Nabha News: ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਮੰਡੌੜ ਪਿੰਡ ਪੁਲਿਸ ਛਾਉਣੀ 'ਚ ਤਬਦੀਲ, ਧੱਕੇਸ਼ਾਹੀ ਦੇ ਲਗਾਏ ਦੋਸ਼
Advertisement
Article Detail0/zeephh/zeephh1815622

Nabha News: ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਮੰਡੌੜ ਪਿੰਡ ਪੁਲਿਸ ਛਾਉਣੀ 'ਚ ਤਬਦੀਲ, ਧੱਕੇਸ਼ਾਹੀ ਦੇ ਲਗਾਏ ਦੋਸ਼

Nabha News: ਨਾਭਾ ਦੇ ਪਿੰਡ ਮੰਡੌੜ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਦੇ ਆਹਮੋ-ਸਾਹਮਣੇ ਹੋਣ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ ਹੈ।

Nabha News: ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਮੰਡੌੜ ਪਿੰਡ ਪੁਲਿਸ ਛਾਉਣੀ 'ਚ ਤਬਦੀਲ, ਧੱਕੇਸ਼ਾਹੀ ਦੇ ਲਗਾਏ ਦੋਸ਼

Nabha News: ਨਾਭਾ ਦੇ ਪਿੰਡ ਮੰਡੌੜ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਦੇ ਆਹਮੋ-ਸਾਹਮਣੇ ਹੋਣ ਮਗਰੋਂ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 88 ਵਿੱਘੇ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅਨੁਸੂਚਿਤ ਭਾਈਚਾਰੇ ਵੱਲੋਂ ਮੰਡੀ ਵਿੱਚ ਵਿਸ਼ਾਲ ਇਕੱਠ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਗ਼ਰੀਬ ਲੋਕਾਂ ਨੂੰ ਜ਼ਮੀਨ ਨਹੀਂ ਦਿੱਤੀ ਗਈ ਜਿਸ ਕਰਕੇ ਐਸਸੀ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਹਿੱਸੇ ਦੀ ਹੋਰ ਪਿੰਡ ਦੇ ਵਿਅਕਤੀ ਨੂੰ ਦਿੱਤੀ ਗਈ ਹੈ। ਉਸ ਵਿੱਚ ਅੱਜ ਉਹ ਲਾਲ ਝੰਡਾ ਗੱਡਣਗੇ। ਉਨ੍ਹਾਂ ਨੇ ਪੁਲਿਸ ਉਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ।

ਕਾਬਿਲੇਗੌਰ ਹੈ ਕਿ ਪਹਿਲਾਂ ਵੀ ਇਸ ਜ਼ਮੀਨ ਨੂੰ ਲੈ ਕੇ ਪੁਲਿਸ ਤੇ ਅਨੁਸੂਚਿਤ ਭਾਈਚਾਰੇ ਵਿਚਾਲੇ ਰੋੜੇ ਚੱਲੇ ਸਨ, ਜਿਸ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ। ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਪੰਚਾਇਤੀ ਜ਼ਮੀਨ ਨੂੰ ਲੈ ਕੇ ਇਹ ਕਾਫੀ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਅੱਜ ਇਨ੍ਹਾਂ ਲੋਕਾਂ ਵੱਲੋਂ ਉਸ ਪੰਚਾਇਤੀ ਜ਼ਮੀਨ ਵਿੱਚ ਲਾਲ ਝੰਡਾ ਲਗਾਉਣ ਦੀ ਗੱਲ ਆਖੀ ਗਈ ਹੈ।

ਜੋ ਜ਼ਮੀਨ ਪੰਚਾਇਤ ਵਿਭਾਗ ਨੇ ਠੇਕੇ ਦੇ ਦਿੱਤੀ ਹੈ। ਪੁਲਿਸ ਫੋਰਸ ਇਸ ਕਾਰਨ ਤਾਇਨਾਤ ਕੀਤੀ ਗਈ ਹੈ ਕਿ ਪਿੰਡ ਦਾ ਮਾਹੌਲ ਖ਼ਰਾਬ ਨਾ ਹੋ ਜਾਵੇ। ਇਸ ਮੌਕੇ ਐੱਸਸੀ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਵੱਲੋਂ ਸ਼ਰੇਆਮ ਧੱਕਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Punjab MSME Registration: ਇੱਕ ਸਾਲ 'ਚ 2.69 ਲੱਖ MSMEs ਰਜਿਸਟ੍ਰੇਸ਼ਨ ਨਾਲ ਉੱਤਰ ਭਾਰਤ 'ਚੋਂ ਸਿਖ਼ਰ 'ਤੇ ਪੰਜਾਬ

ਉਨ੍ਹਾਂ ਹਿੱਸੇ ਦੀ ਬਣਦੀ ਜ਼ਮੀਨ ਉਨ੍ਹਾਂ ਨਹੀਂ ਦਿੱਤੀ ਜਾ ਰਹੀ ਹੈ। ਇਸ ਕਰਕੇ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪੰਚਾਇਤੀ ਜ਼ਮੀਨ ਵਿੱਚ ਲਾਲ ਝੰਡਾ ਲਗਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਉਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹੈ।

ਇਹ ਵੀ ਪੜ੍ਹੋ : Punjab News: ਪੰਜਾਬ 'ਚ ਬੱਸਾਂ ਦਾ ਚੱਕਾ ਜਾਮ; 3 ਦਿਨ ਨਹੀਂ ਚੱਲਣਗੀਆਂ ਬੱਸਾਂ

Trending news