Farmer Protest : ਕਿਸਾਨ ਅੰਦੋਲਨ ਨੂੰ ਲੈਕੇ Twitter ਨੂੰ ਕੇਂਦਰ ਸਰਕਾਰ ਦਾ ਵੱਡਾ ਨਿਰਦੇਸ਼
Advertisement

Farmer Protest : ਕਿਸਾਨ ਅੰਦੋਲਨ ਨੂੰ ਲੈਕੇ Twitter ਨੂੰ ਕੇਂਦਰ ਸਰਕਾਰ ਦਾ ਵੱਡਾ ਨਿਰਦੇਸ਼

ਕੇਂਦਰ ਸਰਕਾਰ ਨੇ 1,178 Twitter Account Block ਕਰਨ ਦੀ ਮੰਗ ਕੀਤੀ ਹੈ,ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇੰਹ ਅਕਾਉਂਟਸ ਨਾਲ ਖਾਲਿਸਤਾਨੀ ਹਿਮਾਇਤੀਆਂ ਨੇ 

ਕੇਂਦਰ ਸਰਕਾਰ ਨੇ 1,178 Twitter Account Block ਕਰਨ ਦੀ ਮੰਗ ਕੀਤੀ ਹੈ,ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇੰਹ ਅਕਾਉਂਟਸ ਨਾਲ ਖਾਲਿਸਤਾਨੀ ਹਿਮਾਇਤੀਆਂ ਨੇ

ਦਿੱਲੀ :   ਭਾਰਤ ਵਿੱਚ ਟਵਿਟਰ (Twitter)  ਦੇ ਕੰਮ-ਕਾਜ ਉੱਤੇ ਸੰਕਟ ਮੰਡਰਾਉਣ ਲੱਗਾ ਹੈ। ਖ਼ਬਰ ਹੈ ਕਿ ਸਰਕਾਰ ਨੇ ਇੱਕ ਹੋਰ ਨੋਟਿਸ ਭੇਜਕੇ ਮਾਇਕਰੋ-ਬਲਾਗਿੰਗ ਪਲੇਟਫਾਰਮ ਨੂੰ ਕਿਹਾ ਹੈ ਕਿ ਉਹ 1,178 ਖਾਤਿਆਂ ਨੂੰ ਬਲਾਕ ਕਰੇ। ਸਰਕਾਰ ਨੇ ਦੱਸਿਆ ਹੈ ਕਿ ਇਹ ਅਕਾਊਂਟਸ ਖ਼ਾਲਿਸਤਾਨ ਸਮਰਥਕਾਂ ਦੇ ਹਨ ਜਾਂ ਫਿਰ ਇਨ੍ਹਾਂ ਨੂੰ ਪਾਕਿਸਤਾਨ ਵੱਲੋਂ ਸ਼ਹਿ ਮਿਲੀ ਹੈ। ਹੋਰ ਤੇ ਹੋਰ ਇਨ੍ਹਾਂ ਟਵਿਟਰ ਅਕਾਉਂਟਸ ਉੱਤੇ ਕਿਸਾਨੀ ਅੰਦੋਲਨ ਦੀ ਆੜ 'ਚ ਵੀ ਭੜਕਾਊ ਅਤੇ ਗ਼ਲਤ ਜਾਣਕਾਰੀ ਫੈਲਾਉਣ ਦੇ ਇਲਜ਼ਾਮ ਲੱਗੇ ਹਨ।

ਇਸ ਤੋਂ ਪਹਿਲਾਂ ਵੀ ਨਿਰਦੇਸ਼ ਦਿੱਤੇ ਸਨ 

ਦੱਸ ਦਈਏ ਕਿ ਇਸ ਵਾਰ ਤਾਂ ਕੇਂਦਰ ਨੇ  ਇਨ੍ਹਾਂ 1178 ਟਵਿਟਰ ਅਕਾਉਂਟਸ ਨੂੰ ਹਟਾਉਣ ਲਈ ਕਿਹਾ ਗਿਆ ਹੈ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੈ। ਕੇਂਦਰ ਨੇ ਪਹਿਲਾਂ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਇਸ ਦੀ ਗ਼ਲਤ ਵਰਤੋਂ  ਨੂੰ ਲੈ ਕੇ ਟਵਿਟਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾਂ ਕੀਤਾ ਸੀ। ਕੇਂਦਰ ਨੇ ਟਵਿਟਰ ਨੂੰ ਪਹਿਲਾਂ 257 ਹੈਂਡਲਸ ਨੂੰ ਬਲਾਕ ਕਰਨ ਦੀ ਮੰਗ ਕੀਤੀ ਸੀ। ਅਤੇ ਇਹ 1178 ਅਕਾਊਂਟਸ ਉਸ ਤੋਂ ਵੱਖ ਹਨ।

ਗੌਰਤਲਬ ਹੈ ਕਿ ਸੋਸ਼ਲ ਮੀਡੀਆ ਦੇ ਵੱਡੇ ਯੋਗਦਾਨ ਨੂੰ ਸਮਝਦਿਆਂ ਹੋਇਆਂ 'ਟਰੈਕਟਰ ਟੂ ਟਵਿਟਰ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਜ਼ਰੀਏ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਾਰਟ ਫ਼ੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਕਿਸਾਨਾਂ ਦੇ ਸਮਰਥਨ 'ਚ ਟਵੀਟ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਕਿਸਾਨਾਂ ਨੇ ਕਿਹਾ ਸੀ ਕਿ ਉਹ 25 ਹਜ਼ਾਰ ਨਵੇਂ ਟਵਿਟਰ ਅਕਾਊਂਟ ਖੁਲ੍ਹਵਾਉਣਗੇ ਜੋ ਕਿਸਾਨਾਂ ਦੇ ਸਮਰਥਨ 'ਚ ਹੋਣਗੇ। ਬਹਿਰਹਾਲ ਵੇਖਣਾ ਹੋਵੇਗਾ ਕਿ ਇਹ ਟਵਿਟਰ ਵਾਰ ਹੁਣ ਕਿੱਥੇ ਤੱਕ ਜਾਵੇਗੀ ਤੇ ਹੋਰ ਕਿੰਨੇ ਅਕਾਊਂਟਸ ਬਲਾਕ ਹੋਣਗੇ।

 

 

Trending news