CORONA : ਮਾਨਸਾ 'ਚ 3 ਤਬਲੀਗ਼ੀ ਜਮਾਤ ਦੇ ਲੋਕਾਂ ਦਾ ਕੋਰੋਨਾ ਪੋਜ਼ੀਟਿਵ,ਪੰਜਾਬ ਵਿੱਚ ਅੰਕੜਾ 5 ਪਹੁੰਚਿਆ
Advertisement

CORONA : ਮਾਨਸਾ 'ਚ 3 ਤਬਲੀਗ਼ੀ ਜਮਾਤ ਦੇ ਲੋਕਾਂ ਦਾ ਕੋਰੋਨਾ ਪੋਜ਼ੀਟਿਵ,ਪੰਜਾਬ ਵਿੱਚ ਅੰਕੜਾ 5 ਪਹੁੰਚਿਆ

DGP ਇੰਟੈਲੀਜੈਂਸ ਨੇ ਪ੍ਰਿੰਸੀਪਲ ਹੈਲਥ ਸੇਫ਼ਟੀ  ਨੂੰ ਮਰਕਜ਼ ਵਿੱਚ ਗਏ ਲੋਕਾਂ ਦੀ ਲਿਸਟ ਸੌਂਪੀ

 DGP ਇੰਟੈਲੀਜੈਂਸ ਨੇ ਪ੍ਰਿੰਸੀਪਲ ਹੈਲਥ ਸੇਫ਼ਟੀ  ਨੂੰ ਮਰਕਜ਼ ਵਿੱਚ ਗਏ ਲੋਕਾਂ ਦੀ ਲਿਸਟ ਸੌਂਪੀ

ਵਿਨੋਦ ਗੋਇਲ/ਮਾਨਸਾ : (COVID 19) ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਤਬਲੀਗੀ ਜਮਾਤ ਦੇ ਨਿਜ਼ਾਮੁਦੀਨ ਮਰਕਜ਼ ਵਿੱਚ ਗਏ ਲੋਕਾਂ ਦੇ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆ ਰਹੇ ਨੇ, ਮਾਨਸਾ ਤੋਂ ਤਬਲੀਗੀ ਜਮਾਤ ਦੇ 3 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਮਾਨਸਾ ਪ੍ਰਸ਼ਾਸਨ ਵੱਲੋਂ ਕੁੱਲ 11 ਲੋਕਾਂ ਦਾ ਟੈਸਟ ਲਿਆ ਗਿਆ ਸੀ ਜਿਸ ਵਿੱਚ ਤਿੰਨ ਦਾ ਪੋਜ਼ੀਟਿਵ ਆਇਆ ਹੈ ਜਦਕਿ 2 ਸ਼ਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ 6 ਜਮਾਤੀਆਂ ਦਾ ਟੈਸਟ NEGATIVE ਆਇਆ ਹੈ ਇਹ ਸਾਰੇ 19 ਮਾਰਚ ਨੂੰ ਦਿੱਲੀ ਤੋਂ ਮਾਨਸਾ ਪਰਤੇ ਸਨ, ਇਸ ਤੋਂ ਪਹਿਲਾਂ ਮੁਹਾਲੀ ਤੋਂ ਵੀ ਸ਼ੁੱਕਰਵਾਰ ਨੂੰ ਮਰਕਜ਼ ਨਾਲ ਜੁੜੇ 2 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਸਨ, ਪੰਜਾਬ ਵਿੱਚ ਇਸ ਵੇਲੇ ਕੁੱਲ 5 ਮਰਕਜ਼ ਗਏ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ 

DGP ਇੰਟੈਲੀਜੈਂਸ ਦੀ ਰਿਪੋਰਟ 

ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਸਾਰੇ ਸੂਬਿਆਂ ਵਿੱਚ ਮਰਕਜ਼ ਨਾਲ ਜੁੜੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪੁਲਿਸ ਨੂੰ ਮਰਕਜ਼ ਨਾਲ ਜੁੜੇ ਲੋਕਾਂ ਦੀ ਤਲਾਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ DGP ਇੰਟੈਲੀਜੈਂਸ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਅਤੇ ਪ੍ਰਿੰਸੀਪਲ ਹੈਲਥ ਸੇਫ਼ਟੀ ਨੂੰ ਪੰਜਾਬ ਵਿੱਚ ਮੌਜੂਦ ਜਮਾਤ ਦੇ ਲੋਕਾਂ ਦੀ ਲਿਸਟ ਸੌਂਪੀ ਗਈ ਹੈ,ਲੁਧਿਆਣਾ ਵਿੱਚੋਂ 36 ਜਮਾਤ ਦੇ ਲੋਕ ਦਿੱਲੀ ਦੇ ਨਿਜ਼ਾਮੁਦੀਨ ਮਰਕਜ਼ ਸੰਮੇਲਨ ਵਿੱਚ ਸ਼ਾਮਲ ਹੋਣ ਗਏ ਸਨ, ਜਦਕਿ ਮਾਨਸਾ ਤੋਂ 11 ਜਮਾਤੀ ਮਰਕਜ਼ ਵਿੱਚ ਸ਼ਾਮਲ ਹੋਣ ਗਏ ਸਨ ਜਿਨ੍ਹਾਂ ਵਿੱਚੋਂ 3 ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 2 ਮੁਹਾਲੀ ਦੇ ਲੋਕਾਂ ਦਾ ਕੋਰੋਨਾ ਟੈਸਟ ਵੀ ਪੋਜ਼ੀਟਿਵ ਆਇਆ ਹੈ

ਪੰਜਾਬ ਵਿੱਚ ਕਿੰਨੇ ਕੋਰੋਨਾ ਮਰੀਜ਼ ?

ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦੇ 1585 ਸ਼ੱਕੀ ਮਰੀਜ਼ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋ ਸਾਰੇ 1585 ਮਰੀਜ਼ਾਂ ਦਾ ਸੈਂਪਲ ਭੇਜਿਆ ਗਿਆ ਹੈ, ਹੁਣ ਤੱਕ 54 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਦਕਿ ਇਨ੍ਹਾਂ ਵਿੱਚੋ 5 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਪੰਜਾਬ ਸਰਕਾਰ ਦੇ ਸਿਹਤ ਬੁਲੇਟਿਨ ਮੁਤਾਬਿਕ ਹੁਣ ਤੱਕ 1381 ਲੋਕਾਂ ਦਾ ਕੋਰੋਨਾ ਟੈਸਟ NEGATIVE ਆਇਆ ਹੈ ਜਦਕਿ 151 ਲੋਕਾਂ ਦੀ ਟੈਸਟ ਰਿਪੋਰਟ ਆਉਣੀ ਹੈ,ਹੁਣ ਤੱਕ ਇੱਕ ਕੋਰੋਨਾ ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋਕੇ ਘਰ ਪਰਤ ਗਿਆ ਹੈ 

ਜ਼ਿਲ੍ਹਾ ਪੱਧਰ 'ਤੇ ਕੋਰੋਨਾ ਦੇ ਮਰੀਜ਼

ਪੰਜਾਬ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਹੁਣ ਤੱਕ ਨਵਾਂ ਸ਼ਹਿਰ ਤੋਂ 19 ਸਾਹਮਣੇ ਆ ਚੁੱਕੇ ਨੇ,ਦੂਜੇ ਨੰਬਰ ਦੇ ਮੁਹਾਲੀ ਹੈ ਜਿੱਥੇ ਹੁਣ ਤੱਕ 12 ਕੋਰੋਨਾ ਪੋਜ਼ੀਟਿਵ ਕੇਸ ਸਾਹਮਣੇ ਆ ਚੁੱਕੇ,ਹੁਸ਼ਿਆਰਪੁਰ ਵਿੱਚ 7,ਜਲੰਧਰ 5,ਅੰਮ੍ਰਿਤਸਰ 5,ਲੁਧਿਆਣਾ 5,ਪਟਿਆਲਾ 1, ਮਾਨਸਾ 3,ਫਰੀਦਕੋਟ 1 ਕੋਰੋਨਾ ਪੋਜ਼ੀਟਿਵ ਮਰੀਜ਼ ਹੈ 

 

 

Trending news