Chandigarh Club elections: ਚੰਡੀਗੜ੍ਹ ਕਲੱਬ ਦੀਆਂ ਚੋਣਾਂ 16 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ 9000 ਦੇ ਕਰੀਬ ਮੈਂਬਰ ਹਨ ਅਤੇ 16 ਨਵੰਬਰ ਨੂੰ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਨਰੇਸ਼ ਚੌਧਰੀ ਚੋਣ ਲੜ ਰਹੇ ਹਨ।
Trending Photos
Chandigarh Club elections: ਚੰਡੀਗੜ੍ਹ ਕਲੱਬ ਦੀਆਂ ਚੋਣਾਂ 16 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ 9000 ਦੇ ਕਰੀਬ ਮੈਂਬਰ ਹਨ ਅਤੇ 16 ਨਵੰਬਰ ਨੂੰ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਨਰੇਸ਼ ਚੌਧਰੀ ਚੋਣ ਲੜ ਰਹੇ ਹਨ। ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਉਪ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਪ ਪ੍ਰਧਾਨ ਵਜੋਂ ਕੰਮ ਕਰਦੇ ਸਮੇਂ ਪ੍ਰਧਾਨ ਨੇ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ। ਉਹ ਚਾਹੁੰਦੇ ਸਨ ਇੱਕ ਵਧੀਆ ਜਿੰਮ ਬਣਾਇਆ ਜਾਵੇ ਅਤੇ ਖਾਣੇ ਦੀ ਗੁਣਵੱਤਾ ਲਈ ਨਵੇਂ ਸਟੋਰ ਲਿਆਂਦੇ ਜਾਣ ਪਰ ਉਨ੍ਹਾਂ ਨੂੰ ਅਜਿਹਾ ਕਰਨ ਨਹੀਂ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਦੀ ਚੋਣ ਜਿੱਤੇ ਤਾਂ ਉਹ ਕਲੱਬ ਲਈ ਨਵੇਂ-ਨਵੇਂ ਕੰਮ ਕਰਨਗੇ। ਸਭ ਤੋਂ ਪਹਿਲਾਂ ਕਲੱਬ ਵਿੱਚ ਇਕ ਸ਼ਾਨਦਾਰ ਜਿਮ ਤਿਆਰ ਕੀਤਾ ਜਾਵੇਗਾ ਅਤੇ ਦੂਜੇ ਨੰਬਰ ਉਤੇ ਕੇਐਫਸੀ ਡੋਮਿਨੋਜ਼ ਅਤੇ ਮੈਡਡਾਨਲਡ ਵਰਗੇ ਫੂਡ ਚੇਨ ਨੂੰ ਕਲੱਬ ਅੰਦਰ ਲਿਆਂਦਾ ਜਾਵੇਗਾ ਜੋ ਮੈਂਬਰ ਗਲਤ ਤਰੀਕੇ ਨਾਲ ਬਣਾਏ ਗਏ ਹਨ ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗਾ। ਨਾਲ ਹੀ ਨੌਜਵਾਨ ਪੀੜ੍ਹੀ ਲਈ ਕਲੱਬ ਦੇ ਅੰਦਰ ਅਲੱਗ-ਅਲੱਗ ਤਰੀਕੇ ਫੂਡ ਅਤੇ ਹੋਰ ਚੀਜ਼ਾਂ ਨੂੰ ਲਿਆਉਣ ਉਤੇ ਕੰਮ ਕੀਤਾ ਜਾਵੇਗਾ।
ਚੰਡੀਗੜ੍ਹ ਕਲੱਬ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਨਰੇਸ਼ ਚੌਧਰੀ, ਸੁਨੀਲ ਖੰਨਾ ਅਤੇ ਐਡਵੋਕੇਟ ਚਾਹਲ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਨਾਲ ਹੀ, 20 ਉਮੀਦਵਾਰਾਂ ਵਿੱਚੋਂ 8 ਕਾਰਜਕਾਰੀ ਮੈਂਬਰ ਚੁਣੇ ਜਾਣਗੇ। ਜ਼ਿਕਰਯੋਗ ਹੈ ਕਿ ਕੁੱਲ 9000 ਮੈਂਬਰ 10 ਅਹੁਦੇਦਾਰਾਂ ਦੀ ਚੋਣ ਕਰਨਗੇ। ਆਮ ਤੌਰ 'ਤੇ 60 ਪ੍ਰਤੀਸ਼ਤ ਮੈਂਬਰ ਵੋਟ ਦਾ ਇਸਤੇਮਾਲ ਕਰਦੇ ਹਨ। ਇਸ ਵਾਰ ਦੀ ਖਾਸੀਅਤ ਇਹ ਹੈ ਕਿ ਸ਼ਹਿਰ ਦੇ ਕਈ ਨਾਮੀ ਚਿਹਰਿਆਂ ਦੇ ਪੁੱਤਰ ਚੋਣ ਲੜ ਰਹੇ ਹਨ।
ਇਹ ਸ਼ਹਿਰ ਦਾ ਸਭ ਤੋਂ ਪੁਰਾਣਾ ਕਲੱਬ ਹੈ। ਮੈਂਬਰਾਂ ਵਿੱਚ ਸ਼ਹਿਰ ਦੇ ਵੱਡੇ ਕਾਰੋਬਾਰੀ, ਨੌਕਰਸ਼ਾਹ, ਸਿਆਸਤਦਾਨ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ : Stubble Burning News: ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਨੂੰ ਹਲਫ਼ਨਾਮਾ ਦਾਖ਼ਲ ਕਰਨ ਦੇ ਦਿੱਤੇ ਹੁਕਮ