532 ਕਿੱਲੋ ਹੈਰੋਈਨ ਦੇ ਮਾਮਲੇ 'ਚ ਸਿਰਸਾ ਤੋਂ 2 ਵੱਡੇ ਸਮੱਗਲਰ ਗਿਰਫ਼ਤਾਰ,ਪੰਜਾਬ,ਹਰਿਆਣਾ ਪੁਲਿਸ ਦੇ ਨਾਲ NIA ਦਾ ਜੁਆਇੰਟ ਅਪਰੇਸ਼ਨ
Advertisement

532 ਕਿੱਲੋ ਹੈਰੋਈਨ ਦੇ ਮਾਮਲੇ 'ਚ ਸਿਰਸਾ ਤੋਂ 2 ਵੱਡੇ ਸਮੱਗਲਰ ਗਿਰਫ਼ਤਾਰ,ਪੰਜਾਬ,ਹਰਿਆਣਾ ਪੁਲਿਸ ਦੇ ਨਾਲ NIA ਦਾ ਜੁਆਇੰਟ ਅਪਰੇਸ਼ਨ

ਸਿਰਸਾ ਤੋਂ ਸਮੱਗਲਰ ਰਣਜੀਤ ਸਿੰਘ ਅਤੇ ਗਗਨ ਦੀ ਗਿਰਫ਼ਤਾਰੀ

ਸਿਰਸਾ ਤੋਂ ਸਮੱਗਲਰ ਰਣਜੀਤ ਸਿੰਘ ਅਤੇ ਗਗਨ ਦੀ ਗਿਰਫ਼ਤਾਰੀ

ਵਿਜੇ ਕੁਮਾਰ/ਸਿਰਸਾ : ਪਿਛਲੇ ਸਾਲ ਅਟਾਰੀ ਸਰਹੱਦ ਤੋਂ ਫੜੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ 532 ਕਿੱਲੋ ਹੈਰੋਈਨ ਦੀ ਖੇਪ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਪੰਜਾਬ ਪੁਲਿਸ ਨੇ ਹਰਿਆਣਾ ਦੇ ਸਿਰਸਾ ਦੇ ਬੇਗੂ ਰੋਡ ਤੋਂ 532 ਕਿੱਲੋ ਹੈਰੋਈਨ ਦੇ ਮਾਮਲੇ ਵਿੱਚ ਫ਼ਰਾਰ ਮੋਸਟਵਾਂਟੇਡ ਰਣਜੀਤ ਸਿੰਘ ਉਰਫ਼ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ ਗਿਰਫ਼ਤਾਰ ਕੀਤਾ ਹੈ, ਹਰਿਆਣਾ ਪੁਲਿਸ ਅਤੇ  NIA ਦੇ ਨਾਲ ਪੰਜਾਬ ਪੁਲਿਸ ਦਾ ਇਹ  ਜੁਆਇੰਟ ਆਪਰੇਸ਼ਨ ਸੀ, ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਡੀਸੀਪੀ ਸੁਖਵਿੰਦਰ ਸਿੰਘ,NIA ਦੀ ਟੀਮ ਤੋਂ ASP ਰਾਣਾ  ਇਨ੍ਹਾਂ ਦੋਵਾਂ ਸਮੱਗਲਰਾਂ ਦੀ ਗਿਰਫ਼ਤਾਰੀ ਲਈ ਪਹੁੰਚੇ ਸਨ, ਪਿਛਲੇ 7-8 ਮਹੀਨੇ ਤੋਂ  ਰਣਜੀਤ ਸਿੰਘ ਚੀਤਾ ਅਤੇ ਉਸ ਦਾ ਭਰਾ ਗਗਨ ਸਿਰਸਾ ਵਿੱਚ ਇੱਕ ਸੀਮੈਂਟ ਦੀ ਦੁਕਾਨ ਚਲਾ ਰਿਹਾ ਸੀ, ਮੰਨਿਆ ਜਾ ਰਿਹਾ ਹੈ ਕੀ ਸ਼ੁੱਕਰਵਾਰ ਨੂੰ ਗੈਂਗਸਟਰ ਬਲਜਿੰਦਰ ਸਿੰਘ ਬਿੱਲਾ ਅਤੇ ਉਸ ਦੇ 5 ਸਾਥੀਆਂ ਦੀ ਗਿਰਫ਼ਤਾਰੀ ਤੋਂ ਬਾਅਦ ਹੋਈ ਪੁੱਛ-ਗਿੱਛ 'ਤੇ ਸਮੱਗਲਰ ਚੀਤਾ ਅਤੇ ਉਸ ਦੇ ਭਰਾ ਗਗਨ ਦੀ ਗਿਰਫ਼ਤਾਰੀ ਹੋਈ ਹੈ  
 
ਕਿਵੇਂ ਫੜੀ ਗਈ ਸੀ 532 ਕਿੱਲੋ ਹੈਰੋਈਨ ?

ਪਿਛਲੇ ਸਾਲ ਜੂਨ ਵਿੱਚ ਅਟਾਰੀ ਸਰਹੱਦ ਤੋਂ 532 ਕਿੱਲੋ ਹੈਰੋਈਨ ਫੜੀ ਗਈ ਸੀ, ਜਿਸ ਦੀ ਕੀਮਤ ਤਕਰੀਬਨ 3 ਹਜ਼ਾਰ ਕਰੋੜ ਦੀ ਸੀ,ਪੰਜਾਬ ਵਿੱਚ ਇਹ ਹੁਣ ਤੱਕ ਦੀ ਫੜੀ ਗਈ ਸਭ ਤੋਂ ਵੱਡੀ ਡਰੱਗ ਦੀ ਖੇਪ ਸੀ, ਅਟਾਰੀ ਸਰਹੱਦ ਤੋਂ ਪਾਕਿਸਤਾਨ ਵੱਲੋਂ ਭੇਜੇ ਗਏ ਨਮਕ ਦੇ ਟਰੱਕ ਨਾਲ ਡਰੱਗ ਦਾ ਇਹ ਕਨਸਾਇਨਮੈਂਟ ਭਾਰਤ ਭੇਜਿਆ ਗਿਆ ਸੀ, ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਰਹਿਣ ਵਾਲੇ  ਤਾਰੀਕ ਅਹਿਮਦ ਲੋਨ ਵੱਲੋਂ ਡਰੱਗ ਦਾ ਇਹ ਆਰਡਰ ਦਿੱਤਾ ਗਿਆ ਸੀ,ਲੋਨ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ,ਇਸ ਮਾਮਲੇ ਵਿੱਚ ਸਭ ਤੋਂ ਅਹਿਮ ਮੁਲਜ਼ਮ ਗੁਰਪਿੰਦਰ ਸਿੰਘ ਸੀ ਜਿਸ ਦੀ ਭੇਦਭਰੇ ਹਾਲਾਤਾਂ ਵਿੱਚ ਜੁਡੀਸ਼ਲ ਕਸਟੱਡੀ ਵਿੱਚ ਮੌਤ ਹੋ ਗਈ ਸੀ, ਗੁਰਪਿੰਦਰ ਸਿੰਘ ਕਨਿਸ਼ਕ ਐਂਟਰਪ੍ਰਾਈਜ਼ ਕੰਪਨੀ ਦੇ ਨਾਂ ਦੇ  ਦਰਾਮਦ ਅਤੇ ਬਰਾਮਦ ਦਾ ਕੰਮ ਸੀ,ਲੋਨ ਅਤੇ ਗੁਰਪਿੰਦਰ ਤੋਂ ਇਲਾਵਾ ਜਿਸ ਟਰੱਕ ਵਿੱਚ ਡਰੱਗ ਆਈ ਸੀ ਉਸ ਦੇ ਮਾਲਿਕ ਜਸਬੀਰ ਸਿੰਘ,ਵਪਾਰੀ ਅਜੇ ਗੁਪਤਾ ਅਤੇ ਸੰਦੀਪ ਕੌਰ ਦੀ ਵੀ ਗਿਰਫ਼ਤਾਰੀ ਹੋਈ ਸੀ,ਟਰੱਕ ਦੇ ਮਾਲਿਕ ਜਸਬੀਰ ਸਿੰਘ ਨੇ  532 ਕਿੱਲੋਂ ਡਰੱਗ ਦਾ ਕਨਸਾਇਨਮੈਂਟ ਰਣਜੀਤ ਸਿੰਘ ਚੀਤਾ  ਨੂੰ ਦੇਣਾ ਸੀ ਜੋ ਕੀ ਹੈਰੋਈਨ ਫੜੇ ਜਾਣ ਤੋਂ ਬਾਅਦ  ਫ਼ਰਾਰ ਹੋ ਗਿਆ ਸੀ ਜਿਸ ਨੂੰ ਹੁਣ ਪੰਜਾਬ ਪੁਲਿਸ ਨੇ ਸਿਰਸਾ ਤੋਂ ਗਿਰਫ਼ਤਾਰ ਕਰ ਲਿਆ ਹੈ

 

 

Trending news