ਮਾਸਕ ਅਤੇ ਸੈਨੇਟਾਈਜ਼ਰ ਦੀ ਵੱਧ ਕੀਮਤ ਵਸੂਲ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਇਹ ਕਰੇਗੀ ਕਾਰਵਾਹੀ
Advertisement

ਮਾਸਕ ਅਤੇ ਸੈਨੇਟਾਈਜ਼ਰ ਦੀ ਵੱਧ ਕੀਮਤ ਵਸੂਲ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਇਹ ਕਰੇਗੀ ਕਾਰਵਾਹੀ

ਕੇਂਦਰ ਸਰਕਾਰ ਨੇ ਮਾਸਕ ਅਤੇ ਸੈਨੇਟਾਈਜ਼ਰ ਦੀ ਕੀਮਤ ਤੈਅ ਕੀਤੀ   

ਕੇਂਦਰ ਸਰਕਾਰ ਨੇ ਮਾਸਕ ਅਤੇ ਸੈਨੇਟਾਈਜ਼ਰ ਦੀ ਕੀਮਤ ਤੈਅ ਕੀਤੀ

 ਦਿੱਲੀ : ਭਾਰਤ ਵਿੱਚ ਕੋਰੋਨਾ  ਵਾਇਰਸ ਦਾ ਅੰਕੜਾ 300 ਤੋਂ ਵੀ ਪਾਰ ਕਰ ਗਿਆ ਹੈ, ਪੂਰੀ ਦੁਨੀਆ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ, ਪਰ ਇਸ ਡਰ ਦੇ ਮਾਹੌਲ ਵਿੱਚ ਵੀ ਕੁੱਝ ਮੁਨਾਫ਼ਾਖ਼ੋਰ ਆਪਣੀ ਜੇਬਾਂ ਗਰਮ ਕਰਨ ਵਿੱਚ ਲੱਗੇ ਨੇ ਇਨ੍ਹਾਂ ਖਿਲਾਫ਼ ਹੁਣ ਕੇਂਦਰ ਸਰਕਾਰ ਨੇ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ,ਕੇਂਦਰ ਸਰਕਾਰ ਵੱਲੋਂ ਮਾਸਕ ਅਤੇ ਸੈਨੇਟਾਈਜ਼ਰ ਦੀ ਕੀਮਤ ਤੈਅ ਕਰ ਦਿੱਤੀ ਗਈ ਹੈ,ਕੇਂਦਰ ਸਰਕਾਰ ਨੇ ਕਿਹਾ ਜੇਕਰ ਕਿਸੇ ਵੀ ਸ਼ਖ਼ਸ ਨੇ ਇਸ ਕੀਮਤ ਤੋਂ ਵੱਧ ਸੈਨੇਟਾਈਜ਼ਰ ਅਤੇ ਮਾਸਕ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਹੀ ਹੋਵੇਗੀ 

ਸਰਕਾਰ ਵੱਲੋਂ ਕਿਨ੍ਹੀ ਕੀਮਤ ਤੈਅ ਕੀਤੀ ਗਈ ਹੈ ?

ਸਰਕਾਰ ਨੇ 200 ML ਦੇ ਸੈਨੀਟਾਈਜ਼ਰ ਦੀ ਕੀਮਤ ਵੱਧ ਤੋਂ ਵੱਧ 100 ਰੁਪਏ ਤੈਅ ਕੀਤੀ ਹੈ ਜਦਕਿ ਇੱਕ ਮਾਸਕ ਦੀ ਕੀਮਤ 10 ਰੁਪਏ ਤੈਅ ਕੀਤੀ ਗਈ ਹੈ,ਖਾਦ ਅਤੇ ਉਪਭੋਗਤਾ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਵੀਟ ਕਰਕੇ ਦੱਸਿਆ ਸੀ ਕੀ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਬਾਜ਼ਾਰ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਦੀ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ,ਜ਼ਰੂਰੀ ਵਸਤਾਂ ਐਕਟ ਦੇ ਮੁਤਾਬਿਕ 2 ਅਤੇ 3 ਪਲਾਈ ਮਾਸਕ ਦੀ ਕੀਮਤ 12 ਰੁਪਏ ਹੋਵੇਗੀ ਜਦਕਿ ਤਿੰਨ ਪਲਾਈ ਮਾਸਕ ਦੀ ਕੀਮਤ 10 ਰੁਪਏ ਤੋਂ ਵੱਧ ਨਹੀਂ ਹੋਵੇਗੀ 

ਕਿਉਂ ਜ਼ਰੂਰੀ ਹੈ ਮਾਸਕ ਅਤੇ ਸੈਨੇਟਾਈਜ਼ਰ ?

ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਮਾਸਕ ਅਤੇ ਸੈਨੇਟਾਈਜ਼ਰ ਬਹੁਤ ਮਦਦਗਾਰ ਸਾਬਿਤ ਹੋ ਸਕਦਾ ਹੈ, ਮਾਸਕ ਤੁਹਾਨੂੰ ਕਾਫ਼ੀ ਹੱਦ ਤੱਕ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬੱਚਾ ਸਕਦਾ ਹੈ,ਸਿਰਫ਼ ਇਨ੍ਹਾਂ ਹੀ ਸੈਨੇਟਾਈਜ਼ਰ ਦੇ ਜ਼ਰੀਏ ਤੁਸੀਂ ਕੋਰੋਨਾ ਵਾਇਰਸ ਦੇ ਕੀਟਾਣੂਆਂ ਤੋਂ ਬੱਚ ਸਕਦੇ ਹੋ,ਚੀਨ ਵਿੱਚ ਜਦੋਂ ਕੋਰੋਨਾ ਵਾਇਰਸ ਫੈਲਿਆ ਸੀ ਤਾਂ ਮਾਸਕ ਦੀ ਵੱਡੀ ਕਮੀ ਦਰਜ ਕੀਤੀ ਗਈ ਸੀ ਹੁਣ ਜਦੋਂ ਚੀਨ ਵਿੱਚ ਕੋਰੋਨਾ ਵਾਇਰਸ ਦੇ ਨਾਲ ਹਾਲਾਤ ਸੁਧਰ ਰਹੇ ਨੇ ਤਾਂ ਚੀਨ ਰੋਜ਼ਾਨਾ
11 ਕਰੋੜ ਮਾਸਕ ਤਿਆਰ ਕਰ ਰਿਹਾ ਹੈ

Trending news