ਪੰਜਾਬ ਹਰਿਆਣਾ ਹਾਈਕੋਰਟ 'ਚ ਜਲਦ ਸ਼ੁਰੂ ਹੋਵੇਗੀ ਫਿਜ਼ੀਕਲ ਸੁਣਵਾਈ,ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ
Advertisement
Article Detail0/zeephh/zeephh835947

ਪੰਜਾਬ ਹਰਿਆਣਾ ਹਾਈਕੋਰਟ 'ਚ ਜਲਦ ਸ਼ੁਰੂ ਹੋਵੇਗੀ ਫਿਜ਼ੀਕਲ ਸੁਣਵਾਈ,ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

 ਕੋਰੋਨਾ ਦੀ ਵਜ੍ਹਾਂ ਕਰਕੇ ਹਾਈਕੋਰਟ ਨੇ ਫਿਜ਼ੀਕਲ ਸੁਣਵਾਈ 'ਤੇ ਰੋਕ ਲਗਾਈ ਸੀ,ਵਕੀਲਾਂ ਵੱਲੋਂ ਫਿਜ਼ੀਕਲ ਸੁਣਵਾਈ ਦੀ ਮੰਗ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ 

 ਕੋਰੋਨਾ ਦੀ ਵਜ੍ਹਾਂ ਕਰਕੇ ਹਾਈਕੋਰਟ ਨੇ ਫਿਜ਼ੀਕਲ ਸੁਣਵਾਈ 'ਤੇ ਰੋਕ ਲਗਾਈ ਸੀ,ਵਕੀਲਾਂ ਵੱਲੋਂ ਫਿਜ਼ੀਕਲ ਸੁਣਵਾਈ ਦੀ ਮੰਗ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ:  ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਜਲਦ ਹੀ ਫਿਜ਼ੀਕਲ ਹੀਅਰਿੰਗ ਸ਼ੁਰੂ ਹੋ ਸਕੇਗੀ। ਕੋਰੋਨਾ ਵਾਰਿਸ ਦੇ ਚੱਲ ਦੇ ਹੋਏ ਪਿਛਲੇ 9 ਮਹੀਨਿਆਂ ਤੋਂ ਫਿਜ਼ੀਕਲ ਸੁਣਵਾਈ ਬੰਦ ਸੀ, ਪਰ ਹੁਣ ਇਹ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ 

ਇੰਨਾਂ ਕੇਸ ਵਿੱਚ ਹੋਵੇਗੀ ਫ਼ਿਜ਼ੀਕਲ ਸੁਣਵਾਈ 

ਜਿਨ੍ਹਾਂ ਕ੍ਰਿਮਿਨਲ ਮਾਮਲਿਆਂ ਵਿੱਚ ਮੁਲਜ਼ਮ ਕਸਟਡੀ ਵਿੱਚ ਹਨ ਉਨ੍ਹਾਂ ਵਿਚ ਕ੍ਰਿਮੀਨਲ ਅਪੀਲ ਅਤੇ ਕੇਸ ਫਾਈਨਲ ਸੁਣਵਾਈ 'ਤੇ ਹਨ ਉਨ੍ਹਾਂ ਵਿੱਚ ਸਭ ਤੋਂ ਪਹਿਲਾਂ ਫਿਜ਼ੀਕਲ ਹੀਅਰਰਿੰਗ ਸ਼ੁਰੂ ਹੋਵੇਗੀ।  ਜੋ ਲੋਕ ਆਪਣੀ ਕੇਸ ਫਿਜ਼ੀਕਲ ਹੀਅਰਰਿੰਗ  ਜਲਦੀ ਚਾਹੁੰਦੇ ਹਨ ਉਹ ਡੀਆਰ ਬਰਾਂਚ ਦੇ ਵਿੱਚ ਅਰਜ਼ੀ ਫਾਈਲ ਕਰ ਸਕਦੇ ਹਨ ਉਨ੍ਹਾਂ ਨੂੰ ਕੇਸ ਦੀ ਪੂਰੀ ਡਿਟੇਲਸ ਦੇਣੀਆਂ ਹੋਣਗੀਆਂ।

ਕੋਵਿਡ ਨਿਯਮਾਂ ਦੀ ਕਰਨੀ ਹੋਵੇਗਾ ਪਾਲਨਾ 

ਸਾਰੇ ਜ਼ਰੂਰੀ ਦਸਤਾਵੇਜ਼  ਪੂਰੇ ਕਰਨ ਤੋਂ ਬਾਅਦ ਹੀ ਫਿਜ਼ੀਕਲ ਹੀਅਰਿੰਗ ਨੂੰ ਲੈ ਕੇ ਕੋਵਿਡ ਸਬੰਧੀ ਮਾਣਕ ਜਾਰੀ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਪਾਲਨਾ ਕਰਨੀ ਜ਼ਰੂਰੀ ਹੋਵੇਗੀ ,ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕੋਰਟ ਵਿੱਚ ਫਿਜ਼ੀਕਲ ਹੀਅਰਿੰਗ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਸੀ,ਕੋਰੋਨਾ ਕਰਕੇ 21 ਮਾਰਚ ਤੋਂ  ਫਿਜ਼ੀਕਲ ਹੀਅਰਿੰਗ ਵਿੱਚ ਬੰਦ ਸੀ ਅਤੇ ਵਰਚੁਅਲ ਸੁਣਵਾਈ ਦੇ ਜ਼ਰੀਏ ਹੀ ਅਦਾਲਤ ਵਿੱਚ ਕੰਮ ਚੱਲ ਰਿਹਾ ਸੀ

 

 

Trending news