Chandigrah News: ਚੰਡੀਗੜ੍ਹ 'ਚ ਹੁਣ ਨਹੀਂ ਦੌੜਨਗੀਆਂ ਡੀਜ਼ਲ ਵਾਲੀਆਂ ਬੱਸਾਂ, ਰਜਿਸਟ੍ਰੇਸ਼ਨ 'ਤੇ ਲੱਗੀ ਪਾਬੰਦੀ
Advertisement
Article Detail0/zeephh/zeephh1748962

Chandigrah News: ਚੰਡੀਗੜ੍ਹ 'ਚ ਹੁਣ ਨਹੀਂ ਦੌੜਨਗੀਆਂ ਡੀਜ਼ਲ ਵਾਲੀਆਂ ਬੱਸਾਂ, ਰਜਿਸਟ੍ਰੇਸ਼ਨ 'ਤੇ ਲੱਗੀ ਪਾਬੰਦੀ

Chandigrah News: ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਡੀਜ਼ਲ ਵਾਲੀਆਂ ਦੀ ਰਜਿਸਟ੍ਰੇਸ਼ਨ ਉਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਲੈਕਟ੍ਰਿਕ ਵਾਹਨਾਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

Chandigrah News: ਚੰਡੀਗੜ੍ਹ 'ਚ ਹੁਣ ਨਹੀਂ ਦੌੜਨਗੀਆਂ ਡੀਜ਼ਲ ਵਾਲੀਆਂ ਬੱਸਾਂ, ਰਜਿਸਟ੍ਰੇਸ਼ਨ 'ਤੇ ਲੱਗੀ ਪਾਬੰਦੀ

Chandigrah News: ਯੂਟੀ ਪ੍ਰਸ਼ਾਸਨ ਨੇ ਸਿਟੀ ਬਿਊਟੀਫੁਲ 'ਚ ਇਲੈਕਟ੍ਰਿਕ ਵਾਹਨ (ਈ. ਵੀ.) ਨੀਤੀ ਨੂੰ ਲਾਗੂ ਕਰਨ ਮਗਰੋਂ ਸਟੇਟ ਟਰਾਂਸਪੋਰਟ ਅਥਾਰਟੀ ਨੇ ਸ਼ਹਿਰ 'ਚ ਡੀਜ਼ਲ ਵਾਲੀਆਂ ਸਕੂਲ ਤੇ ਫੈਕਟਰੀ ਬੱਸਾਂ ਦੀ ਰਜਿਸਟ੍ਰੇਸ਼ਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਸ ਤਰ੍ਹਾਂ ਹੁਣ ਚੰਡੀਗੜ੍ਹ 'ਚ ਡੀਜ਼ਲ ਵਾਲੀਆਂ ਬੱਸਾਂ ਨਹੀਂ ਚੱਲਣਗੀਆਂ। 30 ਸਤੰਬਰ 2023 ਤੱਕ ਇਨ੍ਹਾਂ ਬੱਸਾਂ ਦੀ ਰਜਿਸਟ੍ਰੇਸ਼ਨ ’ਤੇ ਰੋਕ ਰਹੇਗੀ ਤੇ 1 ਅਕਤੂਬਰ, 2023 ਤੋਂ ਦੁਬਾਰਾ ਬੱਸਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਨਾਲ ਹੀ ਡੀਜ਼ਲ ਵਾਲੀਆਂ ਟੂਰਿਸਟ ਬੱਸਾਂ ਦੀ ਰਜਿਸਟ੍ਰੇਸ਼ਨ ’ਤੇ ਵੀ ਰੋਕ ਲਗਾਈ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਲੈਕ੍ਰਟਿਕ ਵਾਹਨ ਲਿਆਉਣ ਦੇ ਯਤਨ ਕਰ ਰਿਹਾ ਹੈ।

ਡੀਜ਼ਲ ਵਾਲੀਆਂ ਸਾਰੀਆਂ ਬੱਸਾਂ ਨੂੰ ਸੀਐਨਜੀ ਵਿੱਚ ਤਬਦੀਲ ਕੀਤਾ ਜਾਵੇਗਾ। ਇਹ ਕਦਮ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚੁੱਕਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਬੱਸਾਂ ’ਚ ਸੀਐਨਜੀ ਕਿੱਟਾਂ ਲਾਉਣ ਲਈ 35.31 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਹੈ। ਸਭ ਤੋਂ ਪਹਿਲਾਂ 100 ਬੱਸਾਂ ਨੂੰ ਅਕਤੂਬਰ 2023 ਤੱਕ ਡੀਜ਼ਲ ਤੋਂ ਸੀਐਨਜੀ ਵਿੱਚ ਤਬਦੀਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਮੱਦੇਨਜ਼ਰ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨਾਂ ਦੇ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਯੂਟੀ ਪ੍ਰਸ਼ਾਸਨ ਨੇ ਸੀਟੀਯੂ ਦੀਆਂ ਡੀਜ਼ਲ ਬੱਸਾਂ ਨੂੰ ਵੀ ਸੀਐਨਜੀ ’ਚ ਤਬਦੀਲ ਕਰਨ ਦੀ ਤਿਆਰੀ ਖਿੱਚ ਲਈ ਹੈ।

ਪ੍ਰਸ਼ਾਸਨ ਵੱਲੋਂ ਸੀਟੀਯੂ ਦੀਆਂ ਬੱਸਾਂ ਨੂੰ ਕਈ ਪੜਾਵਾਂ 'ਚ ਸੀਐਨਜੀ ’ਚ ਤਬਦੀਲ ਕੀਤਾ ਜਾਵੇਗਾ ਤੇ ਪਹਿਲੇ ਪੜਾਅ ’ਚ 100 ਬੱਸਾਂ ਨੂੰ ਸੀਐਨਜੀ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।  ਸੀਟੀਯੂ ਕੋਲ 258 ਦੇ ਕਰੀਬ ਡੀਜ਼ਲ ਬੱਸਾਂ ਹਨ। ਇਨ੍ਹਾਂ ਸਾਰੀਆਂ ਬੱਸਾਂ ਨੂੰ ਸੀਐਨਜੀ ’ਚ ਤਬਦੀਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਇਨ੍ਹਾਂ ਬੱਸਾਂ ’ਚ ਸੀਐਨਜੀ ਕਿੱਟਾਂ ਲਗਾਉਣ ਲਈ 35.31 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਗਿਆ ਹੈ। 

ਪ੍ਰਸ਼ਾਸਨ ਅਨੁਸਾਰ ਚਾਰਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅਗਲੇ ਸਾਲ ਅਪ੍ਰੈਲ ਮਹੀਨੇ ਤੋਂ ਦੁਬਾਰਾ ਸ਼ੁਰੂ ਹੋ ਜਾਵੇਗੀ ਤੇ ਅਗਲੇ ਸਾਲ ਲਈ ਤੈਅ ਸੀਮਾ ਅਨੁਸਾਰ ਹੀ ਹੋਵੇਗੀ ਪਰ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਪਾਲਿਸੀ ਤਹਿਤ ਅਗਲੇ ਤਿੰਨ ਸਾਲਾਂ ਲਈ ਦੁਬਾਰਾ ਸ਼ੁਰੂ ਨਹੀਂ ਹੋ ਸਕੇਗੀ, ਕਿਉਂਕਿ ਅਗਲੇ ਤਿੰਨ ਸਾਲਾਂ ਲਈ ਦੋਪਹੀਆ ਇਲੈਕਟ੍ਰਿਕ ਵਾਹਨਾਂ ਦਾ ਸ਼ੇਅਰ ਰਜਿਸਟ੍ਰੇਸ਼ਨ 'ਚ 100 ਫ਼ੀਸਦੀ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਸੂਚੀ ਜਾਰੀ ਹੋਣ 'ਤੇ ਤਹਿਸੀਲਾਂ ਵਿੱਚ ਮਚਿਆ ਹੜਕੰਪ

ਯੂਟੀ ਪ੍ਰਸ਼ਾਸਨ ਵੱਲੋਂ ਪਹਿਲੀ 100 ਬੱਸਾਂ ਨੂੰ ਅਕਤੂਬਰ 2023 ਤੱਕ ਡੀਜ਼ਲ ਤੋਂ ਸੀਐਨਜੀ ਵਿੱਚ ਤਬਦੀਲ ਕਰਨ ਦੀ ਚਰਚਾ ਚੱਲ ਰਹੀ ਹੈ ਜਦੋਂਕਿ ਉਸ ਪਿੱਛੋਂ ਹੋਰਨਾਂ ਬੱਸਾਂ ਲਈ ਵਿਊਂਤਬੰਦੀ ਕੀਤੀ ਜਾਵੇਗੀ। ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚੋਂ ਡੀਜ਼ਲ ਬੱਸਾਂ ਦੀ ਗਿਣਤੀ ਘਟਾਉਂਦੇ ਹੋਏ ਸਾਲ 2027-28 ਤੱਕ ਲੋਕਲ ਤੇ ਅੰਤਰਰਾਜੀ ਰੂਟਾਂ ’ਤੇ ਚੱਲਣ ਵਾਲੀਆਂ ਸਾਰੀਆਂ ਬੱਸਾਂ ਨੂੰ ਇਲੈਕਟ੍ਰਿਕ ਵਿੱਚ ਤਬਦੀਲ ਕਰਨ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Miss Pooja News: 'ਅਲਵਿਦਾ' ... ਮਿਸ ਪੂਜਾ ਨੇ ਪੋਸਟ ਸ਼ੇਅਰ ਕਰ ਕੀਤਾ ਸੋਸ਼ਲ ਮੀਡੀਆ ਛੱਡਣ ਦਾ ਐਲਾਨ

Trending news