ਬਰਨਾਲ ਦੇ ਸੇਵਾ ਕੇਂਦਰ ਵਿੱਚ Aadhar Card Machine ਲੈਕੇ ਉੱਡੇ ਚੋਰ,4 ਕੰਪਿਉਟਰ ਵੀ ਲੁੱਟੇ
Trending Photos
ਦਵਿੰਦਰ ਸ਼ਰਮਾ/ਬਰਨਾਲਾ : ਹਰ ਇੱਕ ਸਰਕਾਰੀ ਅਤੇ ਨਿੱਜੀ ਅਧਾਰੇ ਵਿੱਚ Aadhar Card ਦੇ ਬਿਨਾਂ ਕੰਮ ਨਹੀਂ ਹੁੰਦਾ, ਭ੍ਰਿਸ਼ਟਾਚਾਰ ਨੂੰ ਖ਼ਤਮ ਦੇ ਲਈ ਸਰਕਾਰੀ ਸਕੀਮਾਂ ਨੂੰ ਆਧਾਰ ਨਾਲ ਜੋੜਿਆਂ ਜਾ ਰਿਹਾ ਹੈ, ਅਜਿਹੇ ਵਿੱਚ ਆਧਾਰ ਨਾਲ ਕੋਈ ਛੇੜਖਾਨੀ ਵੱਡਾ ਖ਼ਤਰਾਂ ਹੈ, ਬਰਨਾਲਾ ਦੇ ਸੇਵਾ ਕੇਂਦਰ ਵਿੱਚ ਇੱਕ ਅਜਿਹੀ ਵਾਰਦਾਤ ਸਾਹਮਣੇ ਹੈ ਜੋ ਸੁਰੱਖਿਆ ਨੂੰ ਲੈਕੇ ਵੱਡਾ ਖ਼ਤਰਾ ਹੈ
ਸੇਵਾ ਕੇਂਦਰ ਵਿੱਚ ਚੋਰੀ
ਬਰਨਾਲਾ ਦੇ ਸੇਵਾ ਕੇਂਦਰ ਨਾਲ DC,SSP,SDM ਦਫ਼ਤਰ ਹੈ, ਇਹ ਉਹ ਥਾਂ ਹੈ ਜਿੱਥੇ 24 ਘੰਟੇ ਸੁਰੱਖਿਆ ਰਹਿੰਦੀ ਹੈ,ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਚੋਰ ਸੇਵਾ ਕੇਂਦਰ ਦੇ ਅੰਦਰ ਖਿੜਕੀ ਦੇ ਜ਼ਰੀਏ ਦਾਖ਼ਲ ਹੁੰਦੇ ਨੇ ਅਤੇ ਬੜੇ ਹੀ ਆਰਾਮ ਨਾਲ ਉਹ ਆਧਾਰ ਮਸ਼ੀਨ, ਚਾਰ ਕੰਪਿਊਟਰ LED 'ਤੇ ਹੱਥ ਸਾਫ਼ ਕਰਦੇ ਨੇ, ਸਿਰਫ਼ ਇੰਨਾਂ ਹੀ ਨਹੀਂ ਚੋਰਾਂ ਨੇ ਕੈਸ਼ ਦੇ ਲਾਕਰ ਨੂੰ ਵੀ ਤੋੜਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਹੱਥ ਸਾਫ਼ ਨਹੀਂ ਕਰ ਸਕਿਆ, ਇਹ ਪੂਰੀ ਵਾਰਦਾਤ CCTV ਵਿੱਚ ਕੈਦ ਹੋਈ, ਪਰ ਇਸ ਪੂਰੀ ਘਟਨਾ ਵਿੱਚ ਜਿਹੜੀ ਆਧਾਰ ਮਸ਼ੀਨ ਚੋਰ ਲੈਕੇ ਗਾਇਬ ਹੋਏ ਨੇ ਉਹ ਵੱਡੀ ਚਿੰਤਾ ਦਾ ਕਾਰਣ ਹੈ ਕਿਉਂਕਿ ਮਸ਼ੀਨ ਦੇ ਜ਼ਰੀਏ ਫਰਜ਼ੀ ਆਧਾਰ ਕਾਰਡ ਤਿਆਰ ਕਰਕੇ ਕਈਆਂ ਨੂੰ ਚੂਨਾ ਲਾਇਆ ਜਾ ਸਕਦਾ ਹੈ
ਪੁਲਿਸ ਨੇ ਜਾਂਚ ਸ਼ੁਰੂ ਕੀਤੀ
ਪੁਲਿਸ ਨੇ ਸੇਵਾ ਕੇਂਦਰ ਵਿੱਚ ਚੋਰੀ ਦੀ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਫੋਰੈਂਸਿਕ ਟੀਮ ਇੱਕ-ਇੱਕ ਚੀਜ਼ ਖੰਘਾਲ ਰਹੀ ਹੈ,CCTV ਵਿੱਚ ਚੋਰ ਵਿਖਾਈ ਦੇ ਰਹੇ ਨੇ ਇੰਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੁਲਿਸ ਲਈ ਸਭ ਤੋਂ ਵੱਡੀ ਚੁਣੋਤੀ ਆਧਾਰ ਕਾਰਡ ਦੀ ਮਸ਼ੀਨ ਹੈ ਕਿਉਂਕਿ ਇਸ ਤੋਂ ਪਹਿਲਾਂ ਚੋਰ ਇਸ ਦੀ ਗ਼ਲਤ ਵਰਤੋਂ ਕਰਨ ਇਸ ਨੂੰ ਰਿਕਵਰ ਕਰਨਾ ਜ਼ਰੂਰੀ ਹੈ,ਕਿਉਂਕਿ ਜਿਸ ਤਰ੍ਹਾਂ ਨਾਲ ਆਧਾਰ ਨੂੰ ਹਰ ਸਰਕਾਰੀ ਸਕੀਮ ਨਾਲ ਜੋੜਿਆ ਗਿਆ ਹੈ ਇਸ ਦੀ ਗੱਲਤ ਵਰਤੋਂ ਹੋ ਸਕਦੀ ਹੈ