ਕੋਰੋਨਾ: ਫਿਰ ਟੁੱਟਿਆ ਰਿਕਾਰਡ,ਇੱਕ ਦਿਨ 'ਚ 17 ਹਜ਼ਾਰ ਕੇਸ,ਪੰਜਾਬ ਤੇ ਹਰਿਆਣਾ 'ਚ ਵਧਿਆ ਮੌਤ ਦਾ ਅੰਕੜਾ
Advertisement

ਕੋਰੋਨਾ: ਫਿਰ ਟੁੱਟਿਆ ਰਿਕਾਰਡ,ਇੱਕ ਦਿਨ 'ਚ 17 ਹਜ਼ਾਰ ਕੇਸ,ਪੰਜਾਬ ਤੇ ਹਰਿਆਣਾ 'ਚ ਵਧਿਆ ਮੌਤ ਦਾ ਅੰਕੜਾ

 ਪੂਰੇ ਦੇਸ਼ ਵਿੱਚ ਇੱਕ ਦਿਨ ਵਿੱਚ 17 ਹਜ਼ਾਰ ਤੋਂ ਵਧ ਕੇਸ 

 ਪੂਰੇ ਦੇਸ਼ ਵਿੱਚ ਇੱਕ ਦਿਨ ਵਿੱਚ 17 ਹਜ਼ਾਰ ਤੋਂ ਵਧ ਕੇਸ

ਚੰਡੀਗੜ੍ਹ : ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, 24 ਘੰਟਿਆਂ ਦੇ ਅੰਦਰ ਕੋਰੋਨਾ ਦਾ ਇੱਕ ਨਵਾਂ ਰਿਕਾਰਡ ਬਣਿਆ ਹੈ ਜੋ ਪਰੇਸ਼ਾਨ ਕਰਨ ਵਾਲਾ ਹੈ, ਇੱਕ ਦਿਨ ਵਿੱਚ ਤਕਰੀਬਨ 17 ਹਜ਼ਾਰ ਕੋਰੋਨਾ ਪੋਜ਼ੀਟਿਵ ਦੇ ਕੇਸ ਦਰਜ ਹੋਏ ਨੇ,ਸਿਰਫ਼ ਇੰਨਾ ਹੀ ਨਹੀਂ  24 ਘੰਟਿਆਂ ਦੇ ਅੰਦਰ  418 ਮੌਤਾਂ ਹੋਇਆ,ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਅੰਕੜਾ 4,73,105  ਦੇ ਕਰੀਬ ਪਹੁੰਚ ਗਿਆ ਹੈ, 24 ਘੰਟੇ ਦੇ ਅੰਦਰ ਪੰਜਾਬ ਅਤੇ ਹਰਿਆਣਾ ਵਿੱਚ ਵੀ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਰਫ਼ਤਾਰ  ਤਾਂ ਵਧੀ ਹੀ ਹੈ ਨਾਲ ਹੀ  ਮੌਤ ਦਾ ਅੰਕੜਾ ਵੀ ਵਧ ਰਿਹਾ ਹੈ, ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 100 ਵਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਰਿਆਣਾ ਵਿੱਚ ਮੌਤ ਦਾ ਅੰਕੜਾ 200 ਦੇ ਕਰੀਬ ਪਹੁੰਚ ਗਿਆ ਹੈ

ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ 

24 ਜੂਨ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਇੱਕ ਦਿਨ ਵਿੱਚ ਸਭ ਤੋਂ ਵਧ 64 ਮਾਮਲੇ ਸਾਹਮਣੇ ਆਏ,ਜਦਕਿ ਹੁਣ ਤੱਕ ਸਭ ਤੋਂ ਘੱਟ ਪ੍ਰਭਾਵਿਤ ਜ਼ਿਲ੍ਹੇ ਮੁਕਤਸਰ ਵਿੱਚ ਇੱਕ ਦਮ 33 ਕੋਰੋਨਾ ਪੋਜ਼ੀਟਿਵ ਦੇ ਕੇਸ ਇੱਕ ਦਿਨ ਵਿੱਚ ਸਾਹਮਣੇ ਆਏ,ਇਸ ਤੋਂ ਇਲਾਵਾ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੇ ਹੌਟ-ਸਪੌਟ ਜ਼ਿਲ੍ਹੇ ਜਲੰਧਰ ਵਿੱਚ 43,ਲੁਧਿਆਣਾ 27,ਅੰਮ੍ਰਿਤਸਰ ਵਿੱਚ 14 ਕੋਰੋਨਾ ਪੋਜ਼ੀਟਿਵ ਦੇ ਕੇਸ ਦਰਜ ਕੀਤੇ ਗਏ ਨੇ,ਪਟਿਆਲਾ 9,ਪਠਾਨਕੋਟ ਵਿੱਚ 7,ਮੁਹਾਲੀ ਵਿੱਚ 5 ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ,ਪੰਜਾਬ ਦਾ ਸਭ ਤੋਂ ਪ੍ਰਭਾਵਿਤ ਜ਼ਿਲ੍ਹਾਂ ਅੰਮ੍ਰਿਤਸਰ ਹੈ ਜਿੱਥੇ ਹੁਣ ਤੱਕ ਕੋਰੋਨਾ ਪੋਜ਼ੀਟਿਵ ਦੇ  806 ਮਾਮਲੇ ਸਾਹਮਣੇ ਆ ਚੁੱਕੇ ਨੇ ਜਦਕਿ ਦੂਜੇ ਨੰਬਰ 'ਤੇ 645 ਕੇਸਾਂ ਨਾਲ ਜਲੰਧਰ ਹੈ,642 ਕੋਰੋਨਾ ਪੋਜ਼ੀਟਵ ਮਾਮਲਿਆਂ ਨਾਲ ਲੁਧਿਆਣਾ ਹੈ,ਸੰਗਰੂਰ ਵਿੱਚ 303,ਪਟਿਆਲਾ 235,ਮੁਹਾਲੀ 224,ਗੁਰਦਾਸਪੁਰ 196,ਪਠਾਨਕੋਟ 195,ਤਰਨਤਾਰਨ 186,ਹੁਸ਼ਿਆਰਪੁਰ 165,ਸ਼ਹੀਦ ਭਗਤ ਸਿੰਘ ਨਗਰ 126,ਫਤਿਹਗੜ੍ਹ ਸਾਹਿਬ 101,ਫ਼ਰੀਦਕੋਟ 100,ਰੋਪੜ 94,ਮੋਗਾ 86,ਮੁਕਤਸਰ 117,ਬਠਿੰਡਾ 85,ਫ਼ਿਰੋਜ਼ਪੁਰ 81,ਫ਼ਾਜ਼ਿਲਕਾ 75,ਕਪੂਰਥਲਾ 76,ਬਰਨਾਲਾ 46,ਮਾਨਸਾ 43, ਕੋਰੋਨਾ ਪੋਜ਼ੀਟਿਵ ਦੇ ਕੇਸ ਸਾਹਮਣੇ ਆ ਚੁੱਕੇ ਨੇ, ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦੇ ਕੁੱਲ ਮਾਮਲੇ 4627 ਦਰਜ ਕੀਤੇ ਗਏ ਨੇ, ਜਿੰਨਾ ਵਿੱਚੋਂ 1415 ਐਕਟਿਵ ਨੇ ਜਦਕਿ 3099 ਮਰੀਜ਼ ਠੀਕ ਹੋ ਗਏ ਨੇ, 113 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਜੰਗ ਹਾਰ ਗਏ   

ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ 

ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦੀ ਰਫ਼ਤਾਰ ਡਰਾਉਣ ਵਾਲੀ ਹੈ, ਖ਼ਾਸ ਕਰ ਕੇ ਗੁਰੂ ਗਰਾਮ,ਫ਼ਰੀਦਾਬਾਦ, ਸੋਨੀਪਤ ਦੇ ਉਹ ਜ਼ਿਲ੍ਹੇ ਜੋ ਦਿੱਲੀ ਦੇ ਨਾਲ ਲੱਗ ਦੇ ਨੇ,ਗੁਰੂ ਗਰਾਮ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 5 ਹਜ਼ਾਰ  ਦੇ ਕਰੀਬ ਜਦਕਿ ਫ਼ਰੀਦਾਬਾਦ ਵਿੱਚ 3 ਹਜ਼ਾਰ ਦੇ ਕਰੀਬ ਅਤੇ ਸੋਨੀਪਤ ਵਿੱਚ 1000 ਦੇ ਨੇੜੇ ਕੋਰੋਨਾ ਪੋਜ਼ੀਟਿਵ ਦੇ ਕੇਸ ਪਹੁੰਚ ਚੁੱਕੇ ਨੇ ਇਸ ਤੋਂ ਇਲਾਵਾ ਰੋਹਤਕ ਵਿੱਚ 500 ਦੇ ਕਰੀਬ ਕੋਰੋਨਾ ਪੋਜ਼ੀਟਿਵ ਦੇ ਕੇਸ ਪਹੁੰਚ ਚੁੱਕੇ ਨੇ, ਅੰਬਾਲਾ ਅਤੇ ਪਲਵਲ ਵਿੱਚ ਅੰਕੜਾ 300 ਦੇ ਕਰੀਬ ਹੈ,ਭਿਵਾਨੀ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ 300 ਪਾਰ ਕਰ ਚੁੱਕਾ ਹੈ, ਕਰਨਾਲ ਵਿੱਚ 200 ਤੋ ਵਧ ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਸਾਹਮਣੇ ਆ ਚੁੱਕੇ ਨੇ,ਇੱਕ ਵਕਤ ਕੋਰੋਨਾ ਮੁਕਤ ਬਣਿਆ ਹਿਸਾਰ ਜ਼ਿਲ੍ਹੇ ਵਿੱਚ ਵੀ 200 ਤੋਂ ਵਧ ਕੋਰੋਨਾ ਮਰੀਜ਼ ਆ ਚੁੱਕੇ ਨੇ,ਹਰਿਆਣਾ ਵਿੱਚ ਮੌਤ ਦਾ ਅੰਕੜਾ ਵੀ ਡਰਾਉਣ ਵਾਲਾ ਹੈ,24 ਜੂਨ ਨੂੰ 10 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਜਿਸ ਤੋਂ ਬਾਅਦ ਸੂਬੇ ਵਿੱਚ ਮੌਤ ਦਾ ਅੰਕੜਾ 188 ਤੱਕ ਪਹੁੰਚ ਗਿਆ ਹੈ,ਸੂਬੇ ਵਿੱਚ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ 12 ਹਜ਼ਾਰ ਪਾਰ ਕਰ ਗਈ ਹੈ 

Trending news