Chandigarh-Ajmer Vande Bharat Train: ਚੰਡੀਗੜ੍ਹ ਅਜਮੇਰ ਵੰਦੇ ਭਾਰਤ ਟਰੇਨ 14 ਮਾਰਚ ਤੋਂ ਸ਼ੁਰੂ ਹੋਵੇਗੀ। ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
Trending Photos
Chandigarh-Ajmer Vande Bharat Train: ਚੰਡੀਗੜ੍ਹ ਤੋਂ ਅਜਮੇਰ ਤੱਕ ਚੱਲਣ ਵਾਲੀ ਵੰਦੇ ਭਾਰਤ 14 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸ਼ਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਵੇਰੇ 9:30 ਵਜੇ ਇਸ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਭਾਜਪਾ ਆਗੂ ਅਤੇ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਮੌਜੂਦ ਰਹਿਣਗੇ।
7 ਘੰਟਿਆਂ ਵਿੱਚ ਜੈਪੁਰ ਦਾ ਸਫ਼ਰ
ਇਹ ਰੇਲਗੱਡੀ ਚੰਡੀਗੜ੍ਹ ਤੋਂ ਜੈਪੁਰ ਦਾ ਸਫ਼ਰ 7 ਘੰਟਿਆਂ ਵਿੱਚ ਪੂਰਾ ਕਰੇਗੀ। ਇਸ ਵਿੱਚ ਕੁੱਲ 8 ਕੋਚ ਲਗਾਏ ਗਏ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਮੁੜ ਬਦਲਣ ਵਾਲਾ ਹੈ ਮੌਸਮ, ਮੀਂਹ ਦਾ ਹੈ ਹਰ ਪਾਸੇ ਅਲਰਟ
3:15 ਵਜੇ ਰਵਾਨਾ ਹੋਵੇਗੀ (Chandigarh-Ajmer Vande Bharat Train)
ਇਹ ਰੇਲ ਗੱਡੀ ਚੰਡੀਗੜ੍ਹ ਤੋਂ ਹਰ ਰੋਜ਼ ਦੁਪਹਿਰ 3:15 ਵਜੇ ਰਵਾਨਾ ਹੋਵੇਗੀ ਅਤੇ ਰਾਤ 10:00 ਵਜੇ ਜੈਪੁਰ ਅਤੇ ਰਾਤ 11:36 ਵਜੇ ਅਜਮੇਰ ਪਹੁੰਚੇਗੀ। ਇਸ ਦੇ ਬਦਲੇ ਇਹ ਸਵੇਰੇ 6:20 ਵਜੇ ਅਜਮੇਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗੀ ਅਤੇ ਦੁਪਹਿਰ 3:45 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਟਰੇਨ ਅੰਬਾਲਾ ਕੈਂਟ, ਦਿੱਲੀ ਕੈਂਟ, ਗੁੜਗਾਓਂ, ਅਲਵਰ, ਜੈਪੁਰ ਸਟੇਸ਼ਨਾਂ 'ਤੇ ਰੁਕਦੀ ਹੋਈ ਅਜਮੇਰ ਪਹੁੰਚੇਗੀ।
ਮਿਲਣਗੀਆਂ ਆਧੁਨਿਕ ਸਹੂਲਤਾਂ (Chandigarh-Ajmer Vande Bharat Train)
-ਵੰਦੇ ਭਾਰਤ ਟ੍ਰੇਨ ਦੇ ਇਨ੍ਹਾਂ ਡੱਬਿਆਂ ਵਿੱਚ ਬਹੁਤ ਵਧੀਆ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਵਿੱਚ ਕਾਰਜਕਾਰੀ ਕਲਾਸ ਵਿੱਚ ਘੁੰਮਦੀ ਕੁਰਸੀ ਹੈ।
-ਦਰਵਾਜ਼ੇ ਆਟੋਮੈਟਿਕ ਹਨ, ਪੈਂਟਰੀ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਨੂੰ ਗਰਮ ਕਰਨ ਅਤੇ ਠੰਢਾ ਕਰਨ ਲਈ ਗੁਣਵੱਤਾ ਵਾਲੇ ਉਪਕਰਣਾਂ ਨਾਲ ਲੈਸ ਹੈ।
-ਮੋਬਾਈਲ ਅਤੇ ਲੈਪਟਾਪ ਚਾਰਜ ਕਰਨ ਲਈ ਹਰ ਸੀਟ 'ਤੇ ਸਾਕਟ ਹਨ।
-ਕੋਚਾਂ ਦੇ ਵਿਚਕਾਰਲੇ ਪਾੜੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ, ਤਾਂ ਜੋ ਬਾਹਰੀ ਰੌਲਾ ਘੱਟ ਤੋਂ ਘੱਟ ਹੋਵੇ। ਕੰਪਿਊਟਰਾਈਜ਼ਡ ਏਰੋ ਡਾਇਨਾਮਿਕ ਡਰਾਈਵਰ ਕੈਬਿਨ ਹੈ। ਕੋਚ 'ਚ ਆਟੋ ਸੈਂਸਰ ਟਾਈਪ ਵੀ ਦਿੱਤਾ ਗਿਆ ਹੈ।
ਅਜਮੇਰ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਟਰੇਨ ਹੁਣ ਚੰਡੀਗੜ੍ਹ ਤੱਕ ਚੱਲੇਗੀ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਅਜਮੇਰ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਟਰੇਨ ਹੁਣ ਚੰਡੀਗੜ੍ਹ ਤੱਕ ਚੱਲੇਗੀ। ਰੇਲਵੇ ਬੋਰਡ ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਦਿੱਲੀ ਤੋਂ ਚੰਡੀਗੜ੍ਹ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਟਰੇਨ ਹੁਣ ਅਜਮੇਰ ਤੋਂ ਚੰਡੀਗੜ੍ਹ ਵਾਇਆ ਜੈਪੁਰ ਚੱਲੇਗੀ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜੈਪੁਰ-ਦਿੱਲੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਚੰਡੀਗੜ੍ਹ ਤੱਕ ਵਧਾ ਦਿੱਤਾ ਗਿਆ ਹੈ।