CBSE 10th Result 2020 : ਕੱਲ ਆਵੇਗਾ CBSE 10ਵੀਂ ਦਾ ਨਤੀਜਾ,ਇਸ ਤਰ੍ਹਾਂ ਚੈੱਕ ਕਰ ਸਕਦੇ ਹੋ
Advertisement
Article Detail0/zeephh/zeephh711143

CBSE 10th Result 2020 : ਕੱਲ ਆਵੇਗਾ CBSE 10ਵੀਂ ਦਾ ਨਤੀਜਾ,ਇਸ ਤਰ੍ਹਾਂ ਚੈੱਕ ਕਰ ਸਕਦੇ ਹੋ

12ਵੀਂ ਦਾ ਸੋਮਵਾਰ ਨੂੰ ਆਇਆ ਸੀ CBSE ਦਾ ਨਤੀਜਾ 

12ਵੀਂ ਦਾ ਸੋਮਵਾਰ ਨੂੰ ਆਇਆ ਸੀ CBSE ਦਾ ਨਤੀਜਾ

ਦਿੱਲੀ : CBSE 10th Result 2020 : ਸੀਬੀਐੱਸਈ ਬੋਰਡ ਦਾ 10ਵੀਂ ਕਲਾਸ 2020 ਦਾ ਨਤੀਜਾ ਨਵੇਂ ਨਿਯਮਾਂ ਮੁਤਾਬਿਕ ਕੱਲ ਯਾਨੀ 15 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ, CBSE ਬੋਰਡ ਦਾ ਰਿਜ਼ਲਟ ਬੋਰਡ ਦੀ ਵੈੱਬਸਾਈਟ Cbseresult.nic.in 'ਤੇ ਜਾਰੀ ਕੀਤਾ ਜਾਵੇਗਾ, ਵਿਦਿਆਰਥੀਆਂ ਰਿਜ਼ਲਟ ਦੇ ਡਿਟੇਲ ਲਿੰਕ ਨਾਲ ਆਪਣਾ ਨਤੀਜਾ ਵੇਖ ਸਕਦੇ ਨੇ, ਵਿਦਿਆਰਥੀਆਂ ਨੂੰ ਆਪਣਾ Cbse ਬੋਰਡ ਪ੍ਰੀਖਿਆ 10ਵੀਂ ਰਿਜ਼ਲਟ 2020 ਵੇਖਣ ਦੇ ਲਈ cbse ਦੀ ਵੈੱਬਸਾਈਟ cbse.nic.in 'ਤੇ ਵਿਜ਼ਿਟ ਕਰਨਾ ਹੋਵੇਗਾ, ਇਸ ਦੇ ਬਾਅਦ   2 ਆਪਸ਼ਨ ਨਜ਼ਰ ਆਉਣਗੇ, cbse ਵੈੱਬਸਾਈਟ ਜਾਂ cbseresult, ਇਸ ਵਿੱਚ ਰਿਜ਼ਲਟ 'ਤੇ ਕਲਿੱਕ ਕਰ ਕੇ ਰਿਜ਼ਲਟ ਪੋਰਟਲ 'ਤੇ ਪਹੁੰਚ ਸਕਦੇ ਹੋ,ਸੀਬੀਐੱਸਈ ਨੇ ਰਿਜ਼ਲਟ ਪੋਰਟਲ,cbseresult.nic.in 'ਤੇ ਡਾਇਰੈਕਟ ਜਾ ਕੇ ਵੀ ਵਿਦਿਆਰਥੀ ਆਪਣਾ ਰਿਜ਼ਲਟ ਵੇਖ ਸਕਦੇ ਨੇ 

ਸਾਈਟ 'ਤੇ ਰਿਜ਼ਲਟ ਵੇਖਣ ਦੇ ਲਈ ਸਟੈਪ

1.  ਆਫਿਸ਼ੀਅਲ ਵੈੱਬਸਾਈਟ cbse.nic.in ਜਾਂ cbseresult.nic.in 'ਤੇ ਜਾਓ
2.  ਵੈੱਬਸਾਈਟ ਦੇ ਹੋਮਪੇਜ 'ਤੇ ਦਿੱਤੇ ਗਏ ਰਿਜ਼ਲਟ  ਲਿੰਕ 'ਤੇ ਕਲਿੱਕ ਕਰੋਂ
3 . ਨਵਾਂ ਪੇਜ ਖੁੱਲ੍ਹੇਗਾ, ਇੱਥੇ ਤੁਸੀਂ ਆਪਣਾ ਰੋਲ ਨੰਬਰ ਲਿਖ ਕੇ ਸਬਮਿਟ ਕਰੋਂ
4.  ਸਕ੍ਰੀਨ 'ਤੇ ਤੁਹਾਡਾ ਰਿਜ਼ਲਟ ਆ ਜਾਵੇਗਾ 
5. ਰਿਜ਼ਲਟ ਡਾਊਨਲੋਡ ਕਰੋਂ ਅਤੇ ਪ੍ਰਿੰਟ ਆਊਟ ਕਰੋਂ

ਇਸ ਤਰ੍ਹਾਂ ਵੀ ਵੇਖ ਸਕਦੇ ਹੋ ਰਿਜ਼ਲਟ

ਆਨਲਾਈਨ ਰਿਜ਼ਲਟ ਵੇਖਣ ਤੋਂ ਇਲਾਵਾ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰਜਿਸਟਰਡ E-MAIL,ID 'ਤੇ ਵੀ ਰਿਜ਼ਲਟ  ਭੇਜੇਗਾ, ਇਸ ਤੋਂ ਇਲਾਵਾ ਨੈਸ਼ਨਲ ਇਨਫੋਰਮੈਟਿਕ ਸੈਂਟਰ ਵੱਲੋਂ ਕੁੱਝ ਮੋਬਾਈਲ ਨੰਬਰ ਵੀ ਜਾਰੀ ਕੀਤੇ ਗਏ ਨੇ,ਇਸ ਦੇ ਜ਼ਰੀਏ ਵੀ ਤੁਸੀਂ ਰਿਜ਼ਲਟ ਪਤਾ ਕਰ ਸਕਦੇ ਹੋ,ਸੀਬੀਐੱਸਈ ਨੇ 12ਵੇਂ ਰਿਜ਼ਲਟ ਨੂੰ ਮਾਇਕਰੋਸਾਫ਼ਟ ਐੱਸਐੱਮਐੱਸ ਐੱਪ (Microsoft SMS Organiser App) ਅਤੇ ਡਿਜੀਰਿਜ਼ਲਟ ਐੱਪ (Digiresult App) 'ਤੇ ਵੀ ਜਾਰੀ ਕੀਤਾ ਸੀ 

 

 

 

Trending news