Bill Singh New Song: ਮਕਬੂਲ ਪੰਜਾਬੀ ਗਾਇਕ ਬਿੱਲ ਸਿੰਘ ਤੇ ਗੁਰਲੇਜ ਅਖ਼ਤਰ ਆਪਣਾ ਨਵਾਂ ਗੀਤ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋਏ ਹਨ। ਦੋਗਾਣਾ ਗੀਤ ਨੂੰ ਰਿਲੀਜ਼ ਹੋਏ ਨੂੰ ਲਗਭਗ ਇੱਕ ਹਫਤੇ ਹੋਇਆ ਹੈ ਤੇ ਯੂਟਿਊਬ ਉਪਰ ਇਸ ਗੀਤ ਨੂੰ ਇੱਕ ਮਿਲੀਅਨ ਤੋਂ ਵੱਧ ਲੋਕਾਂ ਵੱਲੋਂ ਵੇਖਿਆ ਗਿਆ ਹੈ।
Trending Photos
Bill Singh New Song: ਪਰਿਵਾਰਕ ਰਿਸ਼ਤਿਆਂ ਵਿਚਲੀ ਨੋਕ-ਝੋਕ ਦੀ ਗੱਲ ਕਰਦੀ ਦੋਗਾਣਾ ਗਾਇਕੀ ਨੇ ਹਮੇਸ਼ਾਂ ਹੀ ਲੋਕਾਂ ਦੇ ਦਿਲਾਂ ਉਪਰ ਰਾਜ ਕੀਤਾ ਹੈ। ਦੋਗਾਣੇ ਗੀਤਾਂ ਨੂੰ ਸੁਣਨ ਵਾਲਿਆਂ ਦਾ ਘੇਰਾ ਅੱਜ ਵੀ ਬਹੁਤ ਵਿਸ਼ਾਲ ਹੈ। ਚੰਗਾ ਗੀਤ, ਸੰਗੀਤ ਹਮੇਸ਼ਾਂ ਹੀ ਦਰਸ਼ਕ-ਸਰੋਤਿਆਂ ਨੂੰ ਪਸੰਦ ਆਉਂਦਾ ਹੈ। ਇਹ ਵਿਚਾਰ ਲੋਕ ਗਾਇਕ ਬਿੱਲ ਸਿੰਘ ਨੇ ਆਪਣੇ ਨਵੇਂ ਦੋਗਾਣਾ ਗੀਤ ‘ਬਰੂਦ’ ਦੀ ਰਿਲੀਜ਼ ਨੂੰ ਲੈ ਕੇ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਇਸ ਨਵੇਂ ਦੋਗਾਣਾ ਗੀਤ ਵਿੱਚ ਉਸ ਦਾ ਸਾਥ ਸਹਿ ਗਾਇਕਾ ਗੁਰਲੇਜ਼ ਅਖ਼ਤਰ ਨੇ ਸਾਥ ਦਿੱਤਾ ਹੈ। ਗੀਤ ਨੂੰ ਉੱਘੇ ਗੀਤਕਾਰ ਦੀ ਕਲਮ ਸੁੱਖ ਨੇ ਲਿਖਿਆ ਹੈ। ਸੰਗੀਤ ਦੀਆਂ ਮਨਮੋਹਕ ਧੁੰਨਾਂ ’ਚ ਸੰਗੀਤਕਾਰ ਯੋ-ਵੀ ਨੇ ਪਰੋਇਆ ਹੈ। ਗਾਇਕ ਬਿੱਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੀਤ ਬਾਰੂਦ ਜਿਸ 'ਚ ਗੁਰਲੇਜ਼ ਅਖ਼ਤਰ ਨੇ ਸਾਥ ਦਿੱਤਾ ਹੈ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਤੇ ਇਸ ਦੇ ਵਿਊ ਯੂ-ਟਿਊਬ 'ਤੇ ਇੱਕ ਮਿਲੀਅਨ ਨੂੰ ਪਾਰ ਕਰ ਗਏ ਹਨ।
ਇਹ ਵੀ ਪੜ੍ਹੋ : Karan Aujla New Song: ਕਰਨ ਔਜਲਾ ਦਾ ਨਵਾਂ ਗੀਤ 'ਪੁਆਇੰਟ ਆਫ ਵਿਊ' ਰਿਲੀਜ਼
ਉਸ ਦੀਆਂ ਪਹਿਲਾਂ ਆਈਆਂ ਕੈਸੇਟਾਂ ਵਿਚਲੇ ਗੀਤਾਂ ‘ਸੁੱਤੀ ਪਈ ਨੂੰ ਹਿਜ਼ਕੀਆਂ ਆਈਆਂ’,ਯਾਦਾਂ ਤੇਰੀਆਂ’,ਕੰਧ ਉੱਤੇ ਰੱਖ ਕੈਮਰਾ’,‘ਜੁਦਾਈਆਂ’,‘ਜਾਗੋ’, ਆਦਿ ਹਿੱਟ ਸੋਲੋ ਤੇ ਦੋਗਾਣੇ ਗੀਤਾਂ ਤੋਂ ਇਲਾਵਾ ਸਿੰਗਲ ਟਰੈਕ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਸ ਦਾ ਇਹ ਦੋਗਾਣਾ ਬੇਵਲ ਮਿਊਜ਼ਿਕ ਦੀ ਸ਼ਾਨਦਾਰ ਪੇਸ਼ਕਸ਼ ਹੈ। ਉਨ੍ਹਾਂ ਦੱਸਿਆ ਕਿ ਗੀਤ ‘ਬਰੂਦ’ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।
ਇਹ ਵੀ ਪੜ੍ਹੋ : Qismat 3 release date: ਨਿਰਦੇਸ਼ਕ ਜਗਦੀਪ ਸਿੱਧੂ ਨੇ ਕਿਸਮਤ-3 ਦੀ ਰਿਲੀਜ਼ ਤਾਰੀਕ ਕੀਤੀ ਸਾਂਝੀ