Moga News: ਚਿੱਟੇ ਦੀ ਲਤ 'ਚ ਧਸੀਆਂ ਲੜਕੀਆਂ ਨਸ਼ੇ ਦੀ ਪੂਰਤੀ ਲਈ ਦੇਹ ਵਪਾਰ ਦਾ ਧੰਦਾ ਅਪਣਾਉਣ ਲਈ ਮਜਬੂਰ
Advertisement
Article Detail0/zeephh/zeephh1828979

Moga News: ਚਿੱਟੇ ਦੀ ਲਤ 'ਚ ਧਸੀਆਂ ਲੜਕੀਆਂ ਨਸ਼ੇ ਦੀ ਪੂਰਤੀ ਲਈ ਦੇਹ ਵਪਾਰ ਦਾ ਧੰਦਾ ਅਪਣਾਉਣ ਲਈ ਮਜਬੂਰ

Moga News: ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ। ਲੜਕੀਆਂ ਨਸ਼ੇ ਦੀ ਲਤ ਪੂਰੀ ਕਰਨ ਲਈ ਗਲਤ ਰਸਤਾ ਅਪਣਾਉਣ ਲਈ ਮਜਬੂਰ ਹੋ ਜਾਂਦੀਆਂ ਹਨ।

Moga News: ਚਿੱਟੇ ਦੀ ਲਤ 'ਚ ਧਸੀਆਂ ਲੜਕੀਆਂ ਨਸ਼ੇ ਦੀ ਪੂਰਤੀ ਲਈ ਦੇਹ ਵਪਾਰ ਦਾ ਧੰਦਾ ਅਪਣਾਉਣ ਲਈ ਮਜਬੂਰ

Moga News: ਪੰਜਾਬ ਦੀ ਜਵਾਨੀ ਨਸ਼ੇ ਦਲਦਲ ਵਿੱਚ ਧਸਦੀ ਜਾ ਰਹੀ ਹੈ। ਇਸ ਕਾਰਨ ਸੈਂਕੜੇ ਨੌਜਵਾਨ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ। ਲੜਕੀਆਂ ਨਸ਼ੇ ਦੀ ਲਤ ਪੂਰੀ ਕਰਨ ਲਈ ਗਲਤ ਰਸਤਾ ਅਪਣਾਉਣ ਲਈ ਮਜਬੂਰ ਹੋ ਜਾਂਦੀਆਂ ਹਨ। ਇਸ ਕਾਰਨ ਕਈ ਗਲਤ ਅਨਸਰ ਉਨ੍ਹਾਂ ਦੀ ਮਜਬੂਰ ਦਾ ਫਾਇਦਾ ਚੁੱਕਦੇ ਹਨ।

ਚਿੱਟੇ ਦੀ ਨਸ਼ੇ ਦੀ ਦਲਦਲ ਵਿੱਚ ਆਏ ਦਿਨ ਧਸਣ ਵਾਲੀਆਂ ਲੜਕੀਆਂ ਦੀ ਕਤਾਰ ਦਿਨੋਂ-ਦਿਨ ਲੰਮੀ ਹੁੰਦੀ ਜਾ ਰਹੀ ਹੈ ਤੇ ਕਈ ਲੜਕੀਆਂ ਨੂੰ ਚਿੱਟੇ ਦਾ ਸੇਵਨ ਕਰਵਾ ਕੇ ਉਨ੍ਹਾਂ ਤੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਵੀ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਅੱਜ ਮੋਗਾ ਦੇ ਬੁੱਕਣ ਵਾਲਾ ਰੋਡ ਦਾ ਸਾਹਮਣੇ ਆਇਆ ਹੈ ਜਿੱਥੋਂ ਲੜਕੀ ਨੂੰ ਨਸ਼ੇ ਦੀ ਹਾਲਤ ਵਿੱਚ ਕੁਝ ਔਰਤਾਂ ਨੇ ਇੱਕ ਪਤੀ-ਪਤਨੀ ਦੇ ਚੁੰਗਲ ਵਿਚੋਂ ਬਾਹਰ ਕੱਢ ਕੇ ਲਿਆਂਦਾ ਹੈ।

ਪੀੜਤ ਲੜਕੀ ਦੇ ਦੱਸਣ ਮੁਤਾਬਕ ਉਹ ਮੋਗਾ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਹੈ ਜਿੱਥੋਂ ਉਸ ਨੂੰ ਇੱਕ ਲੜਕੇ ਨੇ ਸੁਖਦੀਪ ਸਿੰਘ ਸੁੱਖਾ ਅਤੇ ਸੁਮਨਦੀਪ ਕੌਰ, ਮੰਗਾ ਸਿੰਘ ਦੇ ਕੋਲ ਘਰ ਦਾ ਕੰਮ ਕਰਨ ਲਈ ਭੇਜਿਆ ਸੀ। ਲੜਕੀ ਨੇ ਕਿਹਾ ਕਿ ਜਦੋਂ ਉਹ ਬਨੇਰੇ ਉਤੇ ਖੜ੍ਹੀ ਰੋ ਰਹੀ ਸੀ ਤਾਂ ਇੱਕ ਆਂਟੀ ਨੇ ਉਸ ਨੂੰ ਰੋਣ ਸਬੰਧੀ ਪੁੱਛਿਆ ਤਾਂ ਉਸ ਨੇ ਆਪਣੀ ਸਾਰੀ ਕਹਾਣੀ ਦੱਸ ਦਿੱਤੀ।

ਇਹ ਲੋਕ ਕਿਸ ਤਰ੍ਹਾਂ ਉਸ ਨੂੰ ਚਿੱਟਾ ਪਿਆ ਕੇ ਚਿੱਟਾ ਵੇਚਣ ਲਈ ਜਿੱਥੇ ਮਜਬੂਰ ਕੀਤਾ ਜਾਂਦਾ ਰਿਹਾ। ਉੱਥੇ ਲੋਕਾਂ ਨਾਲ ਹੋਟਲਾਂ ਵਿੱਚ ਜਾ ਕੇ ਸਰੀਰਕ ਸੰਬੰਧ ਬਣਾਉਣ ਲਈ ਵੀ ਮਜਬੂਰ ਕੀਤਾ ਜਾਂਦਾ ਰਿਹਾ।

ਇਹ ਵੀ ਪੜ੍ਹੋ : Rupnagar Cylinder Blast: ਰੂਪਨਗਰ 'ਚ ਮਿਠਾਈ ਦੀ ਦੁਕਾਨ ਵਿੱਚ ਹੋਇਆ ਸਿਲੰਡਰ ਬਲਾਸਟ, ਇੱਕ ਦੀ ਮੌਤ

ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਅਮਨਦੀਪ ਸਿੰਘ ਕੰਬੋਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਲੜਕੀ ਦੇ ਬਿਆਨਾਂ ਦੇ ਆਧਾਰ ਉਤੇ ਸੁਖਪ੍ਰੀਤ ਸਿੰਘ ਸੁੱਖਾ, ਸੁਮਨਦੀਪ ਕੌਰ ਤੋਂ ਇਲਾਵਾ ਮੰਗਾ ਸਿੰਘ ਖਿਲਾਫ ਵੱਖ-ਵੱਖ ਧਰਾਵਾ, 376 ,370 IPC, IMMORAL TRAFFIC ACT 3 ਅਤੇ 4, ਤਹਿਤ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ।

ਮੋਗਾ ਤੋਂ ਨਵਦੀਪ ਸਿੰਘ ਦੀ ਰਿਪੋਰਟ

ਇਹ ਵੀ ਪੜ੍ਹੋ : Punjab News: 'ਸ਼ਾਇਦ ਰਾਜ ਭਵਨ ਦੇ ਬਾਹਰ ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ', ਰਾਜਪਾਲ ਨੇ CM ਭਗਵੰਤ ਮਾਨ 'ਤੇ ਕੱਸਿਆ ਤੰਜ

Trending news