6 ਹਜ਼ਾਰ ਕਰੋੜ ਡਰੱਗ ਰੈਕਟ ਦਾ ਸਰਗਨਾ ਅਨੂਪ ਕਾਹਲੋਂ ਕਿੱਥੇ ਫ਼ਰਾਰ ? ED ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ
Advertisement

6 ਹਜ਼ਾਰ ਕਰੋੜ ਡਰੱਗ ਰੈਕਟ ਦਾ ਸਰਗਨਾ ਅਨੂਪ ਕਾਹਲੋਂ ਕਿੱਥੇ ਫ਼ਰਾਰ ? ED ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ

2013 ਵਿੱਚ ਗਿਰਫ਼ਤਾਰ ਹੋਇਆ ਸੀ ਅਨੂਪ ਕਾਹਲੋਂ, ਕਾਹਲੋਂ ਦੀ ਗਿਰਫ਼ਤਾਰੀ ਤੋਂ ਬਾਅਦ ਕਈ ਸਫ਼ੇਦ ਪੋਸ਼ ਹੋਏ ਸਨ ਬੇਨਕਾਬ     

6 ਹਜ਼ਾਰ ਕਰੋੜ ਡਰੱਗ ਰੈਕਟ ਦਾ ਸਰਗਨਾ ਅਨੂਪ ਕਾਹਲੋਂ ਕਿੱਥੇ ਫ਼ਰਾਰ ?

 ਚੰਡੀਗੜ੍ਹ : 2013 ਵਿੱਚ ਜਿਸ ਸ਼ਖ਼ਸ ਦੇ ਫੜੇ ਜਾਣ ਤੋਂ ਬਾਅਦ ਪੰਜਾਬ ਵਿੱਚ 6 ਹਜ਼ਾਰ ਕਰੋੜ ਦੇ ਡਰੱਗ ਰੈਕਟ ਦੇ ਵੱਡੇ ਨੈੱਟਵਰਕ ਦਾ ਪਰਦਾਫ਼ਾਸ ਹੋਇਆ ਸੀ ਉਹ ਸ਼ਖ਼ਸ ਅਨੂਪ ਕਾਹਲੋਂ ਜ਼ਮਾਨਤ ਤੋਂ  ਰਿਹਾ ਹੋਣ ਤੋਂ ਬਾਅਦ ਆਖ਼ਿਰ  ਕਿੱਥੇ ਰੂਪੋਸ਼ ਹੋ ਗਿਆ ਹੈ ? ਅਦਾਲਤ ਦੇ ਵਾਰ-ਵਾਰ ਨੋਟਿਸ ਦੇ ਬਾਵਜੂਦ ਅਨੂਪ ਕਾਹਲੋਂ ਪੇਸ਼ ਕਿਉਂ ਨਹੀਂ ਹੋ ਰਿਹਾ ਹੈ ? ਪੁਲਿਸ ਨੂੰ ਉਸਦੀ ਕੋਈ ਖ਼ਬਰ ਕਿਉਂ ਨਹੀਂ ਹੈ ? ਹਾਲਾਂਕਿ ਈਡੀ ਵੱਲੋਂ ਅਨੂਪ ਕਾਹਲੋਂ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ 

ਅਨੂਪ ਕਾਹਲੋਂ ਦੀ ਜ਼ਮਾਨਤ ਨਾਲ ਜੁੜੇ ਸਵਾਲ ? 

ਸਵਾਲ ਉੱਠ ਰਹੇ ਨੇ ਕਿ ਅਨੂਪ ਕਾਹਲੋਂ ਗਿਆ ਤਾਂ ਕਿੱਥੇ ਗਿਆ ?ਜ਼ਮਾਨਤ ਮਿਲਣ ਦੇ ਬਾਵਜੂਦ ਵੀ ਪੁਲਿਸ ਨੇ ਡਰੱਗ ਦੇ  ਸਰਗਨਾ ਅਨੂਪ ਕਾਹਲੋਂ 'ਤੇ ਨਜ਼ਰ ਕਿਉਂ ਨਹੀਂ ਰੱਖੀ? ਸਭ ਤੋਂ ਵੱਡਾ ਸਵਾਲ ਆਖ਼ਿਰ ਅਨੂਪ ਕਾਹਲੋਂ ਨੂੰ ਜ਼ਮਾਨਤ ਕਿਵੇਂ ਮਿਲੀ ? ਕੀ ਅਦਾਲਤ ਵਿੱਚ ਪੁਲਿਸ ਅਨੂਪ ਕਾਹਲੋਂ ਦੇ ਖ਼ਿਲਾਫ਼ ਮਜ਼ਬੂਤੀ ਨਾਲ ਕੇਸ ਨਹੀਂ ਰੱਖ ਸਕੀ ? ਕਿ ਅਨੂਪ ਕਾਹਲੋਂ ਵਿਦੇਸ਼ ਭੱਜ ਗਿਆ ? ਪਰ ਜੇਕਰ ਵਿਦੇਸ਼ ਭੱਜਿਆ ਤਾਂ ਕਿਵੇਂ ਕਿਉਂਕਿ ਅਨੂਪ ਕਾਹਲੋਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ, ਫ਼ਰਜ਼ੀ ਦਸਤਾਵੇਜ਼ ਬਣਾਉਣ ਵਿੱਚ ਅਨੂਪ ਕਾਹਲੋਂ ਦੀ ਕਿਸ ਨੇ ਮਦਦ ਕੀਤੀ ਹੋਵੇਗੀ ? ਕਿ ਪੁਲਿਸ ਦੇ ਕੁੱਝ ਲੋਕਾਂ ਦੀ ਮਦਦ ਨਾਲ  ਅਨੂਪ ਕਾਹਲੋਂ ਫ਼ਰਾਰ ਹੋਇਆ ?ਇਹ ਉਹ ਸਵਾਲ ਨੇ ਜੋ ਅਦਾਲਤ ਵਿੱਚ ਵੀ ਉੱਠਣਗੇ ਕਿ ਆਖ਼ਿਰ ਡਰੱਗ ਦਾ ਇਨ੍ਹਾਂ ਵੱਡਾ ਸਰਗਨਾਂ ਪੁਲਿਸ ਨੂੰ ਚਕਮਾ ਦੇਕੇ ਕਿਵੇਂ ਰੂਪੋਸ਼ ਹੈ ?

 ਕਿਵੇਂ ਹੋਈ ਸੀ ਅਨੂਪ ਕਾਹਲੋਂ ਦੀ ਗਿਰਫ਼ਤਾਰੀ ? 

ਅਨੂਪ ਕਾਹਲੋਂ ਕੈਨੇਡਾ ਦਾ ਨਾਗਰਿਕ ਹੈ, ਜਿਸ ਨੂੰ ਪੰਜਾਬ ਪੁਲਿਸ ਨੇ 2013 ਵਿੱਚ ਇੱਕ ਫਲੈਟ ਤੋਂ ਗਿਰਫ਼ਤਾਰ ਕੀਤਾ ਸੀ, ਅਨੂਪ ਕਾਹਲੋਂ ਦੀ ਗਿਰਫ਼ਤਾਰੀ ਤੋਂ ਬਾਅਦ ਹੀ ਪੰਜਾਬ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ 6 ਹਜ਼ਾਰ ਕਰੋੜ ਦੇ ਡਰੱਗ ਰੈਕਟ ਦਾ ਪਰਦਾਫ਼ਾਸ਼ ਹੋਇਆ ਸੀ,ਗਿਰਫ਼ਤਾਰੀ ਤੋਂ ਬਾਅਦ ਅਨੂਪ ਕਾਹਲੋਂ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਸੀ,ਜਿਸ ਵੇਲੇ ਅਨੂਪ ਕਾਹਲੋਂ ਨੂੰ ਗਿਰਫ਼ਤਾਰ ਕੀਤਾ ਗਿਆ 

ਸੀ ਉਸ ਤੋਂ 16 ਕਿੱਲੋ ਹੈਰੋਈਨ ਬਰਾਮਦ ਹੋਈ ਸੀ

ਅਨੂਪ ਕਾਹਲੋਂ ਨੂੰ ਸਜ਼ਾ 

ਅਨੂਪ ਕਾਹਲੋਂ ਦੇ ਡਰੱਗ ਮਾਮਲੇ ਦੀ ਸੁਣਵਾਈ ਮੁਹਾਲੀ ਦੀ CBI ਅਦਾਲਤ ਵਿੱਚ ਚੱਲ ਰਹੀ  ਸੀ,ਅਦਾਲਤ ਨੇ ਪੂਰਾ ਮਾਮਲਾ ਸੁਣਨ ਤੋਂ ਬਾਅਦ ਅਨੂਪ ਕਾਹਲੋਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ 15 ਸਾਲ ਦੀ ਸਜ਼ਾ ਸੁਣਾਈ ਸੀ, ਮੁਹਾਲੀ ਦੀ CBI ਅਦਾਲਤ  ਦੇ ਖ਼ਿਲਾਫ਼ ਅਨੂਪ ਕਾਹਲੋਂ ਨੇ ਪੰਜਾਬ ਹਰਿਆਣਾ ਹਾਈਕੋਰਟ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਅਨੂਪ ਕਾਹਲੋਂ ਨੂੰ ਜ਼ਮਾਨਤ 'ਤੇ ਰਿਹਾ ਕੀਤਾ ਸੀ  

ਅਨੂਪ ਕਾਹਲੋਂ ਦੀ ਗਿਰਫ਼ਤਾਰੀ ਤੋਂ ਸਜ਼ਾ ਤੱਕ 

3 ਮਾਰਚ 2013 ਨੂੰ ਅਨੂਪ ਕਾਹਲੋਂ ਨੂੰ ਫਤਿਹਗੜ੍ਹ ਸਾਹਿਬ ਪੁਲਿਸ ਨੇ ਗਿਰਫ਼ਤਾਰ ਕੀਤਾ ਅਤੇ 9 ਲੋਕਾਂ ਖਿਲਾਫ਼ ਕੇਸ ਰਜਿਸਟਰ ਕੀਤਾ ਗਿਆ 
5 ਮਈ ਨੂੰ 13 ਹੋਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਜਿੰਨਾ ਵਿੱਚ ਭੋਲਾ,ਧਾਮਾ,ਜਗਜੀਤ ਚਹਿਲ ਸੀ
11 ਨਵੰਬਰ ਜਗਦੀਸ਼ ਭੋਲਾ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ 
15 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਬਿੱਟੂ ਔਲਖ ਨੂੰ ਗਿਰਫ਼ਤਾਰ ਕੀਤਾ ਗਿਆ 
16 ਨਵੰਬਰ ਨੂੰ ਭੋਲਾ ਅਤੇ 12 ਹੋਰ ਲੋਕਾਂ ਖ਼ਿਲਾਫ਼ ਕੇਸ ਰਜਿਸਟਰ ਕੀਤਾ ਗਿਆ 
13 ਦਸੰਬਰ ਨੂੰ ਦਿੱਲੀ ਦਾ ਡਰੱਗ ਸਮੱਗਲਰ ਵਰਿੰਦਰ ਰਾਜਾ ਨੂੰ ਗਿਰਫ਼ਤਾਰ ਕੀਤਾ ਗਿਆ  
18 ਫਰਵਰੀ 2014 ਨੂੰ IT ਵਿਭਾਗ ਨੇ ਗੋਰਾਇਆ ਦੇ ਸਨਅਤਕਾਰ ਚੁੰਨੀ ਲਾਲ ਗਾਬਾ ਦੀ ਡਾਇਰੀ ਸਾਹਮਣੇ ਆਈ ਜਿਸ ਵਿੱਚ ਡਰੱਗ ਸਮੱਗਲਰਾਂ ਅਤੇ ਸਿਆਸਤਦਾਨਾਂ ਦਾ ਨੈੱਕਸਸ ਸਾਹਮਣੇ ਆਇਆ
ਜੂਨ 21 ਨੂੰ ਚੁੰਨੀ ਲਾਲ ਗਾਬਾ ਗਿਰਫ਼ਤਾਰ ਹੋਇਆ
ਸਤੰਬਰ 2017 ਨੂੰ ਚੁੰਨੀ ਲਾਲ ਗਾਬਾ ਖਿਲਾਫ਼ ਚਲਾਨ ਪੇਸ਼ ਹੋਇਆ 

Trending news