Amritsar News: ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ CM ਮਾਨ ਨੇ ਕਿਹਾ- ਪਿਛਲੇ ਮਹੀਨੇ ਰੱਬ ਨੇ ਮੇਰੇ ਘਰ ਧੀ ਨੂੰ ਭੇਜਿਆ ਹੈ। ਅੱਜ ਪਹਿਲੀ ਵਾਰ ਮੈਂ ਬੱਚੇ ਨੂੰ ਘਰੋਂ ਕੱਢ ਕੇ ਸਭ ਤੋਂ ਪਹਿਲਾਂ ਬੱਚੇ ਨੂੰ ਰੱਬ ਦੇ ਘਰ ਲੈ ਕੇ ਆਇਆ ਹਾਂ। ਮੈਂ ਆਪਣੇ ਅਤੇ ਪੰਜਾਬ ਲਈ ਅਰਦਾਸ ਕੀਤੀ।
Trending Photos
Amritsar News: ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਸੀਐਮ ਮਾਨ ਆਪਣੀ ਨਵਜੰਮੀ ਧੀ ਨੂੰ ਪਹਿਲਾ ਵਾਰ ਮੱਥਾ ਟਕਾਉਣ ਪਹੁੰਚੇ ਸਨ। ਸੀ.ਐਮ. ਭਗਵੰਤ ਸਵੇਰੇ ਕਰੀਬ 11 ਵਜੇ ਸੀ.ਐਮ ਮਾਨ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ।
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਹਾਂ...Live https://t.co/bD2tH9p2y9
— Bhagwant Mann (@BhagwantMann) April 26, 2024
ਮੁੱਖ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਰ ਵੀ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੇ ਭੈਣ ਵੀ ਨਾਲ ਮੌਜੂਦ ਸਨ।
ਪੰਜਾਬ ਅਤੇ ਪੰਜਾਬੀਆਂ ਦੀ ਖ਼ੁਸ਼ਹਾਲੀ ਲਈ ਸ਼੍ਰੀ ਦੁਰਗਿਆਣਾ ਮੰਦਰ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਹਾਂ... Live https://t.co/dX2O9OQxcH
— Bhagwant Mann (@BhagwantMann) April 26, 2024
CM ਮਾਨ ਨੇ ਕੀ ਕਿਹਾ?
ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ CM ਮਾਨ ਨੇ ਕਿਹਾ- ਪਿਛਲੇ ਮਹੀਨੇ ਰੱਬ ਨੇ ਮੇਰੇ ਘਰ ਧੀ ਨੂੰ ਭੇਜਿਆ ਹੈ। ਅੱਜ ਪਹਿਲੀ ਵਾਰ ਮੈਂ ਬੱਚੇ ਨੂੰ ਘਰੋਂ ਕੱਢ ਕੇ ਸਭ ਤੋਂ ਪਹਿਲਾਂ ਬੱਚੇ ਨੂੰ ਰੱਬ ਦੇ ਘਰ ਲੈ ਕੇ ਆਇਆ ਹਾਂ। ਮੈਂ ਆਪਣੇ ਅਤੇ ਪੰਜਾਬ ਲਈ ਅਰਦਾਸ ਕੀਤੀ।
ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜੋ ਸੇਵਾ ਪ੍ਰਮਾਤਮਾ ਨੇ ਮੇਰੀ ਲਗਾਈ ਹੈ, ਉਸ ਨੂੰ ਚੰਗੀ ਤਰ੍ਹਾ ਪੂਰੀ ਕਰ ਸਕਾ। ਪੰਜਾਬ ਦੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਜੋ ਸਾਡੀ ਕੋਸ਼ਿਸ਼ ਸ਼ੁਰੂ ਕੀਤੀ ਸੀ, ਉਸ ਨੂੰ ਬੂਰਾ ਪੈਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਤੁਹਾਨੂੰ ਪੂਰੀ ਤਰ੍ਹਾਂ ਰੰਗਲਾ ਬਣਿਆ ਦਿਖਣਾ ਸ਼ੁਰੂ ਹੋ ਜਾਵੇਗਾ ।
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਹੀ ਕੰਮ ਕਰਨ। ਵਿਦੇਸ਼ ਵਿੱਚ ਜਾਕੇ ਲੱਖਾਂ ਖਰਚ ਕਰਨ ਨਾਲੋ ਉਹ ਇੱਥੋ ਹੀ ਕੋਈ ਕਾਰੋਬਾਰ ਕਰਨ ਅਤੇ ਪੰਜਾਬ ਨੂੰ ਅੱਗੇ ਲੈਕੇ ਜਾਣ ਵਿੱਚ ਸਾਡੀ ਮਦਦ ਕਰਨ। ਮੇਰੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ।