CORONA : ਪੰਜਾਬ ਦੀਆਂ ਜੇਲ੍ਹਾਂ 'ਚ ਕੋਰੋਨਾ ਨਾਲ ਲੜਨ ਲਈ ਕੈਦੀਆਂ ਵੱਲੋਂ ਵੱਡਾ ਸਹਿਯੋਗ,CM ਨੇ ਕੀਤੀ ਸ਼ਲਾਘਾ
Advertisement

CORONA : ਪੰਜਾਬ ਦੀਆਂ ਜੇਲ੍ਹਾਂ 'ਚ ਕੋਰੋਨਾ ਨਾਲ ਲੜਨ ਲਈ ਕੈਦੀਆਂ ਵੱਲੋਂ ਵੱਡਾ ਸਹਿਯੋਗ,CM ਨੇ ਕੀਤੀ ਸ਼ਲਾਘਾ

ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀ ਬਣਾ ਰਹੇ ਨੇ ਮਾਸਕ

ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀ ਬਣਾ ਰਹੇ ਨੇ ਮਾਸਕ

ਚੰਡੀਗੜ੍ਹ : (COVID 19) ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਮਾਸਕ ਦੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਮਾਸਕ ਦੀ ਮੰਗ ਵਧਣ  ਦੇ ਨਾਲ ਪੰਜਾਬ ਵਿੱਚ ਮਾਸਕ ਦੀ ਕਾਲਾਬਾਜ਼ਾਰੀ ਵੀ ਵਧ ਗਈ ਹੈ, ਕਈ ਦੁਕਾਨਦਾਰ ਇਸ ਮੁਸ਼ਕਿਲ ਵਕਤ ਵੀ ਆਪਣੀ ਜੇਬਾਂ ਭਰਨ ਵਿੱਚ ਲੱਗੇ ਹੋਏ ਨੇ, ਦੁਕਾਨਾਂ ਤੋਂ ਮਾਕਸ ਗਾਇਬ ਨੇ ਜੇਕਰ ਕਿਸੇ ਦੁਕਾਨਦਾਰ ਤੋਂ ਮਾਸਕ ਮਿਲ ਜਾਂਦਾ ਹੈ ਤਾਂ ਉਸ ਦੀ ਕੀਮਤ ਦੁੱਗਣੀ,ਤਿੱਗੁਣੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਕਾਲਾਬਾਜ਼ਾਰੀਆਂ 'ਤੇ ਸਖ਼ਤੀ ਕੀਤੀ ਗਈ ਹੈ ਕਈ ਦੁਕਾਨਦਾਰਾਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ਹੈ, ਪਰ ਫ਼ਿਰ ਵੀ ਪੂਰੀ ਤਰ੍ਹਾਂ ਨਾਲ ਕਾਲਾਬਾਜ਼ਾਰੀਆਂ 'ਤੇ ਨਕੇਲ ਨਹੀਂ ਕੱਸੀ ਜਾ ਰਹੀ ਹੈ, ਸੂਬੇ ਵਿੱਚ ਮਾਕਸ ਦਾ ਉਤਪਾਦਨ ਵਧਾਉਣ ਦੇ ਲਈ ਪੰਜਾਬ ਦੀਆਂ ਜੇਲ੍ਹਾਂ ਦੀ ਮਦਦ ਮਿਲ ਰਹੀ ਹੈ, ਜਿਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ

 

ਜੇਲ੍ਹ ਪ੍ਰਸ਼ਾਸਨ ਕਰ ਰਿਹਾ ਹੈ ਮਦਦ

ਪੰਜਾਬ ਦੀਆਂ ਜੇਲ੍ਹਾਂ ਵਿੱਚ 24 ਹਜ਼ਾਰ ਤੋਂ ਵੱਧ ਕੈਦੀ ਬੰਦ ਨੇ,ਬਾਜ਼ਾਰ ਵਿੱਚ ਮਾਸਕ ਦੀ ਕਮੀ ਨੂੰ ਵੇਖਦੇ ਹੋਏ ਪੰਜਾਬ ਦੀਆਂ ਸਾਰੀਆਂ ਹੀ ਜ਼ੇਲ੍ਹਾਂ ਨੂੰ ਮਾਸਕ ਬਣਾਉਣ 'ਤੇ ਲੱਗਾ ਦਿੱਤਾ ਹੈ, ਜੇਲ੍ਹ ਤੋਂ ਵੱਡੀ ਗਿਣਤੀ ਵਿੱਚ ਮਾਸਕ ਦੀ ਸਪਲਾਈ ਹੋ ਰਹੀ ਹੈ, ਜਿਸ ਦੀ ਵਜ੍ਹਾਂ ਕਰਕੇ ਸੂਬੇ ਵਿੱਚ ਮਾਸਕ ਦੀ ਕਮੀ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕਰਨ ਵਿੱਚ ਮਦਦ ਮਿਲੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁਸ਼ਕਿਲ ਵਕਤ ਜੇਲ੍ਹ ਪ੍ਰਸ਼ਾਸਨ ਅਤੇ ਕੈਦੀਆਂ ਵੱਲੋਂ ਮਿਲ ਰਹੀ ਮਦਦ ਦੀ ਸ਼ਲਾਘਾ ਕੀਤਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਐਕਾਉਂਟ ਤੋਂ ਕੈਦੀਆਂ ਵੱਲੋਂ ਮਾਸਕ ਬਣਾਉਣ ਦੀ ਇੱਕ ਫ਼ੋਟੋ ਵੀ ਸ਼ੇਅਰ ਕੀਤੀ ਹੈ 

ਪੰਜਾਬ ਸਰਕਾਰ ਨੇ 6 ਹਜ਼ਾਰ ਕੈਦੀ ਛੱਡੇ 

ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਹਾਈ ਲੈਵਲ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਸੀ  ਜਿਸ ਦੀ ਸਿਫ਼ਾਰਿਸ਼ 'ਤੇ ਹੀ ਕੈਦੀਆਂ ਨੂੰ ਪੈਰੋਲ ਅਤੇ ਜ਼ਮਾਨਤ ਦਿੱਤੀ ਜਾ ਰਹੀ ਹੈ, ਕਮੇਟੀ ਨੇ ਸੂਬੇ ਦੀਆਂ ਜੇਲ੍ਹਾਂ ਨੂੰ ਇੱਕ ਗਾਈਡ ਲਾਈਨ ਦਿੱਤੀ ਸੀ ਜਿਸ ਦੇ ਅਧਾਰ 'ਤੇ ਜੇਲ੍ਹ ਅਧਿਕਾਰੀ ਕੈਦੀਆਂ ਨੂੰ ਪੈਰੋਲ ਅਤੇ ਜ਼ਮਾਨਤ ਦੇ ਰਹੇ ਨੇ, ਪੰਜਾਬ ਸਰਕਾਰ ਉਨ੍ਹਾਂ ਕੈਦੀਆਂ ਨੂੰ ਤਰਜ਼ੀ ਦੇ ਰਹੀ ਹੈ ਜਿਨ੍ਹਾਂ ਦਾ ਪਿਛਲਾ ਪੈਰੋਲ ਦਾ ਰਿਕਾਰਡ ਚੰਗਾ ਰਿਹਾ ਹੈ,7 ਸਾਲ ਦੀ ਸਜ਼ਾ ਕੱਟ ਰਹੇ ਮੁਲਜ਼ਮਾਂ ਨੂੰ 6 ਹਫ਼ਤੇ ਦਾ ਪੈਰੋਲ ਦਿੱਤਾ ਜਾ ਰਹੀ ਹੈ ਇਸ ਦੇ ਨਾਲ ਜਿਨ੍ਹਾਂ ਮੁਲਜ਼ਮਾਂ ਨੂੰ ਹੁਣ ਤੱਕ ਅਦਾਲਤ ਨੇ ਸਜ਼ਾ ਨਹੀਂ ਸੁਣਾਈ ਹੈ ਉਨ੍ਹਾਂ ਨੂੰ 6 ਹਫ਼ਤਿਆਂ ਦੀ ਜ਼ਮਾਨਤ ਦਿੱਤੀ ਜਾ ਰਹੀ ਹੈ,ਸਰਕਾਰ ਉਨ੍ਹਾਂ ਕੈਦੀਆਂ ਦੀ ਪੈਰੋਲ ਅਤੇ ਜ਼ਮਾਨਤ 6 ਹਫ਼ਤੇ ਹੋਣ ਵਧਾਉਣ 'ਤੇ ਵੀ ਵਿਚਾਰ ਕਰ ਰਹੀ ਹੈ ਜਿਹੜੇ ਕੈਦੀ ਪਹਿਲਾਂ ਤੋਂ ਪੈਰੋਲ 'ਤੇ ਬਾਹਰ ਨੇ

ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿਨ੍ਹੇ ਕੈਦੀ  ?

ਪੰਜਾਬ ਦੀਆਂ ਪੂਰੇ ਸੂਬੇ ਵਿੱਚ 24 ਜੇਲ੍ਹਾਂ ਨੇ ਜਿਸ ਵਿੱਚ 24 ਹਜ਼ਾਰ ਕੈਦੀ ਬੰਦ ਨੇ ਜਦਕਿ ਸੂਬੇ ਵਿੱਚ ਜੇਲ੍ਹਾਂ ਦੀ ਸਮਰਥਾ 23488 ਕੈਦੀਆਂ ਦੀ ਨੇ ਯਾਨੀ ਪੰਜਾਬ ਦੀ ਜੇਲ੍ਹਾਂ ਵਿੱਚ ਕੈਦੀ ਸਮਰਥਾਂ ਤੋਂ ਵੱਧ ਨੇ,ਕੋਰੋਨਾ ਵਾਇਰਸ ਦੌਰਾਨ ਇਹ ਹੋਰ ਖ਼ਤਰਨਾਕ ਹੋ ਜਾਂਦਾ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਬਚਾਅ ਹੀ ਦੂਰੀ ਹੈ, ਜੇਕਰ ਕਿਸੇ ਇੱਕ ਕੈਦੀ ਤੋਂ ਵੀ ਵਾਇਰਸ ਜੇਲ੍ਹ ਦੇ ਅੰਦਰ ਦਾਖ਼ਲ ਹੋ ਗਿਆ ਤਾਂ ਇਹ ਖ਼ਤਰਨਾਕ ਰੂਪ ਲੈ ਸਕਦਾ ਹੈ

Trending news