ਸ਼ਰਮਸਾਰ: 3 ਦਿਨਾਂ 'ਚ ਪੰਜਾਬ 'ਚ ਤੀਜੀ ਜ਼ਬਰ ਜ਼ਿਨਾਹ ਦੀ ਖ਼ੌਫ਼ਨਾਕ ਵਾਰਦਾਤ,ਨਸ਼ੀਲਾ ਮਾਸਕ ਸੁੰਘਾ ਕੇ ਨਾਬਾਲਿਗ ਨਾਲ ਦੁਸ਼ਟਕਰਮ
Advertisement

ਸ਼ਰਮਸਾਰ: 3 ਦਿਨਾਂ 'ਚ ਪੰਜਾਬ 'ਚ ਤੀਜੀ ਜ਼ਬਰ ਜ਼ਿਨਾਹ ਦੀ ਖ਼ੌਫ਼ਨਾਕ ਵਾਰਦਾਤ,ਨਸ਼ੀਲਾ ਮਾਸਕ ਸੁੰਘਾ ਕੇ ਨਾਬਾਲਿਗ ਨਾਲ ਦੁਸ਼ਟਕਰਮ

ਲੁਧਿਆਣਾ ਵਿੱਚ  15 ਸਾਲ ਦੀ ਨਾਬਾਲਿਗ ਨਾਲ ਬਲਾਤਕਾਰ ਦਾ ਮਾਮਲਾ ਆਇਆ ਸਾਹਮਣੇ

ਲੁਧਿਆਣਾ ਵਿੱਚ  15 ਸਾਲ ਦੀ ਨਾਬਾਲਿਗ ਨਾਲ ਬਲਾਤਕਾਰ ਦਾ ਮਾਮਲਾ ਆਇਆ ਸਾਹਮਣੇ

ਭਰਤ ਸ਼ਰਮਾ/ਲੁਧਿਆਣਾ : ਪੰਜਾਬ  ਵਿੱਚ 3 ਦਿਨਾਂ ਦੇ ਅੰਦਰ ਤੀਜਾ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ,ਜਦਕਿ ਲੁਧਿਆਣਾ ਵਿੱਚ 3 ਦਿਨਾਂ ਦੇ ਅੰਦਰ ਇਹ ਦੂਜੀ ਵਾਰਦਾਤ ਹੈ, ਤਾਜ਼ਾ ਵਾਰਦਾਤ 15 ਸਾਲ ਦੀ ਬੱਚੀ ਨਾਲ ਹੋਈ ਹੈ,ਬੱਚੀ ਦੀ ਮਾਂ ਗੋਦਾਮ ਵਿੱਚ ਕੰਮ ਕਰ ਦੀ ਸੀ ਤਬੀਅਤ ਖ਼ਰਾਬ ਹੋਣ ਦੀ ਵਜ੍ਹਾਂ ਕਰਕੇ ਉਸ ਨੇ ਕੁੜੀ ਨੂੰ ਕੰਮ ਕਰ ਲਈ ਭੇਜਿਆ ਤਾਂ ਗੋਦਾਮ ਦੇ ਮਾਲਿਕ ਨੇ ਧੋਖੇ ਨਾਲ ਉਸ ਨਾਲ ਰੇਪ ਕੀਤਾ,ਪੁਲਿਸ ਨੇ ਮੁਲਜ਼ਮ ਗੋਦਾਮ ਦੇ ਮਾਲਿਕ ਨੂੰ ਗਿਰਫ਼ਤਾਰ ਕਰ ਲਿਆ ਹੈ 

ਇਸ ਤਰ੍ਹਾਂ ਵਾਰਦਾਤ ਨੂੰ ਦਿੱਤਾ ਅੰਜਾਮ

15 ਸਾਲ ਦੀ ਬੱਚੀ ਆਪਣੀ ਮਾਂ ਦੀ ਥਾਂ 'ਤੇ ਗੋਦਾਮ ਵਿੱਚ ਕੰਮ ਕਰਨ ਆਈ ਸੀ,ਪੂਰਾ ਦਿਨ ਬੱਚੀ ਨੇ ਗੋਦਾਮ ਵਿੱਚ ਕੰਮ ਕੀਤਾ ਪਰ ਜਿਵੇਂ ਹੀ ਬੱਚੀ ਕੰਮ ਕਰਨ ਪਹੁੰਚੀ ਸੀ ਤਾਂ ਮਾਲਕ ਦੇ ਦਿਮਾਗ਼ ਵਿੱਚ ਪਲਾਨ ਤਿਆਰ ਹੋ ਗਿਆ ਸੀ, ਸ਼ਾਮ ਨੂੰ ਜਦੋਂ ਬੱਚੀ ਘਰ ਜਾਣ ਲੱਗੀ ਤਾਂ ਗੋਦਾਮ ਦੇ ਮਾਲਿਕ ਮੁਹੰਮਦ ਮੁਕਤਜੀਰ ਨੇ ਉਸ  ਬੱਚੀ ਨੂੰ ਕਾਰ ਵਿੱਚ ਲਿਫ਼ਤ ਦੇਣ ਲਈ ਸੱਦਿਆ ਜਦੋਂ ਬੱਚੀ ਕਾਰ ਵਿੱਚ ਬੈਠੀ ਤਾਂ ਉਸ ਨੂੰ ਮਾਸਕ ਪਾਉਣ ਲਈ ਦਿੱਤਾ ਜਿਵੇਂ ਹੀ ਬੱਚੀ ਨੇ ਮਾਸਕ ਪਾਇਆ ਕੁੱਝ ਦੇਰ ਬਾਅਦ ਉਹ ਬੇਹੋਸ਼ ਹੋ ਗਈ,ਮਾਸਕ ਦੇ ਵਿੱਚ ਨਸ਼ੀਲੀ ਚੀਜ਼ ਸੀ,ਸੁਨਸਾਨ ਥਾਂ 'ਤੇ ਲੈਕੇ ਮਾਲਿਕ ਨੇ ਨਾਬਾਲਿਗ ਕੁੜੀ ਨਾਲ ਜ਼ਬਰ ਜਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ   

ਪੀੜਤ ਕੁੜੀ ਜਦੋਂ ਘਰ ਪਹੁੰਚੀ ਤਾਂ ਉਸ ਨੇ ਪੂਰੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਤਾਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਗੋਦਾਮ ਦੇ ਮਾਲਿਕ ਮੁਕਤਜੀਰ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ,ਪੁਲਿਸ ਨੇ ਦੱਸਿਆ ਕਿ ਹੁਣ ਬੱਚੀ ਦਾ ਮੈਡੀਕਲ ਕਰਵਾਇਆ ਜਾਵੇਗਾ  

23 ਅਕਤੂਬਰ ਨੂੰ ਬਲਾਤਕਾਰ ਦੀ ਵਾਰਦਾਤ ਸਾਹਮਣੇ ਆਈ ਸੀ
 
ਇਸ ਤੋਂ ਪਹਿਲਾਂ 23 ਅਕਤੂਬਰ ਨੂੰ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਕਾਰ ਵਿੱਚ ਮਹਿਲਾ ਨਾਲ ਬਲਾਤਕਾਰ ਕੀਤਾ ਗਿਆ ਸੀ,ਇੱਕ ਮਹਿਲਾ ਨੂੰ ਜਨਮ ਦਿਨ ਦੀ ਪਾਰਟੀ ਦੇ ਬਹਾਨੇ ਹੋਟਲ ਦੇ ਨਜ਼ਦੀਕ ਸੱਦਿਆ ਗਿਆ ਅਤੇ ਫ਼ਿਰ ਚਲਦੀ ਕਾਰ ਵਿੱਚ ਉਸ ਨਾਲ ਸਾਰੀ ਰਾਤ ਜ਼ਬਰ ਜ਼ਨਾਹ ਕੀਤਾ ਗਿਆ,ਇੱਕ ਮੁਲਜ਼ਮ ਗੱਡੀ ਚਲਾਉਂਦਾ ਰਿਹਾ ਅਤੇ ਦੂਜਾ ਮੁਲਜ਼ਮ ਮਹਿਲਾ ਦੀ ਆਬਰੂ ਲੁੱਟ ਦਾ ਰਿਹਾ, ਪੁਲਿਸ ਨੇ ਮਹਿਲਾਂ ਦੀ ਸ਼ਿਕਾਇਤ 'ਤੇ ਦੋਵਾਂ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਹੈ  

ਹੁਸ਼ਿਆਰਪੁਰ ਵਿੱਚ 6 ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ 

23 ਅਕਤੂਬਰ ਨੂੰ ਹੀ  ਹੁਸ਼ਿਆਰਪੁਰ ਵਿੱਚ 6 ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ ਸੀ,ਪਰ ਇਸ ਘਟਨਾ ਨੇ ਉਸ ਵੇਲੇ ਸਿਆਸੀ ਰੰਗ ਲੈ ਲਿਆ ਸੀ ਜਦੋਂ ਕੇਂਦਰੀ ਕੈਬਨਿਟ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਦੀ ਚੁੱਪੀ 'ਤੇ ਸਵਾਲ ਚੁੱਕੇ ਸਨ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਨੂੰ ਇਸ ਤੇ ਸਿਆਸਤ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਫਾਸਟ ਟਰੈਕ ਸੁਣਵਾਈ ਦੇ ਪਹਿਲਾਂ ਹੀ ਹੁਕਮ ਦਿੱਤੇ ਨੇ

Trending news