Deep Sidhu ਦੀ 48 ਘੰਟੇ ਦੀ Mobile Location ਨੇ ਪੁਲਿਸ ਸਾਹਮਣੇ ਖੋਲੇ ਵੱਡੇ ਰਾਜ਼
Advertisement

Deep Sidhu ਦੀ 48 ਘੰਟੇ ਦੀ Mobile Location ਨੇ ਪੁਲਿਸ ਸਾਹਮਣੇ ਖੋਲੇ ਵੱਡੇ ਰਾਜ਼

 ਦਿੱਲੀ ਪੁਲਿਸ ਨੇ 26 ਅਤੇ 27 ਜਨਵਰੀ ਦੀ ਲੋਕੇਸ਼ਨ ਨੂੰ ਟਰੇਸ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਲਾਲ ਕਿੱਲੇ 'ਤੇ ਹਿੰਸਾ ਦੀ ਸਾਜਿਸ਼ ਵਿੱਚ ਉਸ ਦਾ ਵੱਡਾ ਰੋਲ ਸੀ 

 ਦਿੱਲੀ ਪੁਲਿਸ ਨੇ 26 ਅਤੇ 27 ਜਨਵਰੀ ਦੀ ਲੋਕੇਸ਼ਨ ਨੂੰ ਟਰੇਸ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਲਾਲ ਕਿੱਲੇ 'ਤੇ ਹਿੰਸਾ ਦੀ ਸਾਜਿਸ਼ ਵਿੱਚ ਉਸ ਦਾ ਵੱਡਾ ਰੋਲ ਸੀ

ਦਿੱਲੀ : ਲਾਲ ਕਿੱਲੇ ਹਿੰਸਾ (Red Fort Violence) ਮਾਮਲੇ ਵਿੱਚ ਦੀਪ ਸਿੱਧੂ (Deep Sidhu) ਦੇ ਖਿਲਾਫ਼ ਦਿੱਲੀ ਪੁਲਿਸ ਨੂੰ ਲਗਾਤਾਰ ਵੱਡੇ ਸਬੂਤ ਮਿਲ ਰਹੇ ਨੇ, ਪਹਿਲਾਂ ਪੁਲਿਸ ਕੋਲ ਵੀਡੀਓ ਅਤੇ ਫ਼ੋਟੋ ਸਬੂਤ ਵੀ ਸਨ ਹੁਣ  ਟੈਕਨੀਕਲ ਐਵੀਡੈਂਸ ਵੀ ਕਰਾਇਮ ਬਰਾਂਚ ਨੂੰ ਮਿਲੇ ਨੇ 

ਇਹ ਵੀ ਜ਼ਰੂਰ ਪੜੋਂ : 7 ਘੰਟੇ ਦੀ ਪੁੱਛ ਗਿੱਛ ਤੋਂ ਬਾਅਦ Deep Sidhu ਨੇ ਦੱਸਿਆ ਕਿਸ ਦੇ ਕਹਿਣ 'ਤੇ ਲਾਲ ਕਿੱਲੇ ਗਿਆ ਸੀ

ਦਿੱਲੀ ਪੁਲਿਸ ਕੋਲ ਦੀਪ ਸਿੱਧੂ ਦੇ ਖਿਲਾਫ਼ ਤਕਨੀਕੀ ਸਬੂਤ 

ਦੀਪ ਸਿੱਧੂ ਦੇ ਖਿਲਾਫ਼ ਪੁਲਿਸ ਨੂੰ ਤਕਨੀਕੀ ਸਬੂਤ ਮਿਲੇ ਨੇ, ਹਾਲਾਂਕਿ ਪਹਿਲੇ ਦਿਨ ਜਦੋਂ ਕਰਾਈਮ ਬਰਾਂਚ ਨੇ ਦੀਪ ਸਿੱਧੂ ਨੂੰ ਪੁੱਛਿਆ ਕਿ ਉਸ ਦਾ ਮੋਬਾਈਲ ਕਿੱਥੇ ਹੈ ਤਾਂ ਉਸ ਨੇ ਕਿਹਾ ਕੀ ਡਰ ਦੀ ਵਜ੍ਹਾਂ ਕਰਕੇ ਉਸ ਨੇ ਸੁੱਟ ਦਿੱਤਾ ਸੀ ਪਰ ਪੁਲਿਸ ਨੇ ਉਸ ਦੀ ਮੋਬਾਈਲ ਲੋਕੇਸ਼ਨ ਦੇ ਜ਼ਰੀਏ ਵੱਡੇ ਸਬੂਤ ਇਕੱਠੇ ਕੀਤੇ ਨੇ, ਪੁਲਿਸ ਦੇ ਸਾਹਮਣੇ ਆਇਆ ਹੈ ਕਿ ਸਿੱਧੂ 26 ਅਤੇ 27 ਜਨਵਰੀ ਨੂੰ 2 ਮੋਬਾਈਲ ਨੰਬਰਾਂ ਦੀ ਵਰਤੋਂ ਕਰ ਰਿਹਾ ਸੀ,ਪੁਲਿਸ ਕੋਲੋਂ ਦੀਪ ਸਿੱਧੂ ਦੇ ਦੋਵਾਂ ਨੰਬਰਾਂ ਦੀ CDR ਮੌਜੂਦ ਹੈ, ਖ਼ਾਸ ਤੌਰ 'ਤੇ 26 ਜਨਵਰੀ ਦੀ ਹਿੰਸਾ ਵਾਲੇ ਦਿਨ ਦੀ ਇੱਕ-ਇੱਕ ਡਿਟੇਲਜ਼ ਹੈ ਜੋ ਹਿੰਸਾ ਵਿੱਚ ਉਸ ਦੀ ਮੌਜੂਦਗੀ ਨੂੰ ਸਾਬਿਤ ਕਰਦੀ ਹੈ

ਇਹ ਵੀ ਜ਼ਰੂਰ ਪੜੋਂ : ਦੀਪ ਸਿੱਧੂ ਨੂੰ ਅਫਸਰ ਨੇ ਪੁੱਛਿਆ,ਮੋਬਾਈਲ ਕਿੱਥੇ ਹੈ? ਤਾਂ ਆਇਆ ਹੈਰਾਨੀਜਨਕ ਜਵਾਬ

26 ਜਨਵਰੀ ਨੂੰ ਦੀਪ ਸਿੱਧੂ ਦੇ ਮੋਬਾਈਲ ਨੰਬਰ ਦੀ ਲੋਕੇਸ਼ਨ 3 ਵਜਕੇ 10 ਮਿੰਟ 'ਤੇ ਰਾਜਘਾਟ ਅਤੇ ਲਾਲ ਕਿੱਲੇ ਦੇ ਵਿੱਚ ਦੀ ਸੀ, ਇਸ ਦੌਰਾਨ ਲਾਲ ਕਿੱਲੇ ਵਿੱਚ ਸਿੱਧੂ ਮੌਜੂਦ ਸੀ, ਲਾਲ ਕਿੱਲੇ ਤੋਂ ਬਾਅਦ ਦੀਪ ਸਿੱਧੂ  ਸਿੰਘੂ ਬਾਰਡਰ  4 ਵਜਕੇ  23 ਮਿੰਟ 'ਤੇ ਪਹੁੰਚਿਆ, 26 ਜਨਵਰੀ ਦੀ ਰਾਤ 10 ਵਜੇ ਦੀਪ ਸਿੱਧੂ ਦੀ ਲੋਕੇਸ਼ਨ ਹਰਿਆਣਾ ਦੇ ਸਾਹਿਬਾਬਾਦ-ਕੁਰੂਸ਼ੇਤਰ ਇਲਾਕੇ ਦੀ ਮਿਲੀ ਇੱਥੇ ਉਸ ਨੇ ਮੋਬਾਈਲ ਬੰਦ ਕਰ ਦਿੱਤਾ, 27 ਜਨਵਰੀ ਨੂੰ ਦੀਪ ਸਿੱਧੂ ਦਾ ਫ਼ੋਨ ਐਕਟਿਵ ਹੋਇਆ, ਇਸ ਫ਼ੋਨ ਤੋਂ ਸਿੱਧੂ ਨੇ 799 ਰੁਪਏ ਦਾ Netflix Recharge ਕਰਵਾਇਆ, ਇੱਥੋਂ ਹੀ ਦਿੱਲੀ ਪੁਲਿਸ ਨੂੰ ਸਿੱਧੂ ਦੀ ਲੋਕੇਸ਼ਨ ਦਾ ਵੱਡਾ ਸਬੂਤ ਮਿਲਿਆ

27 ਜਨਵਰੀ ਨੂੰ ਇਸੇ ਮੋਬਾਈਲ ਨੰਬਰ ਦੀ ਲੋਕੇਸ਼ਨ ਪਟਿਆਲਾ ਮਿਲੀ ਅਤੇ ਫ਼ਿਰ ਫ਼ੋਨ ਬੰਦ ਹੋ ਗਿਆ,ਪਰ ਜਦੋਂ ਸਿੱਧੂ ਨੇ Netflix Charge ਕਰਵਾਇਆ ਸੀ ਤਾਂ ਪੁਲਿਸ ਨੂੰ ਉਸ ਦੀ ਲੋਕੇਸ਼ਨ ਮਿਲ ਚੁੱਕੀ ਸੀ, ਪਰ ਇਸ ਤੋਂ ਬਾਅਦ ਉਹ ਕਈ ਹੋਰ ਨੰਬਰਾਂ ਦੀ ਵਰਤੋਂ ਕਰਦਾ ਰਿਹਾ, ਪੁਲਿਸ ਉਸ ਨੂੰ ਟਰੈਕ ਕਰਦੀ ਰਹੀ ਅਤੇ ਅਖ਼ੀਰਕਾਰ ਕਰਨਾਲ ਤੋਂ ਦੀਪ ਸਿੱਧੂ ਨੂੰ ਕਾਬੂ ਕੀਤਾ ਗਿਆ,ਕਰਾਈਮ ਬਰਾਂਚ ਸਿੱਧੂ ਦੇ ਇੱਕ-ਇੱਕ ਬੈਂਕ ਐਕਾਉਂਟ ਨੂੰ ਖੰਘਾਲ ਰਹੀ ਹੈ ਕਿ ਪੈਸਾ ਕਿੱਥੋਂ ਆਇਆ,ਦੀਪ ਸਿੱਧੂ ਨੂੰ ਫੰਡਿੰਗ ਕਿੱਥੋਂ ਹੋ ਰਹੀ  ਸੀ  

 

 

 

Trending news