Chandigarh Nagar Nigm Meeting(ਪਵਿੱਤ ਕੌਰ): ਚੰਡੀਗੜ੍ਹ ਵਿੱਚ ਅੱਜ ਨਗਰ ਨਿਗਮ ਦੀ ਮੀਟਿੰਗ ਸ਼ੁਰੂ ਹੁੰਦੇ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਦਨ ਵਿੱਚ ਭਾਰੀ ਹੰਗਾਮਾ ਕਰ ਦਿੱਤਾ।
Trending Photos
Chandigarh Nagar Nigm Meeting: ਚੰਡੀਗੜ੍ਹ ਨਗਰ ਨਿਗਮ ਦੀ ਅੱਜ 330ਵੀਂ ਮੀਟਿੰਗ ਵੀ ਕਾਫੀ ਹੰਗਾਮੇਦਾਰ ਰਹੀ। ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਦੇ ਕਾਰਜਕਾਲ ਦੀ ਇਹ ਆਖਰੀ ਮੀਟਿੰਗ ਹੈ। ਮੀਟਿੰਗ ਸ਼ੁਰੂ ਹੁੰਦੇ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਦਨ ਵਿੱਚ ਭਾਰੀ ਹੰਗਾਮਾ ਕਰ ਦਿੱਤਾ।
ਵਿਰੋਧੀ ਕੌਂਸਲਰਾਂ ਵੱਲੋਂ ਅਨੂਪ ਗੁਪਤਾ ਨੂੰ ਹੁਣ ਤੱਕ ਦਾ ਸਭ ਤੋਂ ਫੇਲ੍ਹ ਮੇਅਰ ਕਰਾਰ ਦਿੱਤਾ ਗਿਆ। ਕੌਂਸਲਰਾਂ ਦਾ ਦੋਸ਼ ਹੈ ਕਿ ਅਨੂਪ ਗੁਪਤਾ ਵੱਲੋਂ ਕਿਸੇ ਵੀ ਮੁੱਦੇ ਉਤੇ ਕੋਈ ਕੰਮ ਨਹੀਂ ਕੀਤਾ ਗਿਆ। ਮੇਅਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਮਹੀਨਿਆਂ ਤੋਂ ਮੀਟਿੰਗ ਨਹੀਂ ਬੁਲਾਈ। ਇਸ ਨੂੰ ਲੈ ਕੇ ਵਿਰੋਧੀ ਧਿਰ ਨੇ ਹੰਗਾਮਾ ਕਰ ਦਿੱਤਾ।
ਵਾਰਡ ਨੰਬਰ 1 ਦੀ ਕੌਂਸਲਰ ਜਸਵਿੰਦਰ ਕੌਰ ਨੇ 24 ਜੁਲਾਈ 2023 ਨੂੰ ਨਗਰ ਨਿਗਮ ਸਕੱਤਰ ਨੂੰ ਤਿੰਨ ਸਵਾਲ ਭੇਜ ਕੇ ਉਨ੍ਹਾਂ ਦੇ ਜਵਾਬ ਸਦਨ ਵਿੱਚ ਲਿਆਉਣ ਦੀ ਬੇਨਤੀ ਕੀਤੀ ਸੀ। ਅਗਸਤ ਮਹੀਨੇ ਵਿੱਚ ਵੀ ਤਿੰਨ ਸਵਾਲ ਪੁੱਛੇ ਗਏ ਸਨ ਪਰ ਹੁਣ ਤੱਕ ਉਨ੍ਹਾਂ ਦੇ ਜਵਾਬ ਨਹੀਂ ਦਿੱਤੇ ਗਏ। ਜਸਵਿੰਦਰ ਕੌਰ ਨੇ ਕਿਹਾ ਕਿ ਕੌਂਸਲਰਾਂ ਦੇ ਸਵਾਲਾਂ ਦਾ ਜਵਾਬ ਨਾ ਦੇ ਕੇ ਨਗਰ ਨਿਗਮ ਜਨਤਾ ਦੀ ਆਵਾਜ਼ ਨੂੰ ਦਬਾ ਰਿਹਾ ਹੈ। ਲੋਕਤੰਤਰ ਵਿੱਚ ਹਰ ਕੋਈ ਜਵਾਬਦੇਹ ਹੈ ਪਰ ਨਗਰ ਕੌਂਸਲਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਾਣਬੁੱਝ ਕੇ ਜਵਾਬ ਨਹੀਂ ਦਿੱਤਾ ਜਾ ਰਿਹਾ।
ਮੀਟਿੰਗ 'ਚ ਕਈ ਅਹਿਮ ਪ੍ਰਸਤਾਵਾਂ 'ਤੇ ਚਰਚਾ ਹੋਈ। ਮੀਟਿੰਗ ਵਿੱਚ ਦੋ ਕਮਿਊਨਿਟੀ ਸੈਂਟਰਾਂ ਦੀ ਉਸਾਰੀ, 345 ਡਰਾਈਵਰਾਂ ਲਈ ਨਵੇਂ ਟੈਂਡਰ ਅਤੇ ਰੋਜ਼ ਫਸਟ ਵਰਗੇ ਕਈ ਅਹਿਮ ਮੁੱਦੇ ਵਿਚਾਰੇ ਗਏ। ਮੀਟਿੰਗ ਵਿੱਚ ਤਿੰਨ ਮੁੱਖ ਏਜੰਡਿਆਂ ਤੋਂ ਇਲਾਵਾ 10 ਸਪਲੀਮੈਂਟਰੀ ਏਜੰਟਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ।
ਤਿੰਨ ਮੁੱਖ ਏਜੰਡੇ 52ਵੇਂ ਰੋਜ਼ ਫੈਸਟੀਵਲ ਦੇ ਆਯੋਜਨ ਲਈ ਅਨੁਮਾਨਿਤ ਰਾਸ਼ੀ ਨੂੰ ਮਨਜ਼ੂਰੀ ਦੇਣਾ, 345 ਡਰਾਈਵਰਾਂ, 14 ਸੁਪਰਵਾਈਜ਼ਰਾਂ, ਪੰਜ ਡਾਟਾ ਐਂਟਰੀ ਆਪ੍ਰੇਟਰਾਂ ਤੇ ਇੱਕ ਅਕਾਊਂਟ ਕਲਰਕ ਨੂੰ ਮੁਹੱਈਆ ਕਰਵਾਉਣ ਲਈ ਨਵੇਂ ਇਕਰਾਰਨਾਮੇ ਨੂੰ ਮਨਜ਼ੂਰੀ ਦੇਣਾ ਤੇ ਪੰਜ ਪਾਣੀ ਦੀਆਂ ਟੈਂਕੀਆਂ ਖ਼ਰੀਦਣਾ ਹੈ।
ਇਸ ਤੋਂ ਇਲਾਵਾ 10 ਪੂਰਕ ਏਜੰਡਿਆਂ ਵਿੱਚ ਐਮਆਰਐਫ ਕੇਂਦਰਾਂ ਵਿੱਚ ਕੰਮ ਕਰ ਰਹੇ ਅੱਠ ਡੇਟਾ ਐਂਟਰੀ ਆਪ੍ਰੇਟਰਾਂ ਦੀਆਂ ਸੇਵਾਵਾਂ ਦਾ ਵਿਸਥਾਰ, ਸੈਕਟਰ 29 ਵਿੱਚ ਪੇਵਰ ਬਲਾਕਾਂ ਦੀ ਸਥਾਪਨਾ, ਸੈਕਟਰ 51 ਵਿੱਚ ਲਗਭਗ 23 ਕਰੋੜ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਤੇ ਲਗਭਗ 11 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਸ਼ਾਮਲ ਹੈ।
ਨਗਰ ਨਿਗਮ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਪ੍ਰੀ ਹਾਊਸ ਮੀਟਿੰਗ ਕੀਤੀ। ਇਸ ਦੀ ਪ੍ਰਧਾਨਗੀ ਪੰਜਾਬ ਜ਼ਿਲ੍ਹਾ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਡਾ. ਐਸ.ਐਸ.ਆਹਲੂਵਾਲੀਆ ਨੇ ਕੀਤੀ। ਕੌਂਸਲਰਾਂ ਨੇ ਵੱਖ-ਵੱਖ ਮੁੱਦਿਆਂ ਉਤੇ ਭਾਜਪਾ ਨੂੰ ਘੇਰਨ ਦੀ ਰਣਨੀਤੀ ਬਣਾਈ ਸੀ। ਇਸ ਮੀਟਿੰਗ ਵਿੱਚ ਮੇਅਰ ਚੋਣਾਂ ਬਾਰੇ ਵੀ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : Abohar News: ਮੰਡੀ ਵਿੱਚ ਨਰਮਾ ਨਾ ਵਿਕਣ ਕਾਰਨ ਕਿਸਾਨਾਂ ਨੇ ਅਧਿਕਾਰੀਆਂ ਨੂੰ ਬਣਾਇਆ ਬੰਦੀ