Muktsar Accident News: ਸ਼੍ਰੀ ਮੁਕਤਸਰ ਸਾਹਿਬ ਨੇੜੇ ਸੜਕ ਹਾਦਸੇ 'ਚ ਤਿੰਨ ਘਰਾਂ ਦੇ ਚਿਰਾਗ ਬੁੱਝੇ, ਇਲਾਕੇ 'ਚ ਸੋਗ ਦੀ ਲਹਿਰ
Advertisement
Article Detail0/zeephh/zeephh2075428

Muktsar Accident News: ਸ਼੍ਰੀ ਮੁਕਤਸਰ ਸਾਹਿਬ ਨੇੜੇ ਸੜਕ ਹਾਦਸੇ 'ਚ ਤਿੰਨ ਘਰਾਂ ਦੇ ਚਿਰਾਗ ਬੁੱਝੇ, ਇਲਾਕੇ 'ਚ ਸੋਗ ਦੀ ਲਹਿਰ

Muktsar Accident News: ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਸ਼੍ਰੀ ਮੁਕਤਸਰ ਸਾਹਿਬ-ਕੋਟਲੀ ਦੇਵਨ ਲਿੰਕ ਸੜਕ ਉਪਰ ਵਾਪਰੀ।

Muktsar Accident News: ਸ਼੍ਰੀ ਮੁਕਤਸਰ ਸਾਹਿਬ ਨੇੜੇ ਸੜਕ ਹਾਦਸੇ 'ਚ ਤਿੰਨ ਘਰਾਂ ਦੇ ਚਿਰਾਗ ਬੁੱਝੇ, ਇਲਾਕੇ 'ਚ ਸੋਗ ਦੀ ਲਹਿਰ

Muktsar Accident News (ਅਨਮੋਲ ਸਿੰਘ ਵੜਿੰਗ): ਸ਼੍ਰੀ ਮੁਕਤਸਰ ਸਾਹਿਬ ਨੇੜੇ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ-ਕੋਟਲੀ ਦੇਵਨ ਲਿੰਕ ਸੜਕ ਉਤੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਫੇਟ ਮਾਰਨ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : Chandigarh Mayor Election: ਹਾਈਕੋਰਟ ਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ, 6 ਫਰਵਰੀ ਬਹੁਤ ਦੂਰ, ਚੋਣ ਲਈ ਕੱਲ੍ਹ ਤੱਕ ਨਵੀਂ ਤਰੀਕ ਦੱਸੋ

ਨੌਜਵਾਨ ਪਿੰਡ ਕੋਟਲੀ ਦੇਵਨ ਨਾਲ ਸਬੰਧਤ ਦੱਸੇ ਜਾ ਰਹੇ ਹਨ। ਨੌਜਵਾਨ ਮੁਕਤਸਰ ਸਾਹਿਬ ਤੋਂ ਕੋਟਲੀ ਦੇਵਨ ਵੱਲ ਜਾ ਰਹੇ ਸਨ। ਤਿੰਨੋਂ ਨੌਜਵਾਨ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਹਰਜਿੰਦਰ ਸਿੰਘ (18) ਪੁੱਤਰ ਭੋਲਾ ਸਿੰਘ, ਭੁਪਿੰਦਰ ਸਿੰਘ (18) ਪੁੱਤਰ ਸ਼ਮਿੰਦਰ ਸਿੰਘ, ਇਕਬਾਲ ਸਿੰਘ ਪੁੱਤਰ ਪਰਵਿੰਦਰ ਸਿੰਘ (19) ਵਜੋਂ ਹੋਈ।

ਇਹ ਵੀ ਪੜ੍ਹੋ : Navjot Sidhu News: ਨਵਜੋਤ ਸਿੰਘ ਸਿੱਧੂ ਅੱਜ ਜਾਣਗੇ ਪਾਕਿਸਤਾਨ, ਸ੍ਰੀ ਕਰਤਾਪੁਰ ਸਾਹਿਬ ਹੋਣਗੇ ਨਤਮਸਤਕ

Trending news