Chandigarh News: ਸਰ ਤੁਸੀਂ ਲਿਖਤੀ ਵਿੱਚ ਦੇ ਦਵੋ, ਮੈਂ ਤੁਰੰਤ ਐਫਆਈਆਰ ਦਰਜ ਕਰ ਦਿੰਦਾ ਹਾਂ। ਇਹ ਗੱਲ ਐਸਐਚਓ ਮਨੀਮਾਜਰਾ ਇੰਸਪੈਕਟਰ ਨੀਰਜ ਸਰਨਾ ਨੇ ਐਸਐਸਪੀ ਯੂਟੀ ਕੰਵਰਦੀਪ ਕੌਰ ਨੂੰ ਫੋਨ ਉਪਰ ਕਹੀ।
Trending Photos
Chandigarh News: ਸਰ ਤੁਸੀਂ ਲਿਖਤੀ ਵਿੱਚ ਦੇ ਦਵੋ, ਮੈਂ ਤੁਰੰਤ ਐਫਆਈਆਰ ਦਰਜ ਕਰ ਦਿੰਦਾ ਹਾਂ। ਇਹ ਗੱਲ ਐਸਐਚਓ ਮਨੀਮਾਜਰਾ ਇੰਸਪੈਕਟਰ ਨੀਰਜ ਸਰਨਾ ਨੇ ਐਸਐਸਪੀ ਯੂਟੀ ਕੰਵਰਦੀਪ ਕੌਰ ਨੂੰ ਫੋਨ ਉਪਰ ਕਹੀ। ਇਸ ਤੋਂ ਤੁਰੰਤ ਬਾਅਦ ਐਸਐਸਪੀ ਯੂਟੀ ਵੱਲੋਂ ਐਸਐਚਓ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਇਹ ਘਟਨਾ ਸੋਮਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਹੁਣ ਮਨੀਮਾਜਰਾ ਪੁਲਿਸ ਸਟੇਸ਼ਨ ਦਾ ਐਡਿਸ਼ਨਲ ਚਾਰਜ ਆਈਟੀ ਪਾਰਕ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੂੰ ਸੌਂਪਿਆ ਗਿਆ ਹੈ। ਜਲਦ ਹੀ ਇਸ ਥਾਣੇ ਨੂੰ ਨਵਾਂ ਐਸਐਚਓ ਮਿਲ ਜਾਵੇਗਾ।
ਦਰਅਸਲ ਇੱਕ ਮਾਮਲੇ ਵਿੱਚ ਡਿਸਟ੍ਰਿਕਟ ਕੋਰਟ ਨੇ ਪਿਛਲੇ ਹਫ਼ਤੇ ਮੁਲਜ਼ਮ ਨੂੰ ਭਗੌੜੇ ਦੀ ਪ੍ਰਕਿਰਿਆ ਲਈ 174ਏ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਹ ਐਫਆਈਆਰ ਮਨੀਮਾਜਰਾ ਪੁਲਿਸ ਸਟੇਸ਼ਨ ਵਿੱਚ ਹੋਣੀ ਸੀ ਪਰ ਉਥੇ ਦੇ ਇੰਚਾਰਜ ਇੰਸਪੈਕਟਰ ਨੀਰਜ ਸਰਨਾ ਐਫਆਈਆਰ ਦਰਜ ਨਹੀਂ ਕਰ ਰਹੇ ਸਨ ਕਿਉਂਕਿ ਉਹ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਇਸ ਵਿੱਚ ਸ਼ਿਕਾਇਤਕਰਤਾ ਚਾਹੁੰਦੇ ਸਨ ਇਸ ਉਤੇ ਪੀਓ ਅਤੇ ਬਰਾਬਰ ਸਟਾਫ ਦੇ ਇੱਕ ਏਐਸਆਈ ਸ਼ਿਕਾਇਤਕਰਤਾ ਬਣਨ ਲਈ ਤਿਆਰ ਵੀ ਹੋ ਗਏ ਸਨ।
ਕਿਉਂਕਿ ਐਫਆਈਆਰ ਦਰਜ ਹੁੰਦੇ ਹੀ ਮੁਲਜ਼ਮ ਨੇ ਭਗੌੜਾ ਕਰਾਰ ਹੋ ਜਾਣਾ ਸੀ ਅਤੇ ਉਸ ਨੂੰ ਫੜ੍ਹਨ ਦੀ ਜ਼ਿੰਮੇਵਾਰੀ ਪੀਓ ਸਟਾਫ ਉਤੇ ਆਉਣੀ ਸੀ ਪਰ ਉਸ ਦੇ ਬਾਵਜੂਦ ਵੀ ਐਫਆਈਆਰ ਨਹੀਂ ਕੱਟੀ ਗਈ। ਜਦ ਇਹ ਮਾਮਲਾ ਐਸਐਸਪੀ ਯੂਟੀ ਕੰਵਰਦੀਪ ਕੌਰ ਦੇ ਨੋਟਿਸ ਵਿੱਚ ਆਇਆ ਤਾਂ ਉਨ੍ਹਾਂ ਨੇ ਨੀਰਜ ਸਰਨਾ ਨੂੰ ਫੋਨ ਕਰਕੇ ਕਾਰਵਾਈ ਕਰਨ ਬਾਰੇ ਪੁੱਛਿਆ। ਜਿਸ ਉਤੇ ਸਰਨਾ ਨੇ ਜਵਾਬ ਦਿੱਤਾ ਕਿ ਸਰ ਮੈਂ ਐਫਆਈਆਰ ਦਰਜ ਕਰ ਦਿੰਦਾ ਹਾਂ, ਇਹ ਮਸਲਾ ਲਿਖਤੀ ਵਿੱਚ ਦੇ ਦਵੋ।
ਇਹ ਵੀ ਪੜ੍ਹੋ : NIA Raid: ਗੈਂਗਸਟਰ-ਅੱਤਵਾਦ ਦੇ ਨੈਟਵਰਕ ਖ਼ਿਲਾਫ਼ ਵੱਡਾ ਐਕਸ਼ਨ; ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ 'ਚ ਐਨਆਈਏ ਦੀ ਛਾਪੇਮਾਰੀ
ਐਸਐਸਪੀ ਨੇ ਸਰਨਾ ਨੂੰ ਸਮਝਾਇਆ ਕਿ ਅਦਾਲਤ ਤੋਂ ਉਪਰ ਕੋਈ ਨਹੀਂ ਹੈ। ਜਦ ਤੁਹਾਨੂੰ ਖ਼ੁਦ ਅਦਾਲਤ ਵੱਲੋਂ ਹੁਕਮ ਆਏ ਹਨ ਤਾਂ ਤੁਹਾਨੂੰ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਪਰ ਸਰਨਾ ਲਿਖਤੀ ਉਪਰ ਅੜੇ ਰਹੇ। ਕੁਝ ਦੇਰ ਬਾਅਦ ਉਨ੍ਹਾਂ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : Mansa Jail: ਮਾਨਸਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਮੇਤ 6 ਮੁਲਾਜ਼ਮ ਮੁਅੱਤਲ; ਜਾਣੋ ਕਿਉਂ ਦਿੱਤਾ ਕਾਰਵਾਈ ਨੂੰ ਅੰਜਾਮ