Coronavirus ਦੇ ਕਾਰਨ ਮਲੇਸ਼ੀਆ ਸਰਕਾਰ ਨੇ ਟੂਰਿਜ਼ਮ ਨੂੰ ਲੈਕੇ ਬਣਾਏ ਇਹ ਸਖ਼ਤ ਨਿਯਮ
Advertisement

Coronavirus ਦੇ ਕਾਰਨ ਮਲੇਸ਼ੀਆ ਸਰਕਾਰ ਨੇ ਟੂਰਿਜ਼ਮ ਨੂੰ ਲੈਕੇ ਬਣਾਏ ਇਹ ਸਖ਼ਤ ਨਿਯਮ

ਮਲੇਸ਼ੀਆ ਸਰਕਾਰ ਨੇ ਸਾਰੇ ਟੂਰਿਸਟ ਦੇ ਲਈ ਬਣਾਏ ਇਹ ਸਖ਼ਤ ਨਿਯਮ 

ਮਲੇਸ਼ੀਆ ਸਰਕਾਰ ਨੇ ਸਾਰੇ ਟੂਰਿਸਟ ਦੇ ਲਈ ਬਣਾਏ ਇਹ ਸਖ਼ਤ ਨਿਯਮ

ਦਿੱਲੀ : ਕੋਰੋਨਾ ਵਾਇਰਸ (Coronavirus) ਦੇ ਮੱਦੇ ਨਜ਼ਰ ਮਲੇਸ਼ੀਆ (Malaysia) ਸਰਕਾਰ ਨੇ ਸਾਰੇ ਟੂਰਿਸਟ ਦੇ ਲਈ ਨਵੇਂ ਨਿਯਮ ਬਣਾਏ ਨੇ, ਸਰਕਾਰ ਦੇ ਨਵੇਂ ਨਿਯਮ ਮੁਤਾਬਿਕ ਮਲੇਸ਼ੀਆ ਜਾਣ ਵਾਲੇ ਸਾਰੇ ਟੂਰਿਸਟ ਨੂੰ ਕੁਆਰੰਟੀਨ ਹੋਣ ਜ਼ਰੂਰੀ ਹੋਵੇਗਾ, ਮਲੇਸ਼ੀਆ ਦੇ ਮੰਤਰੀ ਸਾਬਰੀ ਯਾਕੂਬ ਨੇ ਕਿਹਾ ਜੋ ਮਲੇਸ਼ੀਆ ਆਵੇਗਾ ਉਸ ਨੂੰ ਕੁਆਰੰਟੀਨ ਹੋਣਾ ਜ਼ਰੂਰੀ ਹੋਵੇਗਾ,ਯਾਤਰਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਹਿਮਤੀ ਪੱਤਰ 'ਤੇ ਹਸਤਾਖ਼ਰ ਕਰਨੇ ਹੋਣਗੇ 

ਇਸਮਾਈਲ ਸਾਬਰੀ ਯਾਕੂਬ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਇਹ ਨਿਯਮ 1 ਜੂਨ ਤੋਂ ਲਾਗੂ ਹੋ ਜਾਵੇਗਾ,ਮਲੇਸ਼ੀਆ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਲਈ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਲਈ ਕੁਆਰੰਟੀਨ ਨਿਯਮ ਲਾਗੂ ਕੀਤਾ ਹੈ

ਜਾਣਕਾਰੀ ਮੁਤਾਬਿਕ ਮਲੇਸ਼ੀਆਈ ਲੋਕ ਕੁਆਰੰਟੀਨ ਸੇਵਾਵਾਂ ਦੀ ਅੱਧੀ ਲਾਗਤ ਦਾ ਭੁਗਤਾਨ ਕਰਨਗੇ ਜਦਕਿ ਗੈਰ ਮਲੇਸ਼ੀਆਈ ਨਾਗਰਿਕ ਪਤੀ-ਪਤਨੀ ਅਤੇ ਉਨ੍ਹਾਂ ਦੇ ਪਰਵਾਰ ਕੁਆਰੰਟੀਨ ਸੇਵਾ ਦੀ ਪੂਰੀ ਲਾਗਤ ਦੇਣਗੇ 

ਇਸਮਾਇਲ ਸਾਬਰੀ ਨੇ ਕਿਹਾ ਕੀ ਇਮੀਗਰੇਸ਼ਨ ਡਿਪਾਰਟਮੈਂਟ ਸਰਕਾਰ ਦੀ ਨਵੀਂ ਸ਼ਰਤਾਂ ਨੂੰ ਲੋਕਾਂ ਤੱਕ ਪਹੁੰਚਾਏਗਾ, ਉਨ੍ਹਾਂ ਕਿਹਾ ਇਮੀਗਰੇਸ਼ਨ ਵਿਭਾਗ ਨੇ ਸਾਰੀਆਂ ਹੀ ਏਅਰਲਾਈਨ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕਰਕੇ ਮਲੇਸ਼ੀਆ ਵਿੱਚ ਉਤਰਨ ਵਾਲੇ ਯਾਤਰੀਆਂ ਨੂੰ ਇਹ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਨੇ

ਮਲੇਸ਼ੀਆ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਵਧ ਰਹੇ ਨੇ,ਸਿਹਤ ਮੰਤਰਾਲੇ ਮੁਤਾਬਿਕ ਹੁਣ ਤੱਕ ਕੋਰੋਨਾ ਦੇ ਕੁੱਲ 7,009 ਮਾਮਲੇ ਦਰਜ ਹੋ ਚੁੱਕੇ ਨੇ, ਮੌਤ ਦਾ ਅੰਕੜਾ 114 ਤੱਕ ਪਹੁੰਚ ਗਿਆ ਹੈ ਜਦਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 5,706 ਹੈ 

Trending news