Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜਾਂਚ ਏਜੰਸੀ ਐਨਆਈਏ ਦੇ ਸਾਹਮਣੇ ਕਬੂਲਨਾਮੇ ਤੋਂ ਇਲਾਵਾ ਹੋਰ ਕਈ ਸਨਸਨੀਖੇਜ ਖੁਲਾਸੇ ਕੀਤੇ ਹਨ।
Trending Photos
Gangster Lawrence Bishnoi:ਪਿਛਲੇ ਸਾਲ ਦਸੰਬਰ ਦੇ ਅਖੀਰ ਵਿੱਚ ਦੇਸ਼ ਦੇ ਸਭ ਤੋਂ ਖ਼ੌਫ਼ਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੇਂਦਰੀ ਜਾਂਚ ਏਜੰਸੀ ਐਨਆਈਏ ਸਾਹਮਣੇ ਆਪਣਾ ਇਕਬਾਲੀਆ ਬਿਆਨ ਦਿੱਤਾ ਸੀ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਐਨਆਈਏ ਦੇ ਸਾਹਮਣੇ ਕਬੂਲ ਕੀਤਾ ਕਿ ਉਹ ਕਾਲਜ ਦੀ ਰਾਜਨੀਤੀ ਤੋਂ ਜ਼ੁਲਮ ਦੀ ਦੁਨੀਆ ਵਿੱਚ ਕਿਵੇਂ ਆਇਆ।
ਇੰਨਾ ਹੀ ਨਹੀਂ ਕਾਲਜ ਲਾਈਫ ਤੋਂ ਲੈ ਕੇ ਗੈਂਗਸਟਰ ਤੱਕ ਦੇ ਸਫਰ 'ਚ ਲਾਰੈਂਸ ਬਿਸ਼ਨੋਈ ਨੇ NIA ਦੇ ਸਾਹਮਣੇ ਖੁੱਲ੍ਹ ਕੇ ਦੱਸਿਆ ਕਿ ਉਸ ਨੇ ਕਿੰਨੇ ਅਪਰਾਧ ਕੀਤੇ ਤੇ ਕਿਸ-ਕਿਸ ਨੂੰ ਮੌਤ ਦੇ ਘਾਟ ਉਤਾਰਿਆ ਹੈ। ਇਸ ਪੂਰੇ ਕਬੂਲਨਾਮੇ ਵਿੱਚ ਸਭ ਤੋਂ ਦਿਲਚਸਪ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਦੇ 10 ਟਾਰਗੇਟ ਬਣਾਏ ਹੋਏ ਸਨ।
ਟਾਰਗੇਟ ਨੰਬਰ 1- ਬਾਲੀਵੁੱਡ ਅਦਾਕਾਰ ਸਲਮਾਨ ਖਾਨ
ਲਾਰੈਂਸ ਬਿਸ਼ਨੋਈ ਮੁਤਾਬਕ 1998 'ਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਨੇ ਜੋਧਪੁਰ 'ਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਲਾਰੈਂਸ ਬਿਸ਼ਨੋਈ ਭਾਈਚਾਰੇ ਵੱਲੋਂ ਕਾਲੇ ਹਿਰਨ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ। ਇਸ ਲਈ ਲਾਰੈਂਸ ਨੇ ਸਲਮਾਨ ਦੀ ਰੇਕੀ ਲਈ ਆਪਣੇ ਸਭ ਤੋਂ ਕਰੀਬੀ ਸੰਪਤ ਨਹਿਰਾ ਨੂੰ ਮੁੰਬਈ ਭੇਜਿਆ ਸੀ ਪਰ ਸੰਪਤ ਨੂੰ ਹਰਿਆਣਾ ਐੱਸਟੀਐੱਫ ਨੇ ਗ੍ਰਿਫਤਾਰ ਕਰ ਲਿਆ ਸੀ।
ਟਾਗਰੇਟ ਨੰਬਰ 2- ਸ਼ਗਨਪ੍ਰੀਤ ਮੈਨੇਜਰ ਸਿੱਧੂ ਮੂਸੇਵਾਲਾ
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦੀ ਮੈਨੇਜਰ ਹੈ, ਜੋ ਉਸ ਦੇ ਖਾਤਿਆਂ ਨੂੰ ਸੰਭਾਲਦਾ ਹੈ। ਲਾਰੈਂਸ ਅਨੁਸਾਰ ਉਸ ਦੇ ਬਹੁਤ ਹੀ ਕਰੀਬੀ ਵਿੱਕੀ ਮਿੱਡੂਖੇੜਾ ਦੇ ਸ਼ੂਟਰਾਂ ਯਾਨੀ ਕਾਤਲਾਂ ਨੂੰ ਸ਼ਗਨਪ੍ਰੀਤ ਨੇ ਲੁਕਣ ਵਿੱਚ ਮਦਦ ਕੀਤੀ ਸੀ।
ਟਾਰਗੇਟ ਨੰਬਰ 3- ਮਨਦੀਪ ਧਾਲੀਵਾਲ ਲੱਕੀ ਪਟਿਆਲ ਦਾ ਗੁਰਗਾ
ਲਾਰੈਂਸ ਬਿਸ਼ਨੋਈ ਨੇ ਐਨਆਈਏ ਨੂੰ ਦੱਸਿਆ ਕਿ ਉਹ ਮਨਦੀਪ ਨੂੰ ਵੀ ਇਸ ਲਈ ਮਾਰਨਾ ਚਾਹੁੰਦਾ ਸੀ ਕਿਉਂਕਿ ਉਸ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਪਣ ਵਿੱਚ ਵੀ ਮਦਦ ਕੀਤੀ ਸੀ, ਆਪਣੇ ਗੈਂਗ ਦਾ ਨਾਮ ਵੀ ਠੱਗ ਲਾਈਫ ਰੱਖਿਆ ਹੋਇਆ ਹੈ।
ਟਾਰਗੇਟ ਨੰਬਰ 4- ਗੈਂਗਸਟਰ ਕੌਸ਼ਲ ਚੌਧਰੀ
ਲਾਰੈਂਸ ਅਨੁਸਾਰ ਕੌਸ਼ਲ ਚੌਧਰੀ ਉਸ ਦਾ ਦੁਸ਼ਮਣ ਗੈਂਗ ਹੈ ਅਤੇ ਕੌਸ਼ਲ ਚੌਧਰੀ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਭੋਲੂ ਸ਼ੂਟਰ, ਅਨਿਲ ਲੱਠ ਅਤੇ ਸੰਨੀ ਲੈਫਟੀ ਨੂੰ ਹਥਿਆਰ ਵੀ ਮੁਹੱਈਆ ਕਰਵਾਏ ਸਨ।
ਟਾਰਗੇਟ ਨੰਬਰ 5- ਗੈਂਗਸਟਰ ਅਮਿਤ ਡਾਗਰ
ਲਾਰੈਂਸ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਸਾਰੀ ਸਾਜ਼ਿਸ਼ ਅਮਿਤ ਡਾਗਰ ਤੇ ਕੌਸ਼ਲ ਚੌਧਰੀ ਨੇ ਰਚੀ ਸੀ।
ਟਾਰਗੇਟ ਨੰਬਰ 6- ਬੰਬੀਹਾ ਗੈਂਗ ਦਾ ਮੁਖੀ ਸੁਖਪ੍ਰੀਤ ਸਿੰਘ ਬੁੱਢਾ
ਲਾਰੈਂਸ ਨੇ ਦੱਸਿਆ ਕਿ ਬੰਬੀਹਾ ਉਸ ਦਾ ਕੱਟੜ ਦੁਸ਼ਮਣ ਗੈਂਗ ਹੈ। ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਉਸ ਦਾ ਗੈਂਗ ਸੁਖਪ੍ਰੀਤ ਸਿੰਘ ਚਲਾ ਰਿਹਾ ਹੈ। ਮੇਰੇ ਕਰੀਬੀ ਦੋਸਤ ਅਮਿਤ ਸ਼ਰਨ ਦੇ ਕਤਲ ਪਿੱਛੇ ਸੁਖਪ੍ਰੀਤ ਸਿੰਘ ਦਾ ਹੱਥ ਹੈ।
ਟਾਰਗੇਟ ਨੰਬਰ 7- ਗੈਂਗਸਟਰ ਲੱਕੀ ਪਟਿਆਲ
ਲਾਰੈਂਸ ਅਨੁਸਾਰ ਲੱਕੀ ਪਟਿਆਲ ਉਸ ਦਾ ਦੁਸ਼ਮਣ ਗੈਂਗ ਹੈ। ਲੱਕੀ ਦੇ ਇਸ਼ਾਰੇ 'ਤੇ ਉਸ ਦੇ ਕਰੀਬੀ ਦੋਸਤ ਗੁਰਲਾਲ ਬਰਾੜ ਦਾ ਕਤਲ ਕੀਤਾ ਗਿਆ ਸੀ। ਉਸ ਨੇ ਵਿੱਕੀ ਮਿੱਡੂਖੇੜਾ ਦੇ ਸ਼ੂਟਰਾਂ ਤੇ ਰੇਕੀ ਕਰਨ ਵਾਲਿਆਂ ਨੂੰ ਛੁਪਾਉਣ ਵਿੱਚ ਮਦਦ ਕੀਤੀ ਸੀ।
ਟਾਰਗੇਟ ਨੰਬਰ 8- ਗੌਂਡਰ ਗੈਂਗ ਦਾ ਸਰਗਨਾ ਰੰਮੀ ਮਸਾਣਾ
ਲਾਰੈਂਸ ਮੁਤਾਬਕ ਉਹ ਆਪਣੇ ਚਚੇਰੇ ਭਰਾ ਅਮਨਦੀਪ ਦੇ ਕਤਲ ਦਾ ਬਦਲਾ ਰੰਮੀ ਮਸਾਣਾ ਤੋਂ ਲੈਣਾ ਚਾਹੁੰਦਾ ਹਾਂ, ਜੋ ਉਸ ਦੇ ਦੁਸ਼ਮਣ ਗੌਂਡਰ ਗੈਂਗ ਦਾ ਸ਼ਾਰਪ ਸ਼ੂਟਰ ਹੈ।
ਟਾਰਗੇਟ ਨੰਬਰ 9- ਗੌਂਡਰ ਗੈਂਗ ਦਾ ਸਰਗਨਾ ਗੁਰਪ੍ਰੀਤ ਸੇਖੋਂ
ਗੁਰਪ੍ਰੀਤ ਮੇਰੇ ਦੁਸ਼ਮਣ ਗੌਂਡਰ ਗੈਂਗ ਦਾ ਸਰਗਨਾ ਹੈ ਅਤੇ ਉਸ ਨੇ ਉਸ ਦੇ ਚਚੇਰੇ ਭਰਾ ਨੂੰ ਮਾਰਨ ਲਈ ਰੰਮੀ ਮਸਾਣਾ ਨੂੰ ਹਥਿਆਰ ਮੁਹੱਈਆ ਕਰਵਾਏ ਸਨ।
ਟਾਰਗੇਟ ਨੰਬਰ 10- ਵਿੱਕੀ ਮਿੱਡੂਖੇੜਾ ਦੇ ਕਾਤਲ ਭੋਲੂ ਸ਼ੂਟਰ, ਸੰਨੀ ਲੈਫਟੀ ਅਤੇ ਅਨਿਲ ਲਾਠ
ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਭੋਲੂ ਸ਼ੂਟਰ, ਅਨਿਲ ਲੱਠ ਅਤੇ ਸੰਨੀ ਲੈਫਟੀ ਉਸ ਦੇ ਦੁਸ਼ਮਣ ਗੈਂਗ ਕੌਸ਼ਲ ਚੌਧਰੀ ਦੇ ਸ਼ੂਟਰ ਹਨ। ਕੌਸ਼ਲ ਦੇ ਕਹਿਣ 'ਤੇ ਹੀ ਇਨ੍ਹਾਂ ਤਿੰਨਾਂ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਸੀ। ਇੰਨਾ ਹੀ ਨਹੀਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਨੇ ਸਤੰਬਰ/ਅਕਤੂਬਰ 2021 ਵਿੱਚ ਤਿੰਨ ਸ਼ੂਟਰ ਸ਼ਾਹਰੁਖ, ਡੈਨੀ ਅਤੇ ਅਮਨ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਲਈ ਉਨ੍ਹਾਂ ਦੇ ਪਿੰਡ ਭੇਜਿਆ ਸੀ।
ਪਿੰਡ ਵਿੱਚ ਰੁਣਕ ਲਈ ਉਨ੍ਹਾਂ ਦੀ ਮਦਦ ਮੋਨਾ ਸਰਪੰਚ ਅਤੇ ਜੱਗੂ ਭਗਵਾਨਪੁਰੀਆ ਨੇ ਕੀਤੀ ਸੀ। ਪਰ ਬਾਅਦ ਵਿੱਚ ਇਨ੍ਹਾਂ ਸ਼ੂਟਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕੁਝ ਹੋਰ ਸ਼ੂਟਰ ਸ਼ਾਮਲ ਕਰਨੇ ਪੈਣਗੇ।
ਇਸ ਦੌਰਾਨ ਲਾਰੈਂਸ ਕੈਨੇਡਾ ਵਿੱਚ ਗੋਲਡੀ ਬਰਾੜ ਦੇ ਸੰਪਰਕ ਵਿੱਚ ਵੀ ਸੀ। ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚਦਿਆਂ ਮੈਂ ਗੋਲਡੀ ਬਰਾੜ ਨੂੰ ਕੈਨੇਡਾ 'ਚ ਹਵਾਲਾ ਰਾਹੀਂ 50 ਲੱਖ ਰੁਪਏ ਭੇਜੇ ਸਨ। ਸਾਲ 2018 ਤੋਂ 2022 ਦਰਮਿਆਨ ਲਾਰੈਂਸ ਨੇ ਯੂਪੀ ਦੇ ਖੁਰਜਾ ਵਿੱਚ ਰਹਿਣ ਵਾਲੇ ਆਪਣੇ ਕਰੀਬੀ ਗੈਂਗਸਟਰ ਰੋਹਿਤ ਚੌਧਰੀ ਦੀ ਮਦਦ ਨਾਲ ਹਥਿਆਰਾਂ ਦੇ ਸਪਲਾਇਰ ਕੁਰਬਾਨ ਚੌਧਰੀ ਉਰਫ ਸ਼ਹਿਜ਼ਾਦ ਤੋਂ ਕਰੀਬ 2 ਕਰੋੜ ਰੁਪਏ ਵਿੱਚ 25 ਹਥਿਆਰ ਖਰੀਦੇ ਸਨ, ਜਿਸ ਵਿੱਚ 9 ਐਮਐਮ ਦੀ ਪਿਸਤੌਲ ਅਤੇ AK 47 ਹਥਿਆਰ ਸ਼ਾਮਲ ਸਨ।
ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਸਿੱਧੂ ਮੂਸੇਵਾਲਾ ਦੇ ਕਤਲ ਲਈ ਹੋਇਆ ਸੀ। ਲਾਰੈਂਸ ਬਿਸ਼ਨੋਈ ਨੇ ਐਨਆਈਏ ਸਾਹਮਣੇ ਇਹ ਵੀ ਕਬੂਲ ਕੀਤਾ ਕਿ ਭਰਤਪੁਰ, ਫਰੀਦਕੋਟ ਅਤੇ ਹੋਰ ਜੇਲ੍ਹਾਂ ਵਿੱਚ ਰਹਿੰਦਿਆਂ ਉਸ ਨੇ ਕਦੇ ਰਾਜਸਥਾਨ ਦੇ ਕਾਰੋਬਾਰੀਆਂ ਨਾਲ, ਕਦੇ ਚੰਡੀਗੜ੍ਹ ਦੇ 10 ਕਲੱਬਾਂ ਦੇ ਮਾਲਕਾਂ, ਅੰਬਾਲਾ ਵਿੱਚ ਮਾਲ ਮਾਲਕਾਂ, ਸ਼ਰਾਬ ਕਾਰੋਬਾਰੀਆਂ ਅਤੇ ਕਦੇ ਦਿੱਲੀ ਅਤੇ ਪੰਜਾਬ ਦੇ ਸੱਟੇਬਾਜ਼ਾਂ ਤੋਂ ਕਰੋੜਾਂ ਰੁਪਏ ਦੀ ਉਗਰਾਹੀ ਕੀਤੀ।