ਅਬੋਹਰ ਸੈਕਟਰ 'ਚ 8 ਕਿੱਲੋ ਡਰੱਗ ਦੀ ਵੱਡੀ ਖੇਪ ਬਰਾਮਦ,ਕੌਮਾਂਤਰੀ ਬਾਜ਼ਾਰ ਵਿੱਚ ਇੰਨੀ ਹੈ ਕੀਮਤ

 BSF ਨੇ ਸਰਚ ਆਪਰੇਸ਼ਨ ਦੌਰਾਨ ਫੜੀ ਡਰੱਗ 

ਅਬੋਹਰ ਸੈਕਟਰ 'ਚ 8 ਕਿੱਲੋ ਡਰੱਗ ਦੀ ਵੱਡੀ ਖੇਪ ਬਰਾਮਦ,ਕੌਮਾਂਤਰੀ ਬਾਜ਼ਾਰ ਵਿੱਚ ਇੰਨੀ ਹੈ ਕੀਮਤ
BSF ਨੇ ਸਰਚ ਆਪਰੇਸ਼ਨ ਦੌਰਾਨ ਫੜੀ ਡਰੱਗ

ਅਬੋਹਰ : ਭਾਰਤ ਪਾਕਿਸਤਾਨ ਨਾਲ ਲੱਗ ਦੇ ਅਬੋਹਰ ਸੈਕਟਰ ਤੋਂ BSF ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ, BSF ਨੇ ਡਰੱਗ ਦੀ ਵੱਡੀ ਖੇਪ ਬਰਾਮਦ ਕੀਤੀ ਹੈ, ਜ਼ਮੀਨ ਦੇ ਅੰਦਰ ਡਰੱਗ ਦੀਆਂ 4 ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ,ਬੋਤਲਾਂ ਵਿੱਚ ਮਿਲੀ ਡਰੱਗ ਦਾ ਭਾਰ ਤਕਰੀਬਨ 8 ਕਿੱਲੋ ਦੱਸਿਆ ਜਾ ਰਿਹਾ ਹੈ,ਕੌਮਾਂਤਰੀ ਬਾਜ਼ਾਰ ਵਿੱਚ ਡਰੱਗ ਦੀ ਕੀਮਤ 40 ਕਰੋੜ ਦੱਸੀ ਜਾ ਰਹੀ ਹੈ, BSF ਨੇ ਡਰੱਗ ਦੀ ਇੰਨੀ ਵੱਡੀ ਖੇਪ ਸਰਚ ਆਪਰੇਸ਼ਨ ਦੌਰਾਨ ਫੜੀ ਹੈ,ਮੰਨਿਆ ਜਾ ਰਿਹਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ 'ਤੇ ਸਰਗਰਮ ਸਮਗਲਰਾਂ ਵੱਲੋਂ ਹੀ ਡਰੱਗ ਦੀ ਇਸ ਖ਼ੇਪ ਨੂੰ ਜ਼ਮੀਨ ਦੇ ਅੰਦਰ ਦਬਾਇਆ ਗਿਆ ਸੀ ਅਤੇ ਮੌਕਾ ਵੇਖ ਕੇ ਸਮੱਗਲਰ ਡਰੱਗ ਦੀ ਖ਼ੇਪ ਨੂੰ ਜ਼ਮੀਨ ਦੇ ਅੰਦਰੋਂ ਕੱਢਣ ਦੀ ਫ਼ਿਰਾਕ ਵਿੱਚ ਸਨ, ਇਸ ਤੋਂ ਪਹਿਲਾਂ ਤਰਨਤਾਰਨ ਸੈਕਟਰ ਤੋਂ ਵੀ ਇਸੇ ਤਰ੍ਹਾਂ ਨਾਲ ਜ਼ਮੀਨ ਦੇ ਅੰਦਰੋਂ ਡਰੱਗ ਦੀ ਵੱਡੀ ਖ਼ੇਪ ਬਰਾਮਦ ਕੀਤੀ ਗਈ ਸੀ   

ਤਰਨਤਾਰਨ ਤੋਂ 9 ਕਿੱਲੋ ਹੈਰੋਈਨ ਫੜੀ ਸੀ

9 ਜੂਨ ਨੂੰ ਤਰਨਤਾਰਨ ਦੇ ਨਾਰਕੋਟਿਕ ਸੈੱਲ ਦੀ ਟੀਮ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਮੌਜੂਦ ਖੇਤ ਵਿੱਚੋਂ 9 ਕਿੱਲੋ ਹੈਰੋਈਨ ਬਰਾਮਦ ਕੀਤੀ ਹੈ,  ਗਿਰਫ਼ਤਾਰ 2 ਕੌਮਾਂਤਰੀ ਡਰੱਗ ਸਮਗਲਰਾਂ ਦੀ ਨਿਸ਼ਾਨਦੇਹੀ 'ਤੇ ਹੈਰੋਈਨ ਫੜੀ ਗਈ ਹੈ, ਗਿਰਫ਼ਤਾਰ ਸਮਗਲਰਾਂ ਦਾ ਨਾਂ ਗੁਰ ਸਾਹਿਬ ਸਿੰਘ ਅਤੇ ਜਗਜੀਤ ਸਿੰਘ ਹੈ ਜੋ ਕਿ ਪਿੰਡ ਡੱਲ ਤਰਨ ਤਾਰਨ ਦੇ ਰਹਿਣ ਵਾਲੇ ਨੇ, ਫੜੀ ਗਈ ਹੈਰੋਈਨ ਦੀ ਕੀਮਤ 40 ਕਰੋੜ ਤੋਂ ਵਧ ਦੱਸੀ ਗਈ ਸੀ, ਤਰਨਤਾਰਨ ਦੇ ਐੱਸਐੱਸਪੀ  ਧਰੁਵ  ਦਈਆ ਨੇ ਦੱਸਿਆ ਸੀ ਕਿ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਿੰਦੂਸਤਾਨ-ਪਾਕਿਸਤਾਨ ਬਾਰਡਰ ਦੀ ਜ਼ੀਰੋ ਲਾਈਨ ਤੋਂ ਭਾਰਤ ਵਾਲੇ ਪਾਸੋ ਜਗਜੀਤ ਸਿੰਘ ਉਰਫ਼ ਜੱਗਾ  ਅਤੇ ਗੁਰਸਾਹਿਬ ਸਿੰਘ ਉਰਫ਼ ਭੱਕੀ  ਪਾਕਿਸਤਾਨ ਦੇ ਸਮੱਗਲਰਾਂ ਨਾਲ ਤਾਲ-ਮੇਲ ਕਰਕੇ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਵਾਉਂਦੇ ਹਨ ਅਤੇ  ਤਾਰ ਤੋਂ ਪਾਰ BSF ਦੀ ਕੁਲਵੰਤ ਪੋਸਟ 'ਤੇ ਜ਼ਮੀਨ ਵਿੱਚ ਛਿੱਪਾ ਕੇ ਰੱਖ ਦਿੰਦੇ ਸਨ,ਇਸ ਸੂਚਨਾ ਦੇ ਅਧਾਰ 'ਤੇ ਡੀਐਸਪੀ ਡੀ ਕਮਲਜੀਤ ਸਿੰਘ,ਇੰਸਪੈਟਕਰ ਪ੍ਰਭਜੀਤ ਸਿੰਘ,ਇੰਸਪੈਕਟਰ ਬਲਵਿੰਦਰ ਸਿੰਘ ਅਤੇ ਏ.ਐਸ.ਆਈ ਗੁਰਦਿਆਲ ਸਿੰਘ ਇੰਚਾਰਜ਼ ਨਾਰਕੋਟਿਕਸ ਸੈਲ ਤਰਨ ਤਾਰਨ ਵੱਲੋਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਅਤੇ ਮੌਕੇ 'ਤੇ ਪਹੁੰਚ ਕੇ  ਸਰਚ ਅਪਰੇਸ਼ਨ ਸ਼ੁਰੂ ਕੀਤਾ ਸੀ, ਇਸ ਦੌਰਾਨ  ਬੀ.ਐਸ.ਐਫ ਦੀ ਕੁਲਵੰਤ ਪੋਸਟ ਦੇ ਖੇਤ ਵਿੱਚੋਂ  1 ਫੁੱਟ ਥੱਲੇ 9 ਬੋਤਲਾਂ ਹੈਰੋਇਨ ਦੀਆਂ ਬਰਾਮਦ ਹੋਈਆਂ ਸੀ, ਹੈਰੋਈਨ ਨੂੰ ਲਿਆਉਣਾ ਵਾਲੇ ਮੁਲਜ਼ਮ  ਜਗਜੀਤ ਸਿੰਘ ਉਰਫ ਜਗਾ ਅਤੇ ਗੁਰਸਾਹਿਬ ਸਿੰਘ ਉਰਫ ਭੱਕੀ ਨੂੰ ਪਿੰਡ ਡੱਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ