Gangster Mukhtar Ansari News: 3 ਅਗਸਤ 1991 ਨੂੰ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਅਜੇ ਰਾਏ ਦੇ ਭਰਾ ਅਵਧੇਸ਼ ਰਾਏ ਦੀ ਵਾਰਾਣਸੀ ਵਿੱਚ ਅਜੈ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
Trending Photos
Gangster Mukhtar Ansari News: ਮਾਫੀਆ ਮੁਖਤਾਰ ਅੰਸਾਰੀ (Gangster Mukhtar Ansari) ਨੂੰ ਅਵਧੇਸ਼ ਰਾਏ ਕਤਲ ਕੇਸ (Avdhesh Rai Murder Case) ਵਿੱਚ ਵਾਰਾਣਸੀ ਦੇ ਐਮਪੀ ਵਿਧਾਇਕ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ 'ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਦੱਸ ਦੇਈਏ ਕਿ 3 ਅਗਸਤ 1991 ਨੂੰ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਅਜੇ ਰਾਏ ਦੇ ਭਰਾ ਅਵਧੇਸ਼ ਰਾਏ ਦੀ ਵਾਰਾਣਸੀ ਵਿੱਚ ਅਜੇ ਰਾਏ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੁਖਤਾਰ ਅੰਸਾਰੀ ਨੇ ਜਦੋਂ ਇਹ ਅਪਰਾਧ ਕੀਤਾ ਸੀ ਤਾਂ ਉਹ ਵਿਧਾਇਕ ਨਹੀਂ ਸਨ।
ਇਹ ਵੀ ਪੜ੍ਹੋ: Punjab Weather Today: ਮੌਸਮ ਸਾਫ਼ ਰਹਿਣ ਕਾਰਨ ਵਧੇਗੀ ਗਰਮੀ! 10 ਜੂਨ ਨੂੰ ਫਿਰ ਹੋਵੇਗਾ ਬਦਲਾਅ
ਮਸ਼ਹੂਰ ਅਵਧੇਸ਼ ਰਾਏ ਕਤਲ ਕਾਂਡ (Avdhesh Rai Murder Case) ਨੇ ਦੇਸ਼ ਭਰ 'ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਵਾਰਾਣਸੀ ਦੀ ਐਮਪੀ/ਐਮਐਲਏ ਅਦਾਲਤ ਨੇ ਅੱਜ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਬਾਹੂਬਲੀ ਮੁਖਤਾਰੀ ਅੰਸਾਰੀ ਨੂੰ ਹੁਣ ਇਸ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਵਧੇਸ਼ ਰਾਏ ਦੀ 3 ਅਗਸਤ 1991 ਨੂੰ ਵਾਰਾਨਸੀ ਦੇ ਲਾਹੌਰਾਬੀਰ ਇਲਾਕੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।