ਪਾਕਿਸਤਾਨ ਦੀ ਡ੍ਰੋਨ ਦੇ ਜ਼ਰੀਏ ਹਥਿਆਰ ਭੇਜਣ ਦੀ ਵੱਡੀ ਸਾਜ਼ਿਸ਼ ਫਿਰ ਨਾਕਾਮ,ਕਥੂਆ 'ਚ BSF ਨੇ ਡ੍ਰੋਨ ਨੂੰ ਡਿਗਾਇਆ
Advertisement

ਪਾਕਿਸਤਾਨ ਦੀ ਡ੍ਰੋਨ ਦੇ ਜ਼ਰੀਏ ਹਥਿਆਰ ਭੇਜਣ ਦੀ ਵੱਡੀ ਸਾਜ਼ਿਸ਼ ਫਿਰ ਨਾਕਾਮ,ਕਥੂਆ 'ਚ BSF ਨੇ ਡ੍ਰੋਨ ਨੂੰ ਡਿਗਾਇਆ

ਪਾਕਿਸਤਾਨ ਕਾਰਗੋ ਡ੍ਰੋਨ ਦੇ ਜ਼ਰੀਏ ਭੇਜ ਰਿਹਾ ਸੀ ਹਥਿਆਰ 

ਪਾਕਿਸਤਾਨ ਕਾਰਗੋ ਡ੍ਰੋਨ ਦੇ ਜ਼ਰੀਏ ਭੇਜ ਰਿਹਾ ਸੀ ਹਥਿਆਰ

ਜੰਮੂ : ਪੰਜਾਬ ਦੀ ਸਰਹੱਦ ਤੋਂ ਬਾਅਦ ਹੁਣ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਵੀ ਡ੍ਰੋਨ ਵਾਲੀ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਹੈ, BSF ਨੇ ਕਥੂਆ ਸਰਹੱਦ 'ਤੇ ਪਾਕਿਸਤਾਨ ਦੇ ਇੱਕ ਡ੍ਰੋਨ ਨੂੰ ਡਿੱਗਾ ਦਿੱਤਾ ਹੈ, ਇਸ ਡ੍ਰੋਨ ਵਿੱਚ ਪਾਕਿਸਤਾਨ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ,ਡ੍ਰੋਨ ਜ਼ਮੀਨ ਤੋਂ 8 ਫੁੱਟ ਉੱਪਰ ਉੱਡ ਰਿਹਾ ਸੀ, ਜਦੋਂ BSF ਨੂੰ ਸ਼ੱਕ ਹੋਇਆ ਤਾਂ ਡ੍ਰੋਨ ਨੂੰ ਹੇਠਾਂ ਡਿਗਾਇਆ ਗਿਆ, BSF ਨੂੰ ਡ੍ਰੋਨ ਦੇ ਵਿੱਚੋਂ ਇੱਕ ਪਲੇਅ ਕਾਰਡ ਮਿਲਿਆ ਹੈ ਜਿਸ ਵਿੱਚ ਜਿਸ ਸ਼ਖ਼ਸ ਨੂੰ ਹਥਿਆਰ ਸਪਲਾਈ ਹੋਣੇ ਸਨ ਉਸ ਦਾ ਨਾਂ ਵੀ ਲਿਖਿਆ ਸੀ, BSF ਨੂੰ ਡ੍ਰੋਨ ਦੇ ਜ਼ਰੀਏ ਹਥਿਆਰਾਂ ਦੀ ਸਪਲਾਈ ਕਰਨ ਦੀ ਸਾਜਿਸ਼ ਦੇ ਪਿੱਛ  ਜੈਸ਼-ਏ ਮੁਹੰਮਦ ਦਾ ਹੱਥ ਮੰਨਿਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਇਸੇ ਸਾਲ ਦੇ ਸ਼ੁਰੂਆਤ ਵਿੱਚ ਤਰਨਤਾਰਨ ਤੋਂ ਡ੍ਰੋਨ ਦੇ ਜ਼ਰੀਏ ਹਥਿਆਰ ਭੇਜਣ ਦੀ ਸਾਜਿਸ਼ ਹੋਈ ਸੀ ਜਿਸ ਨੂੰ ਪੰਜਾਬ ਪੁਲਿਸ ਨੇ ਬੇਨਕਾਬ ਕੀਤਾ ਸੀ

ਡ੍ਰੋਨ ਵਿੱਚ ਕਿਹੜੇ ਹਥਿਆਰ ਫੜੇ ਗਏ  

ਜਿਸ ਪਾਕਿਸਤਾਨੀ ਡ੍ਰੋਨ ਨੂੰ BSF ਨੇ ਡਿਗਾਇਆ ਹੈ ਉਸ ਵਿੱਚ BSF ਨੂੰ M-4 ਅਮਰੀਕਾ ਦੀ ਬਣੀ ਰਾਈਫ਼ਲ,2 ਮੈਗਜ਼ੀਨ, 60 ਰਾਊਂਡ ਦੇ ਨਾਲ 7 ਗ੍ਰੇਨੇਡ ਵੀ ਮਿਲੇ ਨੇ, ਹਥਿਆਰਾਂ ਦੀ ਇਹ ਖੇਪ ਕਿਸੇ ਅਲੀ ਭਾਈ ਨਾਂ ਦੇ ਸ਼ਖ਼ਸ ਨੂੰ ਭੇਜੀ ਜਾਣੀ ਸੀ, ਹਥਿਆਰਾਂ ਦੇ ਨਾਲ ਇੱਕ ਪਲੇਅ ਕਾਰਡ ਵੀ ਮਿਲਿਆ ਹੈ ਜਿਸ 'ਤੇ ਅਲੀ ਭਾਈ ਦਾ ਨਾਂ ਲਿਖਿਆ ਹੋਇਆ ਹੈ,BSF ਮੁਤਾਬਿਕ ਲੰਮੇ ਬਲੇਡ ਨਾਲ ਬਣਿਆ ਇਹ ਡ੍ਰੋਨ ਪਾਕਿਸਤਾਨ ਦੀ ਪਨੇਸਰ ਪੋਸਟ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ ਜਦਕਿ ਭਾਰਤ ਵੱਲ ਇਸ ਪੋਸਟ ਨੂੰ ਕਥੂਆ ਸੈਕਟਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ,BSF ਮੁਤਾਬਿਰ ਡ੍ਰੋਨ ਦੇ ਜ਼ਰੀਏ ਹਥਿਆਰ ਭੇਜਣ ਦਾ ਕੰਮ ਜੈਸ਼-ਏ-ਮੁਹੰਮਦ ਦਾ ਹੋ ਸਕਦਾ ਹੈ ਕਿਉਂਕਿ ਕੁੱਝ ਮਹੀਨੇ  ਪਹਿਲਾਂ ਜੈਸ਼ ਦਾ ਇੱਕ ਦਹਿਸ਼ਤਗਰਦ ਐਨਕਾਉਂਟਰ ਦੌਰਾਨ ਮਾਰਿਆ ਗਿਆ ਸੀ ਜਿਸ ਤੋਂ ਡ੍ਰੋਨ ਵਿੱਚ ਫੜੇ ਗਏ ਹਥਿਆਰ ਵਰਗੇ ਹਥਿਆਰ ਹੀ ਬਰਾਮਦ ਹੋਏ  ਸਨ,BSF ਨੇ ਜਾਣਕਾਰੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਕੁਪਵਾੜਾ, ਰਾਜੌਰੀ ਅਤੇ ਜੰਮੂ ਸੈਕਟਰ ਵਿੱਚ ਵੀ ਹਥਿਆਰਾਂ ਦੀ ਸਪਲਾਈ ਕਰਨ ਦੀ ਸਾਜਿਸ਼ ਹੋਈ ਸੀ ਜਿਸ ਨੂੰ BSF ਨੇ ਬੇਨਕਾਬ ਕੀਤਾ ਸੀ 

 

 

Trending news