ਕੋਰੋਨਾ : ਦੇਸ਼ 'ਚ 13 ਲੱਖ ਤੋਂ ਪਾਰ ਅੰਕੜੇ,24 ਘੰਟੇ ਦੇ ਅੰਦਰ 48916 ਕੇਸ,ਰਿਕਵਰੀ ਰੇਟ 63.55 ਫ਼ੀਸਦੀ
Advertisement

ਕੋਰੋਨਾ : ਦੇਸ਼ 'ਚ 13 ਲੱਖ ਤੋਂ ਪਾਰ ਅੰਕੜੇ,24 ਘੰਟੇ ਦੇ ਅੰਦਰ 48916 ਕੇਸ,ਰਿਕਵਰੀ ਰੇਟ 63.55 ਫ਼ੀਸਦੀ

ਭਾਰਤ ਵਿੱਚ 2 ਦਿਨਾਂ ਦੇ ਅੰਦਰ 1 ਲੱਖ ਤੋਂ ਵਧ ਕੇਸ ਦਰਜ 

ਭਾਰਤ ਵਿੱਚ 2 ਦਿਨਾਂ ਦੇ ਅੰਦਰ 1 ਲੱਖ ਤੋਂ ਵਧ ਕੇਸ ਦਰਜ

ਚੰਡੀਗੜ੍ਹ :  ਲਗਾਤਾਰ ਦੂਜੇ ਦਿਨ ਭਾਰਤ ਵਿੱਚ 24 ਘੰਟੇ ਦੇ ਅੰਦਰ ਕੋਰੋਨਾ ਪੋਜ਼ੀਟਿਵ ਦਾ ਅੰਕੜਾ 50 ਹਜ਼ਾਰ ਦੇ ਕਰੀਬ ਪਹੁੰਚਿਆ,ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 24 ਘੰਟੇ ਦੇ ਅੰਦਰ ਦੇਸ਼ ਵਿੱਚ 48916
 ਨਵੇਂ ਕੇਸ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਭਾਰਤ ਵਿੱਚ ਕੁੱਲ ਕੋਰੋਨਾ ਪੋਜ਼ੀਟਿਵ ਦਾ ਅੰਕੜਾ 13,37,022 ਪਹੁੰਚ ਗਿਆ, ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ 2 ਦਿਨਾਂ ਦੇ ਅੰਦਰ ਭਾਰਤ ਵਿੱਚ 1 ਲੱਖ ਕੇਸ ਸਾਹਮਣੇ ਆ ਰਹੇ ਨੇ 

ਇੰਨੇ ਮਰੀਜ਼ ਠੀਕ ਹੋਏ 

ਦੇਸ਼ ਵਿੱਚ ਹੁਣ ਤੱਕ 13,37,022  ਕੋਰੋਨਾ ਪੋਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਨੇ ਜਿੰਨਾਂ ਵਿੱਚੋਂ 8,50,107 ਮਰੀਜ਼ ਰਿਕਵਰ ਹੋਕੇ ਘਰ ਪਹੁੰਚ ਚੁੱਕੇ ਨੇ ਜਦਕਿ 4,55089 ਲੋਕਾਂ ਵਿੱਚ ਹੁਣ ਵੀ ਕੋਰੋਨਾ ਐਕਵਿਟ ਹੈ,ਦੇਸ਼ ਵਿੱਚ ਰਿਕਵਰੀ ਰੇਟ 63.55 ਫ਼ੀਸਦੀ ਤੋਂ ਵਧ ਹੈ

ਦੇਸ਼ ਵਿੱਚ ਮੌਤ ਦਾ  ਅੰਕੜਾ 

24 ਘੰਟੇ ਦੇ ਅੰਦਰ ਭਾਰਤ ਵਿੱਚ 757 ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ, ਸਭ ਤੋਂ ਵਧ ਮਹਾਰਾਸ਼ਟਰ ਵਿੱਚ ਮੌਤਾਂ ਹੋਇਆ, ਦੇਸ਼ ਵਿੱਚ ਹੁਣ ਤੱਕ ਕੁੱਲ 31,358 ਮਰੀਜ਼ਾਂ ਦੀ ਕੋਰੋਨਾ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ

 

 

 

Trending news