ਦਿੱਲੀ 'ਚ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਦੇ ਤਿੰਨ ਦਹਿਸ਼ਤਗਰਦ ਗਿਰਫ਼ਤਾਰ,ISI ਨੇ ਦਿੱਤਾ ਸੀ ਇਹ ਟਾਰਗੇਟ

ISIS ਦੇ ਲਈ ਕਰਦੇ ਸਨ ਕੰਮ

ਦਿੱਲੀ 'ਚ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਦੇ ਤਿੰਨ ਦਹਿਸ਼ਤਗਰਦ ਗਿਰਫ਼ਤਾਰ,ISI ਨੇ ਦਿੱਤਾ ਸੀ ਇਹ ਟਾਰਗੇਟ
ISIS ਦੇ ਲਈ ਕਰਦੇ ਸਨ ਕੰਮ

 ਪ੍ਰਮੋਦ ਸ਼ਰਮਾ/ਦਿੱਲੀ : ਦਿੱਲੀ ਪੁਲਿਸ ਨੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ISI ਦੀ ਭਾਰਤ ਵਿੱਚ ਦਹਿਸ਼ਤ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ  ਕਰ ਦਿੱਤਾ ਹੈ,ਪੁਲਿਸ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਦੇ ਤਿੰਨ ਦਹਿਸ਼ਤਗਰਦਾਂ ਨੂੰ ਦਿੱਲੀ ਤੋਂ ਗਿਰਫ਼ਤਾਰ ਕੀਤਾ ਹੈ,ISI ਨੇ ਉੱਤਰੀ ਭਾਰਤ ਵਿੱਚ ਇੰਨਾ ਨੂੰ ਟਾਰਗੇਟ ਕਿਲਿੰਗ ਦੇ ਨਿਰਦੇਸ਼ ਦਿੱਤੇ ਸਨ, ਜਿਸ ਵਿੱਚ ਕਈ ਆਗੂ ਸ਼ਾਮਲ ਸਨ, ਪਰ ਦਿੱਲੀ ਪੁਲਿਸ ਨੇ ISI ਦੀ ਇਸ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਨਾਲ ਬੇਨਕਾਬ ਕਰ ਦਿੱਤਾ ਹੈ,ਖ਼ਾਲਿਸਤਾਨ ਲਿਬਰੇਸ਼ਨ ਫਰੰਟ ਦਾ ਗਿਰਫ਼ਤਾਰ ਗੁਰਤੇਜ ਸਿੰਘ  ISI ਦੇ ਅਬਦੁਲ ਅਤੇ ਸਿੱਖ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ, ਗੋਪਾਲ ਚਾਵਲਾ ਦੇ ਸੰਪਰਕ ਵਿੱਚ ਸੀ,ਗੋਪਾਲ ਚਾਵਲਾ ਦਹਿਸ਼ਤਗਰਦ ਹਾਫ਼ਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ  

ਦਿੱਲੀ ਪੁਲਿਸ ਨੇ ਦਹਿਸ਼ਤਗਰਦਾਂ ਤੋਂ ਹਥਿਆਰ ਫੜੇ 

ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਖ਼ਾਲਿਸਤਾਨ ਲਿਬਰੇਸ਼ਨ ਫਰੰਟ ਦੇ ਤਿੰਨ ਦਹਿਸ਼ਤਗਰਦ ਮਹਿੰਦਰਪਾਲ,ਗੁਰਤੇਜ ਅਤੇ ਲਵਪ੍ਰੀਤ ਨੂੰ ਦਿੱਲੀ ਤੋਂ ਗਿਰਫ਼ਤਾਰ ਕੀਤਾ ਹੈ,ਪੁਲਿਸ ਨੇ ਇੰਨਾ ਤੋਂ ਤਿੰਨ ਪਿਸਟਲ,7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ,ਸਪੈਸ਼ਲ ਸੈਲ ਦੇ ਡੀਸੀਪੀ ਸੰਜੀਵ ਯਾਦਵ ਮੁਤਾਬਿਕ  ਤਿੰਨੋ  ਦਹਿਸ਼ਤਗਰਦ ਖ਼ਾਲਿਸਤਾਨੀ ਲਿਬਰੇਸ਼ਨ ਫਰੰਟ ਦੇ ਲੀਡਰ ਸਨ ਅਤੇ ਉੱਤਰ ਭਾਰਤ ਵਿੱਚ ਵੱਡੇ ਪੱਧਰ 'ਤੇ ਸਿਆਸੀ ਆਗੂਆਂ ਦੀ ਟਾਰਗੇਟ ਕਿਲਿੰਗ ਕਰਨਾ ਚਾਉਂਦੇ ਸਨ,ਦਿੱਲੀ ਪੁਲਿਸ ਮੁਤਾਬਿਕ ਸਭ ਤੋਂ ਪਹਿਲਾਂ ਇਹ  ਛੋਟੇ ਵਪਾਰੀਆਂ ਤੋਂ 10 ਲੱਖ ਵਸੂਲਣ ਦੀ ਤਿਆਰੀ ਕਰ ਰਹੇ ਸਨ, ਜਿਸ ਤੋਂ ਬਾਅਦ ਲੁੱਟੇ ਹੋਏ ਰੁਪਏ ਨਾਲ ਇੰਨਾ ਨੇ ਹਥਿਆਰ ਖ਼ਰੀਦ ਨੇ ਸਨ,ਪੁਲਿਸ ਮੁਤਾਬਿਕ ਸ਼ਿਵ ਸੈਨਾ ਦੇ ਕਈ ਸਥਾਨਕ ਆਗੂ ਇੰਨਾ ਦੇ ਨਿਸ਼ਾਨੇ 'ਤੇ ਸਨ, ਗਿਰਫ਼ਤਾਰ ਗੁਰਤੇਜ ਸਿੰਘ  ਪਾਕਿਸਤਾਨ ਵਿੱਚ ਰਹਿ ਰਹੇ ਗੋਪਾਲ ਚਾਵਲਾ ਦਾ ਕਰੀਬੀ ਹੈ,ਖ਼ਾਲਿਸਤਾਨ ਲਿਬਰੇਸ਼ਨ ਫਰੰਟ ਦੇ ਆਗੂ  ਵਿਦੇਸ਼ਾਂ ਵਿੱਚ ਬੈਠ ਕੇ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਭੜਕਾ ਰਹੇ ਨੇ, ਸਪੈਸ਼ਲ ਸੈਲ ਦੀ ਪੁੱਛ-ਗਿੱਛ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਆਲੇ-ਦੁਆਲੇ ਦੇ ਸੂਬਿਆਂ ਵਿੱਚ ਅਜਿਹੇ ਕਈ ਇੰਨਾ ਦੇ ਸਾਥੀ ਬੈਠੇ ਨੇ ਜੋ ਦੇਸ਼ ਵਿੱਚ ਦਹਿਸ਼ਤਗਰਦੀ ਵਾਰਦਾਤ ਨੂੰ  ਅੰਜਾਮ ਦੇਣ ਦੀ ਸਾਜਿਸ਼ ਰਚ ਰਹੇ ਨੇ