ਚੰਡੀਗੜ੍ਹ ਨੇ ਕੋਰੋਨਾ ਟੈਸਟ ਦੀ ਸਭ ਤੋਂ ਘੱਟ ਕੀਮਤ ਕੀਤੀ ਤੈਅ,ਹੁਣ ਇਹ ਰੇਟ ਲੈਣਗੀਆਂ ਪ੍ਰਾਈਵੇਟ ਲੈਬ

ਯੂਟੀ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰਿਦਾ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ ਨੇ ਕੋਰੋਨਾ ਟੈਸਟ ਦੀ ਸਭ ਤੋਂ ਘੱਟ ਕੀਮਤ ਕੀਤੀ ਤੈਅ,ਹੁਣ ਇਹ ਰੇਟ ਲੈਣਗੀਆਂ ਪ੍ਰਾਈਵੇਟ ਲੈਬ
ਯੂਟੀ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰਿਦਾ ਨੇ ਦਿੱਤੀ ਜਾਣਕਾਰੀ

ਬਜ਼ਮ ਵਰਮਾ/ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਖ਼ੌਫ਼ਨਾਕ ਤਾਂ ਹੈ ਹੀ ਪਰ ਇਸ ਬਿਮਾਰੀ 'ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਟੈਸਟ ਤੋਂ ਲੈਕੇ ਖ਼ਰਚ ਹੋਣ ਵਾਲਾ ਇਲਾਜ ਕਿਸੇ ਸਿਰਦਰਦੀ ਤੋਂ ਘੱਟ ਨਹੀਂ ਹੈ, ਕੇਂਦਰ ਸਰਕਾਰ ਨੇ ਸ਼ੁਰੂ ਵਿੱਚ ਪ੍ਰਾਈਵੇਟ ਲੈੱਬ ਤੋਂ ਕੋਰੋਨਾ ਟੈਸਟ ਕਰਵਾਉਣ ਦੀ ਕੀਮਤ 4500  ਤੈਅ ਕੀਤੀ ਸੀ ਪਰ ਹੁਣ ਕਈ ਸੂਬਿਆਂ ਨੇ ਇਸ ਦੀ ਕੀਮਤ 2400 ਕਰ ਦਿੱਤੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਲੈੱਬ ਵਿੱਚ ਕੋਰੋਨਾ ਟੈਸਟ ਦੀ ਕੀਮਤ ਸਭ ਤੋਂ ਘੱਟ ਰੱਖਣ ਦਾ ਫ਼ੈਸਲਾ ਲਿਆ ਹੈ, ਸੋਮਵਾਰ ਨੂੰ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਚੰਡੀਗੜ੍ਹ ਵਿੱਚ ਕੋਰੋਨਾ ਟੈਸਟ 4500 ਦੀ ਥਾਂ 2000 ਵਿੱਚ ਕੀਤਾ ਜਾਵੇਗਾ, ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਵੀ 2 ਦਿਨ ਪਹਿਲਾਂ ਟੈਸਟ ਦੀ ਕੀਮਤ 4500 ਤੋਂ ਘਟਾਕੇ 2400 ਕੀਤੀ ਸੀ  

ਦਿੱਲੀ 'ਚ  ਟੈਸਟ ਅਤੇ ਇਲਾਜ ਦੀ ਕੀਮਤ ਤੈਅ

ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵੀ ਕੋਰੋਨਾ ਟੈਕਸ ਦੀ ਕੀਮਤ 4500 ਤੋਂ ਘਟਾ ਕੇ 2400 ਕਰ ਦਿੱਤੀ ਸੀ, ਸਿਰਫ਼ ਇੰਨਾ ਹੀ ਨਹੀਂ ਦਿੱਲੀ ਸਰਕਾਰ ਨੇ ਪ੍ਰਾਈਵੇਟਰ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਲਈ ਵੀ ਕੀਮਤ ਤੈਅ ਕੀਤੀ ਸੀ, ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦੇ ਲਈ ਇਲਾਜ ਆਈਸੋਲੇਸ਼ਨ ਬਿਸਤਰੇ ਦੀ ਕੀਮਤ 8 ਤੋਂ 10 ਹਜ਼ਾਰ ਤੈਅ ਕੀਤੀ ਸੀ, ਇਸ ਦੇ ਨਾਲ ਬਿਨਾਂ ਵੈਂਟੀਲੇਟਰ ਵਾਲੇ ਬਿਸਤਰੇ ਦੀ ਕੀਮਤ 13 ਤੋਂ 15 ਹਜ਼ਾਰ ਤੈਅ ਕੀਤੀ ਗਈ ਸੀ ਜਦਕਿ 15 ਤੋਂ 18 ਹਜ਼ਾਰ ਵੈਂਟੀਲੇਟਰ ਵਾਲੇ ICU ਦੀ ਕੀਮਤ ਤੈਅ ਕੀਤੀ ਸੀ