2 ਜ਼ਿਲ੍ਹੇ ਤੇ ਇੱਕ ਸ਼ਹਿਰ, ਪਿੰਡ-ਪਿੰਡ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਕਹਿਰ
Advertisement

2 ਜ਼ਿਲ੍ਹੇ ਤੇ ਇੱਕ ਸ਼ਹਿਰ, ਪਿੰਡ-ਪਿੰਡ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਕਹਿਰ

ਪੰਜਾਬ 'ਚ ਜਿਥੇ ਜਵਾਨੀ ਨੂੰ ਚਿੱਟੇ ਦੇ ਨਸ਼ੇ ਨੇ ਗਲਕਾਨ ਕਰ ਕੇ ਰੱਖ ਦਿੱਤਾ, ਉਥੇ ਹੀ ਹੁਣ ਜ਼ਹਿਰੀਲੀ ਸ਼ਰਾਬ ਨੇ ਕਈ ਹੱਸਦੇ-ਵੱਸਦੇ ਪਰਿਵਾਰ ਤਬਾਹ ਕਰ ਕੇ ਰੱਖ ਦਿੱਤੇ, ਕਈ ਮਾਵਾਂ ਦੇ ਪੁੱਤ ਤੇ ਕਈ ਭੈਣਾਂ ਦੇ ਵੀਰ ਇਸ ਜ਼ਹਿਰ ਦਾ ਸ਼ਿਕਾਰ ਹੋ ਗਏ। ਰੱਖੜੀ ਦਾ ਤਿਉਹਾਰ ਸੀ ਭੈਣਾਂ ਨੂੰ ਆਸ ਸੀ ਕਿ ਵੀਰਾਂ ਤੋਂ ਇਸ ਵਾਰ ਚੰਗਾ ਤੋਹਫ਼ਾ ਮਿਲੇਗਾ, ਪਰ ਉਹਨਾਂ ਨੂੰ ਨਹੀਂ

2 ਜ਼ਿਲ੍ਹੇ ਤੇ ਇੱਕ ਸ਼ਹਿਰ, ਪਿੰਡ-ਪਿੰਡ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਕਹਿਰ

ਤਰਨਤਾਰਨ/ਬਟਾਲਾ: ਪੰਜਾਬ 'ਚ ਜਿਥੇ ਜਵਾਨੀ ਨੂੰ ਚਿੱਟੇ ਦੇ ਨਸ਼ੇ ਨੇ ਗਲਕਾਨ ਕਰ ਕੇ ਰੱਖ ਦਿੱਤਾ, ਉਥੇ ਹੀ ਹੁਣ ਜ਼ਹਿਰੀਲੀ ਸ਼ਰਾਬ ਨੇ ਕਈ ਹੱਸਦੇ-ਵੱਸਦੇ ਪਰਿਵਾਰ ਤਬਾਹ ਕਰ ਕੇ ਰੱਖ ਦਿੱਤੇ, ਕਈ ਮਾਵਾਂ ਦੇ ਪੁੱਤ ਤੇ ਕਈ ਭੈਣਾਂ ਦੇ ਵੀਰ ਇਸ ਜ਼ਹਿਰ ਦਾ ਸ਼ਿਕਾਰ ਹੋ ਗਏ। ਰੱਖੜੀ ਦਾ ਤਿਉਹਾਰ ਸੀ ਭੈਣਾਂ ਨੂੰ ਆਸ ਸੀ ਕਿ ਵੀਰਾਂ ਤੋਂ ਇਸ ਵਾਰ ਚੰਗਾ ਤੋਹਫ਼ਾ ਮਿਲੇਗਾ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਵੀਰਾਂ ਦੀ ਮੌਤ ਉਹਨਾਂ ਨੂੰ ਝੰਜੋੜ ਕੇ ਰੱਖ ਦੇਵੇਗੀ। ਇਸ ਜ਼ਹਿਰੀਲੀ ਸ਼ਰਾਬ ਨੇ ਕਈਆਂ ਦੇ ਪੁੱਤ ਅਤੇ ਕਈਆਂ ਤੇ ਸੁਹਾਗ ਉਜਾੜ ਦਿੱਤੇ....ਤੇ ਕਈ ਸ਼ਮਸ਼ਾਨ ਘਾਟ 'ਚ ਸਾੜ ਦਿੱਤੇ...ਪਰ ਮੌਤਾਂ ਦੇ ਅੰਕੜਿਆਂ 'ਤੇ ਅਜੇ ਵੀ ਵਿਰਾਮ ਲੱਗਦਾ ਨਜ਼ਰ ਨਹੀਂ ਆ ਰਿਹਾ। 

ਪੰਜਾਬ ਦੇ ਮਾਝੇ ਇਲਾਕੇ 'ਚ ਇਸ ਜ਼ਹਿਰ ਕਾਰਨ ਪਿਛਲੇ ਕਈ ਦਿਨਾਂ ਤੋਂ ਮੌਤਾਂ ਦਾ ਅੰਕੜਾ ਘੜੀ ਦੀ ਸੂਈ ਵਾਂਗ ਦੌੜਦਾ ਹੀ ਜਾ ਰਿਹਾ ਹੈ.ਮੌਤਾਂ ਦੀ ਗਿਣਤੀ ਕਦੇ 30 ਕਦੇ 40 ਤੇ ਕਦੇ 50 ਤੇ ਹੁਣ ਕਰੀਬ 90 ਤੱਕ ਪਹੁੰਚ ਗਈ ਹੈ, ਜਿਸ ਨੂੰ ਸੁਣ ਕੇ ਲੂੰ ਕੰਡੇ ਖੜੇ ਹੋ ਰਹੇ ਹਨ।

ਉਸ ਭੈਣ 'ਤੇ ਕੀ ਬੀਤ ਰਹੀ ਹੋਵੇਗੀ ਜਿਸ ਨੇ ਕੁਝ ਦਿਨ ਬਾਅਦ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹੀ ਸੀ ਤੇ ਮਾਂ ਦਾ ਦਰਦ, ਜਿਸਦੇ ਬੁਢਾਪੇ ਦੇ ਸਹਾਰੇ ਦੀ ਮੌਤ ਨੇ ਉਸਨੂੰ ਝੰਜੋੜ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ: ਸ਼ਰਾਬ ਮਾਫੀਆ ਖਿਲਾਫ ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, ਇਨ੍ਹੀ ਸ਼ਰਾਬ ਕੀਤੀ ਬਰਾਮਦ

ਸਰਕਾਰ ਵੱਲੋਂ ਐਲਾਨ 

ਆਖਿਰਕਾਰ ਮੌਤਾਂ ਤੋਂ ਬਾਅਦ ਸਰਕਾਰ ਦੀ ਜਾਗ ਖੁੱਲ੍ਹੀ ਤੇ ਸਰਕਾਰ ਵੱਲੋਂ ਮ੍ਰਿਤਕਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਸਾਂਸਦ ਜਸਬੀਰ ਸਿੰਘ ਡਿੰਪਾ ਨੇ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਅਤੇ ਬੀਮਾਰ ਲੋਕਾਂ ਦਾ ਮੁਫ਼ਤ 'ਚ ਇਲਾਜ ਕਰਵਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਤੇ ਇਸ ਤੋਂ ਇਲਾਵਾ 13 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ। 

ਪੁਲਿਸ ਦੀ ਕੀ ਹੈ ਕਾਰਵਾਈ 

ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀਆਂ ਦਾ ਦੌਰ ਜਾਰੀ ਹੈ। ਪਰ ਸਵਾਲ ਇਹੀ ਖੜਾ ਹੁੰਦਾ ਹੈ ਕੀ ਵੱਡੀ ਮੱਛੀਆਂ ਤੇ ਸ਼ਿਕੰਜਾ ਕੱਦੋ ਕੱਸਿਆ ਜਾਵੇਗਾ ਤੇ ਕਦੋਂ ਨਸ਼ੇ ਦੇ ਸੌਗਾਦਰ..ਜੋ ਲੋਕਾਂ ਨੂੰ ਪੈਸਿਆਂ ਦੇ ਬਦਲੇ ਮੌਤ ਪਰੋਸ ਦੇ ਰਹੇ ਨੇ...ਉਹ ਸਲਾਖਾਂ ਦੇ ਪਿੱਛੇ ਹੋਣਗੇ...ਫਿਲਹਾਲ ਤਾਂ ਪੁਲਿਸ ਨੇ ਮਾਮਲੇ ਚ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ...ਤੇ ਕਈਆਂ ਦੀ ਅਜੇ ਗਿਰਫਤਾਰੀਆਂ ਹੋਣੀਆਂ ਬਾਕੀ ਹਨ। 

Watch Live TV-

Trending news