ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਗਿਰਫ਼ਤਾਰ
Advertisement
Article Detail0/zeephh/zeephh649038

ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਗਿਰਫ਼ਤਾਰ

2 ਮੁਲਜ਼ਮਾਂ ਦੀ ਗਿਰਫ਼ਤਾਰੀ ਤੋਂ ਬਾਅਦ ਹੋਈ ਪੁਲਿਸ ਮੁਲਾਜ਼ਮ ਦੀ ਗਿਰਫ਼ਤਾਰੀ

ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਗਿਰਫ਼ਤਾਰ

ਗੁਰਦਾਸਪੁਰ : 11 ਫਰਵਰੀ ਨੂੰ ਸ਼ਿਵ ਸੈਨਾ ਦੇ ਆਗੂ ਹਨੀ ਮਹਾਜਨ 'ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਪੁਲਿਸ ਦੇ ਸਾਹਮਣੇ ਹੈਰਾਨਕੁਨ ਤੱਥ ਸਾਹਮਣੇ ਆਏ ਨੇ,ਪੰਜਾਬ ਪੁਲਿਸ ਦੇ ਇੱਕ ਸਿਪਾਹੀ 'ਤੇ ਹੀ ਇਸ ਕਾਤਲਾਨਾ ਹਮਲੇ ਵਿੱਚ ਸ਼ਾਮਲ ਹੋਣ ਦੇ ਪੁਲਿਸ ਨੂੰ ਸਬੂਤ ਮਿਲੇ ਨੇ, ਪੁਲਿਸ ਦੇ ਹੱਥ ਇਹ ਸਬੂਤ ਹਨੀ ਮਹਾਜਨ 'ਤੇ ਹੋਏ ਹਮਲੇ ਵਿੱਚ 2 ਲੋਕਾਂ ਦੀ ਗਿਰਫ਼ਤਾਰੀ ਤੋਂ ਬਾਅਦ ਲੱਗੇ ਨੇ

ਕਿਵੇਂ ਹੋਈ ਸਿਪਾਹੀ ਦੀ ਗਿਰਫ਼ਤਾਰੀ ?

ਪੁਲਿਸ ਨੇ ਹਨੀ ਮਹਾਜਨ 'ਤੇ ਹੋਏ ਕਾਤਲਾਨਾ ਹਮਲੇ ਵਿੱਚ 2 ਮੁਲਜ਼ਮ ਸਿਮਰਜੀਤ ਅਤੇ ਸੰਨੀ ਨੂੰ ਗਿਰਫ਼ਤਾਰ ਕੀਤਾ ਸੀ, ਦੋਵੇਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਜਿਹੜੇ 20 ਕਾਰਤੂਸ ਬਰਾਮਦ ਕੀਤੇ ਗਏ ਸਨ ਉਨ੍ਹਾਂ ਕਾਰਤੂਸ ਦਾ ਸਾਈਜ਼ ਹਨੀ ਮਹਾਜਨ 'ਤੇ ਚਲਾਏ ਕਾਰਤੂਸਾਂ ਵਾਲਾ ਸੀ, ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਸਿਮਰਜੀਤ ਨੇ ਇਹ ਕਾਰਤੂਸ ਪੰਜਾਬ ਪੁਲਿਸ ਦੇ ਸੈਕੰਡ ਕਮਾਂਡੋ ਵਿੱਚ ਤਾਇਨਾਤ ਸਿਪਾਹੀ ਪ੍ਰਿੰਸ ਕੁਮਾਰ ਕੋਲੋਂ ਲਏ ਸਨ, ਪ੍ਰਿੰਸ ਨੇ ਇਹ ਕਾਰਤੂਸ ਤਰਨਤਾਰਨ ਦੇ ਗੰਨ ਹਾਊਸ ਤੋਂ ਦਿੱਤੇ ਸਨ,ਪੁਲਿਸ ਨੇ ਪ੍ਰਿੰਸ ਕੁਮਾਰ ਨੂੰ ਗਿਰਫ਼ਤਾਰ ਕਰਕੇ 5 ਕਾਰਤੂਸ ਵੀ ਬਰਾਮਦ ਕਰ ਲਏ ਨੇ ।

ਹਨੀ ਮਹਾਜਨ 'ਤੇ ਕਿਵੇਂ ਹੋਇਆ ਹਮਲਾ ?

11 ਫਰਵਰੀ ਨੂੰ ਧਾਰੀਵਾਲ ਦੇ ਡਡਵਾਂ ਰੋਡ 'ਤੇ ਸ਼ਾਮ ਵੇਲੇ ਕਾਰ ਵਿੱਚ ਆਏ 2 ਹਥਿਆਰਬੰਦ ਹਮਲਾਵਰਾਂ ਨੇ ਸ਼ਿਵ ਸੈਨਾ ਹਿੰਦੂਸਤਾਨ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਹਨੀ ਮਹਾਜਨ ਦੀ ਦੁਕਾਨ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਹਮਲਾਵਰ ਦੀਆਂ  ਗੋਲੀਆਂ ਹਨੀ ਮਹਾਜਨ ਦੀ ਲੱਤ 'ਤੇ ਲੱਗੀ,ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਹਨੀ ਮਹਾਜਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਦਕਿ ਫਾਇਰਿੰਗ ਵਾਲੀ ਥਾਂ 'ਤੇ ਮੌਜੂਦ ਇੱਕ ਦੁਕਾਨਦਾਰ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ, ਪੁਲਿਸ ਨੇ ਇਸ ਮਾਮਲੇ ਵਿੱਚ 2 ਲੋਕਾਂ ਨੂੰ ਗਿਰਫ਼ਤਾਰ ਕੀਤਾ ਸੀ 

ਕੌਣ ਸਨ ਫੜੇ ਗਏ 2 ਮੁਲਜ਼ਮ ?

ਪੁਲਿਸ ਨੇ ਜਿੰਨਾ 2 ਹਮਲਾਵਰਾਂ ਨੂੰ ਕਾਬੂ ਕੀਤਾ ਉਨ੍ਹਾਂ ਵਿੱਚੋਂ ਇੱਕ ਮੁਲਜ਼ਮ ਸੰਨੀ 'ਤੇ ਪਹਿਲਾਂ NDPS  ਐਕਟ ਅਧੀਨ ਮਾਮਲਾ ਦਰਜ ਸੀ,ਜਦਕਿ ਦੂਜਾ ਮੁਲਜ਼ਮ ਸਿਮਰਜੀਤ ਸਿੰਘ ਨੂੰ ਕੰਡਿਆਲਾ ਤੋਂ ਗਿਰਫ਼ਤਾਰ ਕੀਤਾ ਗਿਆ ਸੀ,ਪੁਲਿਸ ਮੁਤਾਬਿਕ ਹਨੀ 'ਤੇ ਹੋਏ ਹਮਲੇ ਮਾਮਲੇ ਦੀਆਂ ਤਾਰਾ ਵਿਦੇਸ਼ਾਂ ਨਾਲ ਜੁੜੇ ਹੋਣ ਦੀ ਵਜ੍ਹਾਂ ਕਰਕੇ ਮੁਲਜ਼ਮਾਂ 'ਤੇ UAPA ਐਕਟ ਲਗਾਇਆ ਗਿਆ ਹੈ 

Trending news