ਚੰਡੀਗੜ੍ਹ ਦੇ VIP ਕੋਰੋਨਾ ਨੂੰ ਲੈਕੇ ਕਿੰਨੇ ਨੇ ਗੰਭੀਰ ? ਪਾਸ ਬਣਾਉਣ ਦੇ ਲਈ ਇਨ੍ਹਾਂ ਦੇ ਬਹਾਨੇ ਸੁਣੋ, ਤੁਸੀਂ ਆਪ ਸਿਰ 'ਤੇ ਹੱਥ ਮਾਰੋਗੇ
Advertisement
Article Detail0/zeephh/zeephh670628

ਚੰਡੀਗੜ੍ਹ ਦੇ VIP ਕੋਰੋਨਾ ਨੂੰ ਲੈਕੇ ਕਿੰਨੇ ਨੇ ਗੰਭੀਰ ? ਪਾਸ ਬਣਾਉਣ ਦੇ ਲਈ ਇਨ੍ਹਾਂ ਦੇ ਬਹਾਨੇ ਸੁਣੋ, ਤੁਸੀਂ ਆਪ ਸਿਰ 'ਤੇ ਹੱਥ ਮਾਰੋਗੇ

ਚੰਡੀਗੜ੍ਹ ਦੇ 'VIP' ਲੋਕਾਂ ਦੇ ਕੋਰੋਨਾ ਕਰਫ਼ਿਊ 'ਤੇ ਬੇਤੁਕੇ ਬਹਾਨੇ 

ਚੰਡੀਗੜ੍ਹ ਦੇ 'VIP' ਲੋਕਾਂ ਦੇ ਕੋਰੋਨਾ ਕਰਫ਼ਿਊ 'ਤੇ ਬੇਤੁਕੇ ਬਹਾਨੇ
ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਕੋਰੋਨਾ ਤੋਂ ਬਚਣ ਦਾ ਇੱਕ ਹੀ ਗੁਰ ਮੰਤਰ ਹੈ 'ਘਰ ਰਹੋ,ਸੁਰੱਖਿਅਤ ਰਹੋ', ਸਰਕਾਰ,ਪ੍ਰਸ਼ਾਸਨ ਡਾਕਟਰ ਸਮਝਾਂ-ਸਮਝਾਂ ਕੇ ਥੱਕ ਗਏ ਨੇ, ਪਰ ਅਸੀਂ ਸੁਧਰਨ ਨੂੰ ਤਿਆਰ ਨਹੀਂ, ਗ਼ਰੀਬ ਲੋਕ, ਜਿਨ੍ਹਾਂ ਸਾਹਮਣੇ ਖਾਣ ਅਤੇ ਕਮਾਨ ਦੀ ਵੱਡੀ ਚੁਨੌਤੀ ਹੈ ਉਨ੍ਹਾਂ ਦੀ ਪਰੇਸ਼ਾਨੀ ਤਾਂ ਸਮਝ ਆਉਂਦੀ ਹੈ,ਪਰ ਉਨ੍ਹਾਂ ਨੂੰ ਕੌਣ ਸਮਝਾਏ ਜਿਨ੍ਹਾਂ ਦੇ ਘਰ ਦਾਨਿਆਂ ਨਾਲ ਭਰੇ ਹੋਏ ਨੇ ਅਤੇ ਜੇਬਾਂ ਵੀ ਪਰ ਉਹ ਕੋਰੋਨਾ ਵਰਗੀ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਨੂੰ ਤਿਆਰ ਨਹੀਂ ਹੈ,ਚੰਡੀਗੜ੍ਹ ਦੇ ਕੁੱਝ VIP ਲੋਕ ਇਨ੍ਹਾਂ ਦੀ ਕਤਾਰ ਵਿੱਚ ਸਭ ਤੋਂ ਅੱਗੇ ਖੜੇ ਨੇ,ਜੋ ਪੜੇ ਲਿਖੇ ਹੋਣ ਦੇ ਬਾਵਜੂਦ ਕੋਰੋਨਾ ਦੇ ਖ਼ਤਰੇ ਨੂੰ ਨਹੀਂ ਸਮਝ ਰਹੇ ਨੇ ਇਸ ਲਈ ਘਰ ਤੋਂ ਬਾਹਰ ਨਿਕਲਣ ਦੇ ਲਈ ਪ੍ਰਸ਼ਾਸਨ ਦੇ ਸਾਹਮਣੇ ਪਾਸ ਬਣਾਉਣ ਦੇ ਲਈ ਫ਼ਜ਼ੂਲ ਦੇ ਬਹਾਨੇ ਬਣਾ ਰਹੇ ਨੇ
 
ਚੰਡੀਗੜ੍ਹ ਦੇ VIP's ਦੇ ਬਹਾਨੇ ਸੁਣੋ
 
ਚੰਡੀਗੜ੍ਹ ਦੇ ਡੀਸੀ ਮਨਦੀਪ ਬਰਾੜ ਨੇ ਦੱਸਿਆ ਹੈ ਕੀ ਕਿਵੇਂ ਚੰਡੀਗੜ੍ਹ ਦੇ VIP ਪਾਸ ਦੀ ਅਰਜ਼ੀ ਵਿੱਚ  ਬੇਤੁਕੇ ਬਹਾਨੇ ਦੱਸ ਰਹੇ ਨੇ, ਕੁੱਝ ਲੋਕ ਨੇ ਇਸ ਲਈ ਪਾਸ ਬਣਾਉਣ ਦੀ ਦਰਖ਼ਾਸਤ ਦਿੱਤੀ ਕਿਉਂਕਿ ਉਨ੍ਹਾਂ ਨੂੰ ਆਪਣੇ ਕੁੱਤੇ ਨੂੰ ਬਾਹਰ ਘੁਮਾਉਣ ਲੈਕੇ ਜਾਣਾ, ਕਈਆਂ ਦੇ ਸਿਰ 'ਤੇ ਗੌਲਫ਼ ਖੇਡਣ ਦਾ ਜਨੂੰਨ ਸਵਾਰ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਕੁੱਝ ਆਈਸਕ੍ਰੀਮ ਖਾਣ ਦੇ ਲਈ ਪਾਸ ਬਣਾਉਣ ਦੀ ਅਰਜ਼ੀ ਦੇ ਰਹੇ ਨੇ,ਕਈਆਂ ਨੂੰ ਕੇਕ ਖਾਣਾ ਹੈ, ਪਾਸ ਦੇ ਲਈ ਇਨ੍ਹਾਂ ਅਰਜ਼ੀਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਚੰਡੀਗੜ੍ਹ ਦੇ ਪੜੇ ਲਿਖੇ VIP ਕੋਰੋਨਾ ਵਰਗੀ ਮਹਾਂਮਾਰੀ ਨੂੰ ਲੈਕੇ ਕਿੰਨੇ ਗੰਭੀਰ ਨੇ,ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਇਨ੍ਹਾਂ ਲੋਕਾਂ ਨੂੰ 'ਵੈਰੀ ਇਡੀਅਟ ਪਰਸਨ' ਦਾ ਨਾਂ ਦਿੱਤਾ ਹੈ,ਕਰਫ਼ਿਊ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਕਿੰਨਾ ਸਖ਼ਤ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀ  ਦਿੱਲੀ ਵਿੱਚ ਪੀਜ਼ਾ ਆਊਟਲੈੱਟ ਦੇ ਮੁਲਾਜ਼ਮ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਕੁੱਕ ਫ਼ੂਡ ਦੀ ਹੋਮ ਡਿਲਿਵਰੀ 'ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਸੀ ਪਰ ਇਸ ਦੇ ਬਾਵਜੂਦ 20 ਅਪ੍ਰੈਲ ਨੂੰ ਇੱਕ ਸ਼ਖ਼ਸ ਅਤੇ ਇੱਕ ਬਰਗਰ ਆਉਟਲੈੱਟ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਬਰਗਰ ਆਉਟਲੈੱਟ ਅਤੇ ਗਾਹਕ ਦੋਵਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਗਿਰਫ਼ਤਾਰੀ ਵੀ ਹੋਈ  
 
ਚੰਡੀਗੜ੍ਹ ਵਿੱਚ ਕਿੰਨੇ ਪਾਸ ਜਾਰੀ ?
 
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 28 ਮਾਰਚ ਤੋਂ ਕਰਫ਼ਿਊ ਦੌਰਾਨ ਪਾਸ ਦੇਣ ਦੀ ਸੁਵਿਧਾ ਸ਼ੁਰੂ ਕੀਤੀ ਸੀ,ਹੁਣ ਤੱਕ 70 ਹਜ਼ਾਰ ਲੋਕਾਂ ਨੇ ਪਾਸ ਦੇ ਲਈ ਅਰਜ਼ੀ ਦਿੱਤੀ ਹੈ ਜਿਨ੍ਹਾਂ ਵਿੱਚੋਂ 11 ਹਜ਼ਾਰ ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਸੀ

Trending news