ਵਿਗਿਆਨਿਕਾਂ ਨੂੰ ਮਿਲੀ ਵੱਡੀ ਸਫਲਤਾ, ਕੋਰੋਨਾ ਮਰੀਜ਼ਾਂ ਦੇ ਲਈ ਲੱਭ ਲਈ ਇਹ ਖ਼ਾਸ ਦਵਾਈ
Advertisement

ਵਿਗਿਆਨਿਕਾਂ ਨੂੰ ਮਿਲੀ ਵੱਡੀ ਸਫਲਤਾ, ਕੋਰੋਨਾ ਮਰੀਜ਼ਾਂ ਦੇ ਲਈ ਲੱਭ ਲਈ ਇਹ ਖ਼ਾਸ ਦਵਾਈ

ਕੋਰੋਨਾ ਵੈਕਸੀਨ ਨਾਲ ਜੁੜੀ ਅਹਿਮ ਜਾਣਕਾਰੀ 

ਕੋਰੋਨਾ ਵੈਕਸੀਨ ਨਾਲ ਜੁੜੀ ਅਹਿਮ ਜਾਣਕਾਰੀ

ਦਿੱਲੀ : ਦੁਨੀਆ ਭਰ ਦੀ ਨਜ਼ਰਾਂ ਕੋਰੋਨਾ ਵੈਕਸੀਨ (Coronavirus Vaccine) 'ਤੇ ਟਿੱਕੀ ਹੋਈ ਹੈ,ਇਸ ਵਿੱਚ ਕੋਰੋਨਾ ਵੈਕਸੀਨ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਬ੍ਰਿਟਿਸ਼ ਵਿਗਿਆਨਿਕਾਂ ਨੇ ਕੋਰੋਨਾ ਵਾਇਰਸ ਮਰੀਜ਼ਾਂ ਦੇ ਲਈ ਇੱਕ ਅਜਿਹੀ ਦਵਾਈ ਲੱਭ ਲਈ ਹੈ, ਜੋ ਮੌਤ ਦੀ ਦਰ ਘੱਟ ਕਰਦੀ ਹੈ,ਜਾਣਕਾਰੀ ਦੇ ਮੁਤਾਬਿਕ ਯੂਕੇ ਦੇ ਵਿਗਿਆਨਿਕਾਂ ਨੇ ਕੋਰੋਨਾ ਵਾਇਰਸ ਰੋਗੀਆਂ ਦੇ ਲਈ ਡੈਕਸਾਮੇਥਾਸੋਨ (Dexamethasone) ਨਾਂ ਦੀ ਇਹ ਦਵਾਈ ਸਸਤੀ ਅਤੇ ਹਰ ਥਾਂ 'ਤੇ ਉਪਲਬਧ ਹੈ, ਜੋ ਕੋਰੋਨਾ ਵਾਇਰਸ ਦੇ ਗੰਭੀਰ ਰੂਪ ਤੋਂ ਬਿਮਾਰ ਰੋਗਿਆਂ ਦੇ ਜੀਵਨ ਨੂੰ ਬਚਾ ਸਕਦੀ ਹੈ

ਵਿਗਿਆਨਿਕਾਂ ਦਾ ਕਹਿਣਾ ਹੈ ਕਿ ਪਹਿਲਾਂ ਅਜਿਹਾ ਪ੍ਰਮਾਣ ਮਿਲਿਆ ਹੈ ਕਿ ਇੱਕ ਦਵਾਈ ਕੋਵਿਡ-19 ਦੇ ਮਰੀਜ਼ਾਂ ਨੂੰ ਬਚਾਉਣ ਵਿੱਚ ਕਾਰਗਰ ਹੋ ਸਕਦੀ ਹੈ, ਡੇਕਸਾਮੇਥਾਲੋਨ ਨਾਂ ਦੀ ਸਟੇਰਾਇਡ ਦੀ ਵਰਤੋਂ ਨਾਲ ਗੰਭੀਰ ਰੂਪ ਨਾਲ ਬਿਮਾਰੀ ਮਰੀਜ਼ਾਂ ਨਾਲ ਮੌਤ ਦੀ ਦਰ 1/3 ਘੱਟ ਗਈ ਹੈ, ਦਵਾਈ ਦੀ ਵਰਤੋਂ ਦੇ ਬਾਅਦ ਵੈਂਟੀਲੇਟਰ ਮਸ਼ੀਨ ਨਾਲ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਮੌਤ ਦਰ 35 ਫ਼ੀਸਦੀ ਘੱਟ ਗਈ ਹੈ,ਜਿੰਨਾ ਲੋਕਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਉਨ੍ਹਾਂ ਵਿੱਚ ਵੀ ਮੌਤ ਦਰ 20 ਫ਼ੀਸਦੀ ਘੱਟ ਹੋ ਗਈ ਹੈ, ਡੇਕਸਾਮੇਥਾਲੋਨ ਨੂੰ ਇਨਜੈਕਸ਼ਨ ਜਾਂ ਟੈਬਲੇਟ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ, ਇਹ ਕੋਰੋਨਾ ਵਾਇਰਸ ਵਰਗੀ ਖ਼ਤਰਨਾਕ ਬਿਮਾਰੀ ਦੇ ਲਈ ਪਹਿਲੀ ਉਪਯੋਗੀ ਦਵਾਈ ਹੈ

ਰਿਪੋਰਟ ਦੇ ਮੁਤਾਬਿਕ,ਟੀਮ ਨੇ ਕਿਹਾ, ਡੇਕਸਾਮੇਥਾਲੋਨ ਦਵਾਈ ਦਾ ਡੇਲੀ ਡੋਜ਼ ਅੱਠ ਵੈਂਟਿਲੇਟੇਡ ਰੋਗੀਆਂ ਵਿੱਚ ਇੱਕ ਨੂੰ ਬਚਾ ਸਕਦੀ ਹੈ, ਜਦਕਿ ਸਿਰਫ਼ ਆਕਸੀਜ਼ਨ ਦੀ ਜ਼ਰੂਰਤ ਵਾਲੇ 25 ਫ਼ੀਸਦੀ ਰੋਗੀਆਂ ਵਿੱਚ ਇੱਕ ਨੂੰ ਬਚਾ ਸਕਦੀ ਹੈ

ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਰਟਿਨ ਲੈਂਡਰੇ ਜੋ ਕਿ ਇਸ ਖੌਜ ਵਿੱਚ ਸ਼ਾਮਲ ਨੇ, ਉਨ੍ਹਾਂ ਕਿਹਾ ਨਤੀਜਿਆਂ ਨਾਲ ਇਹ ਪਤਾ ਚੱਲਿਆ ਹੈ ਕਿ ਅਗਰ ਕੋਰੋਨਾ ਰੋਗੀ ਵੈਂਟੀਲੇਟਰ ਜਾਂ ਆਕਸੀਜ਼ਰ 'ਤੇ ਹੈ ਤਾਂ ਰੋਗਿਆਂ ਨੂੰ ਡੇਕਸਾਮੇਥਾਸੋਨ ਦਿੱਤੀ ਜਾਂਦੀ ਹੈ, ਜਿਸ ਨਾਲ ਜੀਵਨ ਨੂੰ ਬਚਾਇਆ ਜਾ ਸਕੇਗਾ ਅਤੇ ਘੱਟ ਲਾਗਤ ਨਾਲ ਅਜਿਹਾ ਹੋਵੇਗਾ,ਦੁਨੀਆ ਵਿੱਚ ਜਾਨ ਬਚਾਉਣ ਦੇ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ

 

 

Trending news