ਸ਼ਰਾਬ ਤਸਕਰ ਇਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲਾ ਰਹੇ ਹਨ ਢਾਅ!
Advertisement

ਸ਼ਰਾਬ ਤਸਕਰ ਇਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲਾ ਰਹੇ ਹਨ ਢਾਅ!

ਸ਼ਰਾਬ ਤਸਕਰ ਆਪਣੇ ਕੰਮ ਕਰਨ ਲਈ ਹੁਣ ਕਿਸਾਨ ਅੰਦੋਲਨ ਦੀ ਬਦਨਾਮੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ. ਜਿਸ ਨਾਲ ਅੰਦੋਲਨ ਬਦਨਾਮ ਹੋ ਰਿਹਾ ਹੈ.

ਸ਼ਰਾਬ ਤਸਕਰ ਇਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲਾ ਰਹੇ ਹਨ ਢਾਅ!

ਪਰਮਵੀਰ ਰਿਸ਼ੀ/ਗੁਰਦਸਪੂਰ : ਸ਼ਰਾਬ ਤਸਕਰ ਆਪਣੇ ਕੰਮ ਕਰਨ ਲਈ ਹੁਣ ਕਿਸਾਨ ਅੰਦੋਲਨ ਦੀ ਬਦਨਾਮੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ. ਜਿਸ ਨਾਲ ਅੰਦੋਲਨ ਬਦਨਾਮ ਹੋ ਰਿਹਾ ਹੈ. ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ,

ਜਿੱਥੇ ਬਟਾਲਾ ਆਬਕਾਰੀ ਵਿਭਾਗ ਅਤੇ ਪੁਲਿਸ ਦੇ ਸਾਂਝਾ ਚੈਕਿੰਗ ਓਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਇਕ ਇੰਡੀਗੋ ਗੱਡੀ ਵਿਚੋਂ 150 ਬੋਤਲ ਨਜਾਇਜ ਦੇਸ਼ੀ ਸ਼ਰਾਬ ਬਰਾਮਦ ਸਮੇਤ ਇਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਗਿਆ. ਇਸ ਬਾਰੇ ਆਬਕਾਰੀ ਵਿਭਾਗ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਇੰਡੀਗੋ ਗੱਡੀ ਵਿੱਚ ਨਜਾਇਜ ਦੇਸ਼ੀ ਸ਼ਰਾਬ ਦੀਆਂ ਥੈਲੀਆਂ ਭਰੀਆਂ ਹੋਈਆਂ ਹਨ ਅਤੇ ਗੱਡੀ ਮੂਲੀਅਵਾਲ ਤੋਂ ਆ ਰਹੀ ਹੈ. ਜਦੋ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸਦੀ ਡਿਗੀ ਵਿਚੋਂ 150 ਥੈਲੀ ਦੇਸ਼ੀ ਸ਼ਰਾਬ ਦੀ ਬਰਾਮਦ ਕੀਤੀ ਗਈ ਅਤੇ ਗੱਡੀ ਚਲਾ ਰਹੇ ਪ੍ਰੇਮ ਸਿੰਘ ਨਾਮਕ ਵਿਅਕਤੀ ਨੂੰ ਗਿਰਫ਼ਤਾਰ ਕਰਦੇ ਹੋਏ ਕੇਸ ਦਰਜ ਕਰ ਦਿਤਾ ਗਿਆ ਹੈ.

 ਕਾਬਿਲੇਗੋਰ ਹੈ ਕੇ ਜਿਸ ਇੰਡੀਗੋ ਗੱਡੀ ਵਿਚ ਇਹ ਨਜਾਇਜ ਸ਼ਰਾਬ ਲਿਆਂਦੀ ਜਾ ਰਹੀ ਸੀ ਉਸ ਗੱਡੀ ਨੂੰ ਪੁਲਿਸ ਦੀ ਨਜ਼ਰ ਤੋਂ ਬਚਾਉਣ ਲਈ ਕਿਸਾਨ ਜਥੇਬੰਦੀ ਦੇ ਸਟਿੱਕਰ ਚਿਪਕਾਏ ਹੋਏ ਸੀ 

Trending news