ਪੰਜਾਬ ਵਿੱਚ ਲਾਸ਼ਾਂ ਦੀ ਅਦਲਾ-ਬਦਲੀ !
Advertisement
Article Detail0/zeephh/zeephh639927

ਪੰਜਾਬ ਵਿੱਚ ਲਾਸ਼ਾਂ ਦੀ ਅਦਲਾ-ਬਦਲੀ !

ਰਜਿੰਦਰ ਹਸਪਤਾਲ ਦੀ ਲਾਪਰਵਾਹੀ ਦੀ ਵਜਾ ਕਰਕੇ ਪੰਜਾਬ ਦੇ ਇੱਕ ਸ਼ਖ਼ਸ ਦੀ ਮ੍ਰਿਤਕ ਦੇਹ ਯੂਪੀ ਪਹੁੰਚ ਗਈ 

ਪੰਜਾਬ ਵਿੱਚ ਲਾਸ਼ਾਂ ਦੀ ਅਦਲਾ-ਬਦਲੀ !

ਪਟਿਆਲਾ : ਪਟਿਆਲਾ ਦਾ ਸਰਕਾਰੀ ਰਜਿੰਦਰਾ ਹਸਪਤਾਲ  ਮੁੜ ਤੋਂ ਇੱਕ ਵਾਰ ਆਪਣੇ ਕਾਰਨਾਮੇ ਲਈ ਸੁਰੱਖਿਆ ਵਿੱਚ ਆ ਗਿਆ ਹੈ, ਹਸਪਤਾਲ ਵਿੱਚ ਹੋਣ ਵਾਲੇ ਇਲਾਜ ਅਤੇ ਸੁਵਿਧਾਵਾਂ ਨੂੰ ਲੈਕੇ ਅਕਸਰ  ਸਵਾਲ ਉੱਠਦੇ ਰਹਿੰਦੇ ਸਨ, ਪਰ ਇਸ ਵਾਰ ਪਟਿਆਲਾ ਦਾ ਰਜਿੰਦਰਾ ਹਸਪਤਾਲ ਜਿਸ ਕੰਮ ਲਈ ਸੁਰੱਖਿਆ ਵਿੱਚ ਆਇਆ ਹੈ ਉਸਦੀ ਇਸ ਵੱਡੀ ਲਾਪਰਵਾਹੀ ਨੇ ਇੱਕ ਨਹੀਂ ਦੋ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਵਾਲਾ ਕੰਮ ਕੀਤਾ ਹੈ

ਰਜਿੰਦਰਾ ਹਸਪਤਾਲ ਦੀ ਲਾਪਰਵਾਹੀ

ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੋ ਕੁੱਝ ਹੋਇਆ ਸ਼ਾਇਦ ਤੁਸੀਂ ਕਿਸੇ ਫ਼ਿਲਮ ਵਿੱਚ ਵੇਖਿਆ ਹੋਵੇ,ਪਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਪ੍ਰਸ਼ਾਸਨ ਦੀ ਹਰਕਤ ਨੇ ਰੀਲ ਲਾਈਫ਼ ਨੂੰ ਰੀਅਲ ਵਿੱਚ ਬਦਲ ਦਿੱਤਾ ਹੈ,ਰਜਿੰਦਰਾ ਹਸਪਤਾਲ ਦੇ  ਮੁਰਦਾ ਘਰ ਵਿੱਚ 2 ਲਾਸ਼ਾਂ ਪਇਆ ਸਨ, ਇੱਕ ਲਾਸ਼ ਉੱਤਰ ਪ੍ਰਦੇਸ਼ ਦੇ ਸ਼ਖ਼ਸ ਦੀ ਸੀ ਜਦਕਿ ਦੂਜੀ ਲਾਸ਼ ਸੰਗਰੂਰ ਦੇ ਇੱਕ ਸ਼ਖ਼ਸ ਦੀ ਸੀ,ਸੰਗਰੂਰ ਦੇ ਜਿਸ ਸ਼ਖ਼ਸ ਦੀ 

ਲਾਸ਼ ਮੁਰਦਾ ਘਰ ਵਿੱਚ ਪਈ ਸੀ ਉਸ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਸੀ ਇਸ ਲਈ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾਇਆ ਗਿਆ,ਜਦੋਂ ਪਰਿਵਾਰ ਅਗਲੇ ਦਿਨ ਲਾਸ਼ ਨੂੰ ਲੈਣ ਆਇਆ ਤਾਂ ਜੋ ਲਾਸ਼ ਹਸਪਤਾਲ ਨੇ ਪਰਿਵਾਰ ਨੂੰ  ਸੌਂਪੀ ਉਸਨੂੰ ਵੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ,ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ।

ਕਿਵੇਂ ਹੋਈ ਲਾਸ਼ਾਂ ਦੀ ਅਦਲਾ-ਬਦਲੀ ?

ਜੋ ਲਾਸ਼ ਹਸਪਤਾਲ ਨੇ ਵਿਖਾਈ ਸੀ ਉਹ ਗੌਂਡਾ ਦੇ ਰਹਿਣ ਵਾਲੇ ਇੱਕ ਸ਼ਖ਼ਸ ਦੀ ਸੀ, ਹਸਪਤਾਲ ਪ੍ਰਸ਼ਾਸਨ ਨੇ ਸੰਗਰੂਰ ਦੇ ਮ੍ਰਿਤਕ ਦੀ ਲਾਸ਼ ਨੂੰ ਗਲਤੀ ਨਾਲ ਗੌਂਡਾ ਭੇਜ ਦਿੱਤਾ ਸੀ,ਹਸਪਤਾਲ ਨੇ ਆਪਣੀ  ਗ਼ਲਤੀ ਮੰਨ ਲਈ ਏ ਪਰ ਹਸਪਤਾਲ ਪ੍ਰਸ਼ਾਸਨ ਇਹ ਵੀ ਸਫ਼ਾਈ ਦੇ ਰਿਹਾ ਹੈ ਕਿ ਗੌਂਡਾ ਦੇ ਪਰਿਵਾਰ ਨੇ ਲਾਸ਼ ਦੀ ਪਛਾਣ ਕੀਤੀ ਸੀ, ਹਾਲਾਂਕਿ ਹੁਣ ਸੰਗਰੂਰ ਦੇ  ਮ੍ਰਿਤਰ ਦੀ ਲਾਸ਼ ਉੱਤਰ ਪ੍ਰਦੇਸ਼ ਤੋਂ  ਵਾਪਸ ਆ ਗਈ ਹੈ, ਪਰ  ਇਸ ਦੁੱਖ ਦੀ ਘੜੀ ਵਿੱਚ ਦੋਵੇਂ ਪਰਿਵਾਰਾਂ ਨੂੰ ਜੋ ਤਕਲੀਫ਼ ਝਲਣੀ ਪਈ ਹੈ ਉਹ ਜ਼ਖ਼ਮਾਂ ਤੇ ਨਮਕ ਛਿੜਕਣ ਦੇ ਬਰਾਬਰ ਸੀ    

Trending news