਗੀ 

ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਪ੍ਰੋਗਰਾਮ ਸ਼ੁਰੂ

ਦਿੱਲੀ : ਦੇਸ਼ ਵਿੱਚ ਕੋਰੋਨਾ ਵੈਕਸੀਨ (Corona Vaccine) ਲੱਗਣੀ ਸ਼ੁਰੂ ਹੋ ਗਈ ਹੈ, ਇਸ ਵਿੱਚ ਕੁੱਝ ਲੋਕ ਸਾਈਡ ਅਫ਼ੈਕਟ ਨੂੰ ਲੈਕੇ ਸਵਾਲ ਚੁੱਕ ਰਹੇ ਨੇ,ਇੰਨਾਂ ਸਵਾਲਾਂ ਦੇ ਵਿੱਚ ਵੈਕਸੀਨ ਬਣਾਉਣ ਵਾਲੀ ਕੰਪਨੀ ਬਾਈਉਟੈਕ(Bharat Biotech) ਨੇ ਵੱਡਾ ਐਲਾਨ ਕੀਤਾ ਹੈ 

ਇਹ ਵੀ ਜ਼ਰੂਰ ਪੜੋ :  CM ਕੈਪਟਨ ਨੇ ਦੱਸਿਆ ਕਿ ਇਸ ਵਜ੍ਹਾਂ ਨਾਲ ਮੈਂ ਵੈਕਸੀਨ ਦੀ ਸਭ ਤੋਂ ਪਹਿਲੀ ਡੋਜ਼ ਲੈਣ ਦੇ ਵਾਅਦੇ ਤੋਂ ਪਿੱਛੇ ਹਟਿਆ,ਸਵਾਲ ਚੁੱਕਣ ਵਾਲਿਆਂ ਨੂੰ ਦਿੱਤੀ ਨਸੀਹਤ

ਭਾਰਤੀ ਬਾਈਓਟੈਕ ਦਾ ਵੱਡਾ ਐਲਾਨ

ਲੰਮੇ ਵਕਤ ਤੋਂ ਬਾਅਦ ਕੋਰੋਨਾ ਦੇ ਖਿਲਾਫ਼ ਸਵਦੇਸ਼ੀ ਵੈਕਸੀਨ ਲੋਕਾਂ ਦੀ ਪਹੁੰਚ ਤੱਕ ਪਹੁੰਚੀ ਹੈ ਜਿਸ ਦੇ  ਬਾਅਦ ਸਾਈਡ ਅਫੈਕਟ ਨੂੰ ਲੈਕੇ ਉੱਠ ਰਹੇ ਸਵਾਲਾਂ 'ਤੇ ਭਾਰਤ ਬਾਈਓਟੈਕ ਨੇ ਕਿਹਾ ਹੈ ਕਿ ਜੇਕਰ ਵੈਕਸੀਨ ਦੇ ਬਾਅਦ ਕਿਸੇ ਨੂੰ ਵੀ ਗੰਭੀਰ ਸਾਈਡ ਅਫ਼ੈਕਟ ਹੁੰਦੇ ਨੇ ਤਾਂ ਕੰਪਨੀ ਮੁਆਵਜ਼ਾਂ ਦੇਵੇਗੀ 

ਭਾਰਤ ਬਾਈਓਟੈਕ ਨੂੰ ਮਿਲਿਆ ਵੱਡਾ ਆਰਡਰ

ਵੈਕਸੀਨ ਕੰਪਨੀ ਭਾਰਤ ਬਾਈਓਟੈਕ (Bharat Biotech) ਨੂੰ ਕੇਂਦਰ ਸਰਕਾਰ ਨੇ 55 ਲੱਖ ਵੈਕਸੀਨ ਤਿਆਰ ਕਰਨ ਦਾ ਆਰਡਰ ਦਿੱਤਾ ਹੈ,ਜਿਸ ਦੇ ਬਾਅਦ ਕੰਪਨੀ ਵੈਕਸੀਨ ਦੀ ਤਿਆਰੀਆਂ ਵਿੱਚ ਜੁੱਟ ਗਈ ਹੈ,ਹੁਣ ਕੰਪਨੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਟੀਕਾ ਲਗਵਾਉਣ ਦੇ ਬਾਅਦ ਕਿਸੇ 'ਤੇ ਗੰਭੀਰ ਅਸਰ ਹੁੰਦਾ ਹੈ ਤਾਂ ਉਸ ਸ਼ਖ਼ਸ ਨੂੰ ਕੰਪਨੀ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ 
 
ਵੈਕਸੀਨ ਲੱਗ ਜਾਵੇ ਤਾਂ ਵੀ ਵਰਤੋਂ ਸਾਵਧਾਨੀ

ਸਾਈਡ ਅਫੈਕਟ ਦੇ ਇਲਾਵਾ ਕੰਪਨੀ ਨੇ ਟੀਕਾ ਲੱਗ ਜਾਣ ਦੇ ਬਾਅਦ ਵੀ ਲੋਕਾਂ ਨੂੰ ਸਾਵਧਾਨੀ ਵਰਤਨ ਦੀ ਅਪੀਲ ਕੀਤੀ ਹੈ,ਬਾਈਓਟੈਕ ਇੰਟਰਨੈਸ਼ਨਲ ਲਿਮਟਿਡ (BBIL) ਨੇ ਕਿਹਾ ਹੈ ਕਿ ਵੈਕਸੀਨ ਦੇ ਬਾਅਦ ਵੀ ਲੋਕ ਸੋਸ਼ਲ ਡਿਸਟੈਂਸਿੰਗ ਦਾ ਖ਼ਿਆਲ ਰੱਖਣ 

ਭਾਰਤ ਬਾਈਓਟੈਕ ਦੇ JMD ਦਾ ਟਵੀਟ 

ਭਾਰਤ ਬਾਈਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਐਡੀਸ਼ਨਲ ਪ੍ਰਬੰਧਕ ਨਿਰਦੇਸ਼ਕ ਸੁਚਿੱਤਰਾ ਐਲਾ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ  ਕਿ ਕੋਰੋਨਾ ਵੈਕਸੀਨ ਅਤੇ ਭਾਰਤ ਬਾਇਓਟੈਕ,ਦੇਸ਼ ਅਤੇ ਕੋਰੋਨਾ ਯੋਧਿਆਂ ਦੀ ਸੇਵਾ ਕਰਨ ਨੂੰ ਆਪਣਾ ਫ਼ਰਜ ਸਮਝ ਦੀ ਹੈ

 

 

 

Trending news