ਚੰਡੀਗੜ੍ਹ ਦੇ ਬੈਂਕ 'ਚ ਇਕੱਲੇ ਸ਼ਖ਼ਸ ਨੇ ਮਾਰਿਆ ਵੱਡਾ ਲੱਖਾਂ ਦਾ ਡਾਕਾ, ਇਸ ਤਰ੍ਹਾਂ ਬੈਂਕ ਮੁਲਾਜ਼ਮ ਨੂੰ ਦਿੱਤਾ ਚਕਮਾ
Advertisement

ਚੰਡੀਗੜ੍ਹ ਦੇ ਬੈਂਕ 'ਚ ਇਕੱਲੇ ਸ਼ਖ਼ਸ ਨੇ ਮਾਰਿਆ ਵੱਡਾ ਲੱਖਾਂ ਦਾ ਡਾਕਾ, ਇਸ ਤਰ੍ਹਾਂ ਬੈਂਕ ਮੁਲਾਜ਼ਮ ਨੂੰ ਦਿੱਤਾ ਚਕਮਾ

ਚੰਡੀਗੜ੍ਹ ਦੇ ਕਾਰਪਰੇਟਿਵ ਬੈਂਕ ਵਿੱਚ 10 ਲੱਖ ਦੀ ਲੁੱਟ,ਪੁਲਿਸ ਸੀਸੀਟੀਵੀ ਖੰਗਾਲਨ ਵਿੱਚ ਜੁੱਟੀ 

ਚੰਡੀਗੜ੍ਹ ਦੇ ਕਾਰਪਰੇਟਿਵ ਬੈਂਕ ਵਿੱਚ 10 ਲੱਖ ਦੀ ਲੁੱਟ,ਪੁਲਿਸ ਸੀਸੀਟੀਵੀ ਖੰਗਾਲਨ ਵਿੱਚ ਜੁੱਟੀ

ਬਜ਼ਮ ਵਰਮਾ/ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 61 ਵਿੱਚ ਬੈਂਕ ਵਿੱਚ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ, ਸੈਕਟਰ 61 ਦੇ ਕਾਰਪੋਰੇਟਿਵ ਬੈਂਕ ਵਿੱਚ ਬੰਦੂਕ ਦੀ ਨੋਕ 'ਤੇ ਦਿਨ-ਦਿਹਾੜੇ 10 ਲੱਖ  ਦੀ ਲੁੱਟ ਹੋਈ ਹੈ, ਸਿਰਫ਼ ਇੰਨਾਂ ਹੀ ਨਹੀਂ ਇਕੱਲੇ ਸ਼ਖ਼ਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਹੁਣ ਤੱਕ ਦੀ ਜਾਣਕਾਰੀ ਤੋਂ ਬਾਅਦ ਪਤਾ ਚੱਲਿਆ ਹੈ ਕਿ ਜਿਸ ਸ਼ਖ਼ਸ ਨੇ ਬੈਂਕ ਵਿੱਚ ਲੱਖਾਂ ਲੁੱਟੇ ਨੇ ਉਸ ਨੇ ਬੜੀ ਹੀ ਯੋਜਨਾ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ  

ਇਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ  

ਸੋਮਵਾਰ ਦੀ ਸਵੇਰ ਵੇਲੇ ਇੱਕ  ਸ਼ਖ਼ਸ ਬੈਂਕ ਦੇ ਅੰਦਰ ਦਾਖ਼ਲ ਹੋਇਆ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਦੇ ਲਈ  ਉਸ ਨੇ ਬੈਂਕ ਮੁਲਾਜ਼ਮ ਨੂੰ ਕਿਹਾ ਕਿ ਉਸ ਨੂੰ ਆਪਣੀ ਬੈਂਕ ਡਿਟੇਲ ਬਾਰੇ ਜਾਣਕਾਰੀ ਲੈਣੀ ਹੈ,ਇਸ ਦੌਰਾਨ ਉਸ ਸ਼ਖ਼ਸ ਨੇ ਮੁਲਾਜ਼ਮ 'ਤੇ ਬੰਦੂਕ ਰੱਖ ਦਿੱਤੀ,ਜਿਸ ਤੋਂ ਬਾਅਦ ਉਹ ਸ਼ਖ਼ਸ 10 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ, ਬੈਂਕ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ,ਮੌਕੇ 'ਤੇ ਪਹੁੰਚੀ ਪੁਲਿਸ ਸੀਸੀਟੀਵੀ ਖੰਘਾਲਨ ਵਿੱਚ ਲੱਗੀ ਹੈ, ਪਰ ਇਹ ਵਾਰਦਾਤ ਬੈਂਕ ਦੀ ਸੁਰੱਖਿਆ ਨੂੰ ਲੈਕੇ ਕਈ ਸਵਾਲ ਖੜੇ ਕਰ ਰਹੀ ਹੈ, ਕੀ ਇੱਕ ਸਖ਼ਸ ਇੰਨੇ ਅਰਾਮ ਨਾਲ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਵੇਂ ਫ਼ਰਾਰ ਹੋ ਸਕਦਾ ਹੈ ? ਬੈਂਕ ਵਿੱਚ ਤੈਨਾਤ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਕਿਉਂ ਨਹੀਂ ਰੋਕਿਆ ? ਕੀ ਬੈਂਕ ਦਾ ਕੋਈ ਮੁਲਾਜ਼ਮ ਇਸ ਵਿੱਚ ਸ਼ਾਮਲ ਹੈ ? ਸਵਾਲ ਇਹ ਵੀ ਉੱਠ ਰਿਹਾ ਹੈ ਜਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਲਈ ਪਹਿਲਾਂ ਰੇਕੀ ਕੀਤੀ ਗਈ ਹੋ ਸਕਦੀ ਹੈ,ਕਿਉਂਕਿ ਜਿਸ ਤਰ੍ਹਾਂ ਇੱਕ ਇਕੱਲੇ ਸ਼ਖ਼ਸ ਨੇ ਬੜੇ ਹੀ ਆਰਾਮ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਕਈ ਸਵਾਲ ਜ਼ਰੂਰ ਖੜੇ ਕਰ ਰਹੀ ਹੈ  

 

 

Trending news