Coronavirus Punjab: ਕੋਰੋਨਾ ਖ਼ਿਲਾਫ਼ ਜਾਗਰੂਕ ਕਰਨ ਵਾਲਾ ਪੰਜਾਬ ਪੁਲਿਸ ਦੇ ਇਸ ਜਵਾਨ ਦਾ ਗਾਣਾ ਜ਼ਰੂਰ ਸੁਣੋ,CM ਕੈਪਟਨ ਨੇ ਕੀਤਾ ਸ਼ੇਅਰ
Advertisement

Coronavirus Punjab: ਕੋਰੋਨਾ ਖ਼ਿਲਾਫ਼ ਜਾਗਰੂਕ ਕਰਨ ਵਾਲਾ ਪੰਜਾਬ ਪੁਲਿਸ ਦੇ ਇਸ ਜਵਾਨ ਦਾ ਗਾਣਾ ਜ਼ਰੂਰ ਸੁਣੋ,CM ਕੈਪਟਨ ਨੇ ਕੀਤਾ ਸ਼ੇਅਰ

Coronavirus Punjab news: ਪੰਜਾਬ ਪੁਲਿਸ ਦੇ SI ਬਲਜਿੰਦਰ ਨੇ ਕੋਰੋਨਾ 'ਤੇ ਤਿਆਰ ਕੀਤਾ ਗਾਣਾ 

ਪੰਜਾਬ ਪੁਲਿਸ ਦੇ SI ਬਲਜਿੰਦਰ ਨੇ ਕੋਰੋਨਾ 'ਤੇ ਤਿਆਰ ਕੀਤਾ ਗਾਣਾ

ਚੰਡੀਗੜ੍ਹ : (COVID 19) ਕੋਰੋਨਾ ਖਿਲਾਫ ਜੰਗ ਜਿੱਤਣੀ ਹੈ ਤਾਂ ਘਰ ਦੇ ਅੰਦਰ ਬੈਠਣਾ ਹੋਵੇਗਾ,ਸਰਕਾਰ ਵੱਲੋਂ ਲੋਕਾਂ ਨੂੰ ਘਰ ਦੇ ਅੰਦਰ ਬੈਠਣ ਦੀ ਹਿਦਾਇਤਾਂ ਦਿੱਤੀਆਂ ਗਇਆਂ ਨੇ, ਪਰ ਕੁੱਝ ਲੋਕਾਂ ਨੂੰ ਨਾ 'ਤੇ ਕੋਰੋਨਾ ਦੇ ਲਗਾਤਾਰ ਵੱਧ ਰਹੇ ਖ਼ਤਰੇ ਦਾ ਅਹਿਸਾਸ ਹੋ ਰਿਹਾ ਹੈ ਨਾ ਹੀ ਆਰਾਮ ਰਾਸ ਆ ਰਿਹਾ ਹੈ, ਵਾਰ-ਵਾਰ ਘਰੋ ਬਿਨਾਂ ਕਿਸੇ ਵਜ੍ਹਾਂ ਦੇ ਬਾਹਰ ਨਿਕਲਣ ਦੇ ਬਹਾਨੇ ਲੱਭ ਦੇ ਨੇ,ਸਿਰਫ਼ ਇਨ੍ਹਾਂ ਹੀ ਨਹੀਂ ਕੋਰੋਨਾ ਤੋਂ ਬਚਣ ਦੇ ਲਈ ਅਤੇ ਦੂਜਿਆਂ ਨੂੰ ਬਚਾਉਣ ਲਈ ਸਰਕਾਰ,ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਜਾਰੀ ਗਾਈਡ ਲਾਈਨਾਂ ਨੂੰ ਵੀ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ, ਪੁਲਿਸ ਨੇ ਅਜਿਹੇ ਲੋਕਾਂ ਨੂੰ ਡੰਡੇ ਦੀ ਸਖ਼ਤੀ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਫ਼ਿਰ ਵੀ ਇਸ ਦਾ ਅਸਰ ਨਹੀਂ ਵਿਖਾਈ ਦਿੱਤਾ, ਹੁਣ ਪੰਜਾਬ ਪੁਲਿਸ ਦੇ ਇੱਕ ਜਵਾਨ SI ਬਲਜਿੰਦਰ ਸਿੰਘ ਉਰਫ਼ ਪੰਮਾ ਮਲੀ ਨੇ ਕੋਰੋਨਾ ਕਰਫ਼ਿਊ ਤੋੜਨ ਵਾਲਿਆਂ ਅਤੇ ਕੋਰੋਨਾ ਤੋਂ ਕਿਵੇਂ ਬੱਚਿਆ ਜਾਵੇ ਇਸ 'ਤੇ ਗਾਣਾ ਗਾਇਆ ਹੈ, ਇਸ ਦੇ ਬੋਲ ਵੀ ਪੁਲਿਸ ਮੁਲਾਜ਼ਮ ASI ਪ੍ਰਤਾਪ ਪਾਰਸ ਵੱਲੋਂ ਲਿਖੇ ਗਏ ਨੇ, SI ਬਲਜਿੰਦਰ ਸਿੰਘ ਨੇ ਇਹ ਗਾਣਾ, ਪੰਜਾਬ ਪੁਲਿਸ ਦੇ ਅਫ਼ਸਰਾਂ ਦੀ ਇਜਾਜ਼ਤ ਤੋਂ ਬਾਅਦ ਹੀ ਤਿਆਰ ਕੀਤਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ SI ਵੱਲੋਂ ਗਾਇਆ ਗਾਣਾ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ 

 

ਭੰਗੜੇ ਦੇ ਜ਼ਰੀਏ ਕੋਰੋਨਾ ਵਾਇਰਸ ਖ਼ਿਲਾਫ਼ ਜੰਗ

ਇਹ ਪਹਿਲਾਂ ਮੌਕਾ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੋਰੋਨਾ ਵਾਇਰਸ 'ਤੇ ਇੱਕ ਗਾਣਾ ਤਿਆਰ ਕੀਤਾ ਸੀ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨ ਭੰਗੜੇ ਦੇ ਸਟੈੱਪ ਦੇ ਜ਼ਰੀਏ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬੱਚਣ ਦੇ ਸੁਝਾਅ ਦੇ ਰਹੀ ਸੀ, ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਪੰਜਾਬ ਪੁਲਿਸ ਦੇ ਜਵਾਨਾ ਦਾ ਇਹ ਵੀਡੀਓ ਸ਼ੇਅਰ ਕੀਤਾ ਗਿਆ ਸੀ

 

NRI ਦੀ ਤਲਾਸ਼ ਲਈ ਗਾਇਕ ਦਲਜੀਤ ਦੀ ਮਦਦ

ਪੰਜਾਬ ਵਿੱਚ ਕੋਰੋਨਾ ਵਾਇਰਸ ਵਿਦੇਸ਼ ਤੋਂ ਪਰਤੇ NRI ਦੇ ਨਾਲ ਦਾਖ਼ਲ ਹੋਇਆ ਹੈ, ਪੰਜਾਬ ਵਿੱਚ ਤਕਰੀਬਨ 55 ਹਜ਼ਾਰ ਵਿਦੇਸ਼ ਤੋਂ ਲੋਕ ਪਰਤੇ ਸਨ ਇਨ੍ਹਾਂ ਵਿੱਚੋਂ 1300 ਅਜਿਹੇ NRI ਨੇ ਜਿਨ੍ਹਾਂ ਦੇ ਕਾਗ਼ਜ਼ਾਂ ਵਿੱਚ ਪਤਾ ਗ਼ਲਤ ਲਿਖਿਆ ਹੋਇਆ ਹੈ, ਪੁਲਿਸ ਇਨ੍ਹਾਂ ਸਾਰੇ ਲੋਕਾਂ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ, ਪੁਲਿਸ ਵੱਲੋਂ ਨੰਬਰਦਾਰਾਂ,ਸਰਪੰਚਾਂ ਨੂੰ NRI ਦੀ ਜਾਣਕਾਰੀ ਦੇਣ ਲਈ ਮਦਦ ਮੰਗੀ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਪੰਜਾਬ ਪੁਲਿਸ ਦੀ ਮਦਦ ਲਈ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਲਜੀਤ ਦੁਸਾਂਝ ਵੀ ਅੱਗੇ ਆਏ, ਦਲਜੀਤ ਦੁਸਾਂਝ ਨੇ ਪੰਜਾਬ ਪੁਲਿਸ ਲਈ ਇੱਕ ਆਡੀਓ ਮੈਸੇਜ ਤਿਆਰ ਕੀਤਾ ਹੈ ਜਿਸ ਦਾ ਟਾਈਟਲ ਹੈ 'ਗਵਾਚਾ ਗੁਰਬਖ਼ਸ਼', ਦਲਜੀਤ ਦੁਸਾਂਝ ਲੋਕਾਂ ਨੂੰ ਅਪੀਲ ਕਰ ਰਹੇ ਨੇ ਜੇਕਰ ਤੁਹਾਡੇ ਘਰ ਕੋਈ ਵਿਦੇਸ਼ ਤੋਂ ਆਇਆ ਹੈ ਤਾਂ ਉਸਨੂੰ ਕਿਵੇਂ ਘਰ ਵਿੱਚ ਰੱਖੋ ਉਸ ਦੀ ਕਿਵੇਂ ਦੇਖ-ਭਾਲ ਕਰੋ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਕੋਰੋਨਾ ਦੇ ਕਹਿਰ ਤੋਂ ਉਸਨੂੰ ਅਤੇ ਹੋਰ ਲੋਕਾਂ ਨੂੰ ਬਚਾਇਆ ਜਾ ਸਕੇ  

Trending news