ਅਨੰਤਨਾਗ ਵਿੱਚ ਹਿਜ਼ਬੁਲ ਦੇ ਟਾਪ ਕਮਾਂਡਰ ਮਸੂਦ ਢੇਰ,ਤਰਾਲ ਦੇ ਬਾਅਦ ਡੋਡਾ ਵੀ ਦਹਿਸ਼ਤਗਰਦ ਮੁਕਤ

 ਜੰਮੂ-ਕਸ਼ਮਰੀ ਵਿੱਚ ਜਨਵਰੀ ਤੋਂ ਹੁਣ ਤੱਕ 116 ਦਹਿਸ਼ਤਗਰਦ ਮਾਰੇ ਗਏ 

ਅਨੰਤਨਾਗ ਵਿੱਚ ਹਿਜ਼ਬੁਲ ਦੇ ਟਾਪ ਕਮਾਂਡਰ ਮਸੂਦ ਢੇਰ,ਤਰਾਲ ਦੇ ਬਾਅਦ ਡੋਡਾ ਵੀ ਦਹਿਸ਼ਤਗਰਦ ਮੁਕਤ
ਜੰਮੂ-ਕਸ਼ਮਰੀ ਵਿੱਚ ਜਨਵਰੀ ਤੋਂ ਹੁਣ ਤੱਕ 116 ਦਹਿਸ਼ਤਗਰਦ ਮਾਰੇ ਗਏ

ਸ੍ਰੀਨਗਰ : ਜੰਮੂ-ਕਸ਼ਮੀਰ(Jammu Kashmir) ਦਾ ਡੋਡਾ ਜ਼ਿਲ੍ਹਾਂ ਵਿੱਚ ਇੱਕ ਵਾਰ ਮੁੜ ਤੋਂ ਦਹਿਸ਼ਤਗਰਦ ਮੁਕਤ ਹੋ ਗਿਆ ਹੈ, ਡੋਡਾ ਦਾ ਰਹਿਣ ਵਾਲਾ ਹਿਜ਼ਬੁਲ ਦਾ ਕਮਾਂਡਰ ਮਸੂਦ ( Masood) ਸੋਮਵਾਰ ਸਵੇਰੇ ਅਨੰਤਨਾਗ (Anantnag) ਜ਼ਿਲ੍ਹੇ ਵਿੱਚ ਹੋਈ ਮੁੱਠਭੇੜ ਦੌਰਾਨ ਮਾਰਿਆ ਗਿਆ, ਉਹ ਡੋਡਾ ਜ਼ਿਲ੍ਹੇ ਦਾ ਅਖੀਰਲਾ ਦਹਿਸ਼ਤਗਰਦ ਸੀ,ਇਸ ਦੇ ਖ਼ਾਤਮੇ ਨਾਲ ਹੁਣ ਡੋਡਾ ਜ਼ਿਲ੍ਹੇ ਵਿੱਚ ਦਹਿਸ਼ਤਗਰਦੀ ਦਾ ਵੀ ਅੰਤ ਹੋ ਗਿਆ,ਮਸੂਦ ਦੇ ਕੋਲੋਂ ਕਈ ਹਥਿਆਰ ਬਰਾਮਦ ਹੋਏ ਨੇ 

ਦਰਾਸਲ ਜੰਮੂ-ਕਸ਼ਮੀਰ ਤੋਂ ਸਵੇਰੇ ਵੱਡੀ ਖ਼ਬਰ ਆਈ ਹੈ, ਅੰਤਨਾਗ ਵਿੱਚ ਮੁੱਠਭੇੜ ਵਿੱਚ 3 ਦਹਿਸ਼ਤਗਰਦ ਮਾਰੇ ਗਏ ਨੇ, ਮਾਰੇ ਗਏ ਤਿੰਨ ਦਹਿਸ਼ਤਗਰਦ ਦੀ ਪਛਾਣ ਫ਼ਿਲਹਾਲ ਨਹੀਂ ਹੋ ਸਕੀ ਹੈ,ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾਂ  ਦੇ ਸਾਂਝਾ ਆਪਰੇਸ਼ਨ ਬੀਤੀ ਰਾਤ 11 ਵਜੇ ਸ਼ੁਰੂ ਹੋਇਆ ਸੀ, ਮੁਠਭੇੜ ਵਿੱਚ ਮਾਰੇ ਗਏ ਤਿੰਨ ਦਹਿਸ਼ਤਗਰਦਾਂ ਦੇ ਕੋਲ AK-47 ਬਰਾਮਦ ਹੋਈ, ਦਹਿਸ਼ਤਗਰਦਾਂ ਦੇ ਕੋਲ 2 ਪਿਸਤੌਲਾਂ ਵੀ ਬਰਾਮਦ ਹੋਇਆ,ਐਂਕਾਉਂਟਰ ਹੁਣ ਖ਼ਤਮ ਹੋ ਚੁੱਕਾ ਹੈ

ਮਾਰੇ ਗਏ ਦਹਿਸ਼ਤਗਰਦਾਂ ਵਿੱਚ ਹਿਜ਼ਬੁਲ ਕਮਾਂਡਰ ਮਸੂਦ ਅਤੇ ਲਸ਼ਕਰ ਦੇ 2 ਦਹਿਸ਼ਤਗਰਦ ਸ਼ਾਮਲ ਸੀ, ਮਸੂਦ ਡੋਡਾ ਦਾ ਹੀ ਰਹਿਣ ਵਾਲਾ ਸੀ, ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ, ਤਰਾਲ ਦੇ ਬਾਅਦ ਹੁਣ ਡੋਡਾ ਦਹਿਸ਼ਤਗਰਦੀ ਤੋਂ ਮੁਕਤ ਹੋ ਗਿਆ, ਜੰਮੂ-ਕਸ਼ਮੀਰ ਵਿੱਚ ਇਸ ਸਾਲ ਜਨਵਰੀ ਤੋਂ ਲੈਕੇ ਹੁਣ ਤੱਕ ਮੁੱਠਭੇੜ ਵਿੱਚ 116 ਦਹਿਸ਼ਤਗਰਦ ਮਾਰੇ ਜਾ ਚੁੱਕੇ ਨੇ

ਇਸ ਸਾਲ ਘਾਟੀ ਵਿੱਚ ਤਿੰਨ ਦਹਿਸ਼ਤਗਰਦਾਂ ਦੇ ਮਾਰੇ ਜਾਣ ਤੋਂ ਬਾਅਦ ਹੁਣ ਸੂਬੇ ਵਿੱਚ ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ 116 ਹੋ ਗਈ ਹੈ, ਵੱਖ- ਵੱਖ ਦਹਿਸ਼ਤਗਰਦੀ ਜਥੇਬੰਦੀਆਂ ਦੇ 7 ਆਪਰੇਸ਼ਨਲ ਕਮਾਂਡਰ ਮਾਰੇ ਗਏ ਨੇ,ਸਿਰਫ਼ ਜੂਨ ਵਿੱਚ 13ਵੀਂ ਮੁੱਠਭੇੜ ਹੈ ਜਿਸ ਵਿੱਚ ਸੁਰੱਖਿਆ ਬਲਾਂ ਨੇ 40 ਤੋਂ ਵਧ ਦਹਿਸ਼ਤਗਰਦਾਂ ਨੂੰ ਮਾਰ ਡਿਗਾਇਆ