ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਚੱਲੀਆਂ ਗੋਲੀਆਂ
Advertisement
Article Detail0/zeephh/zeephh979200

ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਚੱਲੀਆਂ ਗੋਲੀਆਂ

ਪੁਰਾਣੀ ਰੰਜਿਸ਼ ਨੂੰ ਲੈਕੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਧਰਮਕੋਟ ਦੇ ਸੰਧੂ ਧਰਮ ਕੰਡਾ ਤੇ ਕੁਝ ਨੌਜਵਾਨਾਂ ਦੇ ਵਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ।

ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਚੱਲੀਆਂ ਗੋਲੀਆਂ

ਪਰਮਵੀਰ ਰਿਸ਼ੀ/ਗੁਰਦਸਪੂਰ : ਪੁਰਾਣੀ ਰੰਜਿਸ਼ ਨੂੰ ਲੈਕੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਧਰਮਕੋਟ ਦੇ ਸੰਧੂ ਧਰਮ ਕੰਡਾ ਤੇ ਕੁਝ ਨੌਜਵਾਨਾਂ ਦੇ ਵਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। 

ਇਸ ਬਾਰੇ ਸੰਧੂ ਧਰਮ ਕੰਡੇ ਦੇ ਮਾਲਿਕਾਂ ਦਾ ਕਹਿਣਾ ਸੀ, ਕਿ ਉਹ ਅਪਣੇ ਕੰਡੇ ਤੇ ਬੈਠੇ ਹੋਏ ਸਨ, ਕਿ ਅਚਾਨਕ ਕੁਝ ਗੱਡੀਆਂ ਆਈਆਂ ਅਤੇ 15 ਤੋਂ 20 ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੂਰੁ ਕਰ ਦਿਤੀਆਂ..ਉਨ੍ਹਾਂ ਨੇ ਭੱਜ ਕੇ ਅਪਣੀ ਜਾਨ ਬਚਾਈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਉਨ੍ਹਾਂ ਵਲ ਸਿੱਧੀਆਂ ਹੀ ਗੋਲੀਆਂ ਚਲਾ ਰਹੇ ਸਨ ਅਗਰ ਉਹ ਭੱਜ ਕੇ ਅਪਣੀ ਜਾਨ ਨਾ ਬਚਾਂਦੇ ਤਾਂ, ਉਨ੍ਹਾਂ ਵਿਚੋਂ ਕਿਸੇ ਦੀ ਮੌਤ ਵੀ ਹੋ ਸਕਦੀ ਸੀ, ਉਨ੍ਹਾਂ ਦੇ ਵਲੋਂ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ... 

ਇਸ ਮੀਕੇ ਪੁਲਿਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਇਕ ਸਮਝੌਤੇ ਦੇ ਲਈ ਦੋਵੇਂ ਧਿਰਾਂ ਥਾਣੇ ਪਹੁੰਚੀਆਂ ਸਨ, ਲੇਕਿਨ ਓਥੇ ਕਿਸੇ ਗੱਲ ਨੂੰ ਲੈਕੇ ਤਕਰਾਰ ਹੋ ਗਈ, ਜਿਸ ਕਰਕੇ ਸਮਝੌਤਾ ਸਿਰੇ ਨਹੀਂ ਚੜਿਆ ਅਤੇ ਹੋ ਸਕਦਾ ਹੈ, ਕਿ ਇਸੇ ਰੰਜੀਸ਼ ਕਰਕੇ ਇਨ੍ਹਾਂ ਲੋਕਾਂ ਤੇ ਗੋਲੀਆਂ ਚਲਾਈਆਂ ਹੋਣ, ਸਾਨੂੰ ਮੌਕਾ ਤੋਂ ਗੋਲੀਆਂ ਦੇ ਕੁਝ ਖੋਲ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲ ਗਈ ਹੈ, ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

WATCH LIVE TV

Trending news