Trending Photos
Sangur Crime News: ਸੰਗਰੂਰ ਪੁਲਿਸ ਨੇ ਬੀਤੇ ਦਿਨ ਔਰਤ ਦੇ ਹੋਏ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐਸ.ਪੀ. ਸੰਗਰੂਰ ਸੁਰਿੰਦਰ ਲਾਂਬਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਜੁਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਚੀਮਾਂ ਦੇ ਏਰੀਆ ਵਿੱਚ ਮਿਲੀ ਅਣਪਛਾਤੀ ਔਰਤ ਦੀ ਲਾਸ਼ ਦੀ ਸਨਾਖਤ ਕਰਕੇ ਅੰਨ੍ਹਾ ਕਤਲ ਕੇਸ ਇੱਕ ਹਫ਼ਤੇ ਦੇ ਅੰਦਰ 2 ਦੋਸ਼ੀ ਗ੍ਰਿਫਤਾਰ, ਵਾਰਦਾਤ ਸਮੇਂ ਵਰਤੋਂ 2 ਮੋਟਰਸਾਇਕਲ, 2 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਸੁਰਿੰਦਰ ਲਾਂਬਾ ਆਈਪੀਐਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 31.07.2023 ਨੂੰ ਇੱਕ ਅਣਪਛਾਤੀ ਔਰਤ ਲਾਸ਼ ਕਸਬਾ ਚੀਮਾ ਦੇ ਸੁਆ ਵਿੱਚੋਂ ਮਿਲੀ ਸੀ, ਜਿਸਦੇ ਮੂੰਹ ਵਿਚ ਉਸਦਾ ਦੁਪੱਟਾ ਤੁੰਨਿਆ ਹੋਇਆ ਸੀ, ਜਿਸਨੂੰ ਸਨਾਖਤ ਲਈ ਰੂਲ ਮੁਤਾਬਿਕ 12 ਘੰਟਿਆਂ ਲਈ ਸਿਵਲ ਹਸਪਤਾਲ ਸੁਨਾਮ ਦੀ ਮੋਰਚਰੀ ਵਿਚ ਰੱਖਿਆ ਗਿਆ ਸੀ ਅਤੇ ਵੱਖ-ਵੱਖ ਸੰਚਾਰ ਦੇ ਸਾਧਨਾਂ ਰਾਹੀਂ ਇਸ ਔਰਤ ਦੀ ਲਾਸ਼ ਦੀ ਸਨਾਖਤ ਲਈ ਇਸ ਦੀਆਂ ਫੋਟੋਆਂ ਵੱਖ-ਵੱਖ ਥਾਵਾਂ ਉਤੇ ਲੋਕਾਂ ਤੱਕ ਪਹੁੰਚਾਉਣ ਲਈ ਇਸ਼ਤਿਹਾਰ ਜਾਰੀ ਕਰਵਾਇਆ ਗਿਆ।
ਸਮੇਂ ਪੂਰਾ ਹੋਣ ਉਤੇ ਮਿਤੀ 04,08,2023 ਨੂੰ ਡਾਕਟਰ ਸਾਹਿਬਾਨ ਦੇ ਬੋਰਡ ਦੁਆਰਾ ਔਰਤ ਇਸ ਦਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਹੋਣ ਉਪਰੰਤ ਇਸ ਲਾਸ਼ ਦੀ ਸ਼ਨਾਖਤ ਮਨਦੀਪ ਕੌਰ ਉਰਫ ਮੀਤਾ ਉਮਰ ਕਰੀਬ 28/29 ਸਾਲ ਪੁੱਤਰੀ ਹਰਬੰਸ ਸਿੰਘ ਵਾਸੀ ਧਰਮਗੜ੍ਹ ਦੇ ਤੌਰ ਉਤੇ ਇਸ ਦੇ ਪਰਿਵਾਰ ਵੱਲੋਂ ਕੀਤੀ ਗਈ। ਡਾਕਟਰ ਦੀ ਜ਼ੁਬਾਨੀ ਰਾਏ ਤੇ ਹਾਲਾਤ ਮੁਤਾਬਿਕ ਇਸਦੇ ਪਿਤਾ ਹਰਬੰਸ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਧਰਮਗੜ੍ਹ ਦੇ ਬਿਆਨ ਦੇ ਆਧਾਰ ਉਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।
ਦੌਰਾਨ ਤਫਤੀਸ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮ੍ਰਿਤਕ ਲੜਕੀ ਮਨਦੀਪ ਕੌਰ ਉਰਵ ਸੀਤਾ ਜੋ ਕਿ ਸੁਖਦੀਪ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਮਹਿਲਾ ਚੌਕ ਥਾਣਾ ਫਾਜ਼ਲੀ ਨਾਲ ਵਿਆਹੀ ਹੋਈ ਸੀ ਅਤੇ ਇਨ੍ਹਾਂ ਦੋਵਾਂ ਦੇ ਤਿੰਨ ਲੜਕੀਆਂ ਵੀ ਸਨ, ਵਿਆਹੁਤਾ ਜੀਵਨ ਦੌਰਾਨ ਇਸਦੀ ਗੱਲਬਾਤ ਸੰਦੀਪ ਸਿੰਘ ਉਰਫ ਜਗਾੜੀ ਪੁੱਤਰ ਕਸ਼ਮੀਰਾ ਸਿੰਘ ਵਾਸੀ ਮਹਿਲਾ ਚੌਕ ਨਾਲ ਹੋ ਗਈ ਸੀ। ਜਿਸ ਦਾ ਪਤਾ ਲੱਗਣ ਉਤੇ ਇਸਦੇ ਪਤੀ ਨਾਲ ਸਬੰਧਾਂ ਵਿਚ ਦਰਾੜ ਪੈਦਾ ਹੋ ਗਈ ਸੀ ਤੇ ਇਹ ਆਪਣੇ ਬੱਚਿਆਂ ਨੂੰ ਆਪਣੇ ਸਹੁਰਿਆਂ ਦੇ ਘਰ ਛੱਡ ਕੇ ਸੰਦੀਪ ਸਿੰਘ ਉਰਫ ਜਗਾੜੀ ਨਾਲ ਰਹਿਣ ਲੱਗ ਪਈ ਸੀ।
ਇਸ ਗੱਲ ਤੋਂ ਇਸਦਾ ਪੇਕਾ ਪਰਿਵਾਰ ਅਤੇ ਰਿਸ਼ਤੇਦਾਰ ਨਰਾਜ਼ ਸਨ। ਮਨਦੀਪ ਕੌਰ ਉਰਫ ਮੀਤਾ ਆਪਣੇ ਪ੍ਰੇਮੀ ਸੰਦੀਪ ਸਿੰਘ ਉਰਫ ਜਗਾੜੀ ਨਾਲ ਸੁਨਾਮ, ਭਵਾਨੀਗੜ੍ਹ ਅਤੇ ਧੁਰੀ ਵਿਖੇ ਵੱਖ-ਵੱਖ ਕਿਰਾਏ ਦੇ ਮਕਾਨਾਂ ਵਿਚ ਰਹਿੰਦੀ ਰਹੀ ਅਤੇ ਅਖੀਰ ਵਿਚ ਇਹ ਸਵਿੱਤਰੀ ਦੇਵੀ ਵਾਸੀ ਲੋਕਾ ਬਸਤੀ ਸਿਨੇਮਾ ਵਾਲੀ ਗਲੀ ਧੂਰੀ ਦੇ ਕਿਰਾਏ ਦੇ ਕਮਰੇ ਵਿੱਚ ਮਿਤੀ 24.07.2023 ਤੋਂ 29.072013 ਤੱਕ ਰਹਿੰਦੇ ਰਹੇ।
ਅਚਾਨਕ ਸੰਦੀਪ ਸਿੰਘ ਉਰਫ ਜਗਾੜੀ ਮਿਤੀ 29 ਜੁਲਾਈ ਨੂੰ ਫੋਨ ਬੰਦ ਕਰਕੇ ਨਿਕਲ ਗਿਆ ਜਿਸਨੂੰ ਮਨਦੀਪ ਕੌਰ ਆਪ ਅਤੇ ਰਾਜ ਕੁਮਾਰ ਉਰਫ ਲਾਲੀ ਵਾਸੀ ਵਾਰਡ ਨੰਬਰ 4 ਬਾਗੜੀਆਂ ਰੋਡ ਧੂਰੀ ਜੋ ਕਿ ਇਕੱਲਾ ਹੀ ਇਨ੍ਹਾਂ ਦੇ ਨਾਲ ਵਾਲੇ ਕਮਰੇ ਵਿੱਚ ਕਿਰਾਏ ਉਤੇ ਰਹਿੰਦਾ ਸੀ, ਦੀ ਮਦਦ ਨਾਲ ਧੂਰੀ ਅਤੇ ਇਸਦੇ ਆਸ ਪਾਸ ਦੇਰ ਰਾਤ ਤੱਕ ਸੰਦੀਪ ਸਿੰਘ ਉਰਫ ਜਗਾੜੀ ਨੂੰ ਲੱਭਦੀ ਰਹੀ। 30 ਜੁਲਾਈ ਨੂੰ ਸਵੇਰੇ 9 ਵਜੇ ਮਨਦੀਪ ਕੌਰ ਉਰਫ ਸੀਤਾ ਨੂੰ ਉਕਤ ਰਾਜ ਕੁਮਾਰ ਉਰਫ ਲਾਲੀ ਇਸਦੀ ਮਾਸੀ ਚਰਨਜੀਤ ਕੌਰ ਵਾਸੀ ਖਡਿਆਲ ਕੋਲ ਛੱਡ ਗਿਆ।
ਇਸਦੀ ਮਾਸੀ ਵੱਲੋਂ ਇਸ ਨੂੰ ਘਰ ਵਿਚ ਰੱਖਣ ਤੋਂ ਇਨਕਾਰ ਕਰਨ ਉਤੇ ਉਸੇ ਦਿਨ ਆਪਣੇ ਮਾਸੜ ਚਰਨਜੀਤ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਗਾਂਵਾਲੀ ਕੋਲ ਰਹਿਣ ਲਈ ਉਸ ਨਾਲ ਗੱਲਬਾਤ ਕਰਕੇ ਖਡਿਆਲ ਤੋਂ ਮਸਤੂਆਣਾ ਸਾਹਿਬ ਪਹੁੰਚ ਗਈ। ਇਸ ਦੌਰਾਨ ਇਸਦੇ ਮਾਸੜ ਚਰਨਜੀਤ ਸਿੰਘ ਅਤੇ ਮਨਦੀਪ ਕੌਰ ਦੇ ਭਰਾ ਬਲਕਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਧਰਮਗੜ੍ਹ ਦੀ ਆਪਸ ਵਿਚ ਗੱਲਬਾਤ ਹੋ ਗਈ, ਜਿਨ੍ਹਾਂ ਨੇ ਪਲੈਨਿੰਗ ਕਰਕੇ ਮਾਸੜ ਚਰਨਜੀਤ ਸਿੰਘ, ਇਸਨੂੰ ਮਸਤੂਆਣਾ ਸਾਹਿਬ ਤੋਂ ਆਪਣੇ ਮੋਟਰ ਸਾਈਕਲ ਉਤੇ ਮਸਤੂਆਣਾ ਤੋਂ ਪਿੰਡ ਹਰੜੀ ਤੋਂ ਪਹਿਲਾਂ ਨਾਲ ਦੀ ਪਟੜੀ ਜੋ ਕਿ ਅੱਗੇ ਸਨਰਾਇਜ ਪੈਲੇਸ ਸੰਗਰੂਰ ਵੱਲ ਨੂੰ ਲੈ ਗਏ।
ਮੇਨ ਰੋਡ ਧੂਰੀ ਸੰਗਰੂਰ ਤੋਂ ਪਹਿਲਾਂ ਸੂਏ ਦੀ ਪਟੜੀ ਤੋਂ ਕਰੀਬ 200-300 ਗਜ ਅੱਗੇ ਲੈ ਜਾ ਕੇ ਆਪਣਾ ਮੋਟਰਸਾਈਕਲ ਰੋਕ ਲਿਆ ਅਤੇ ਮ੍ਰਿਤਕ ਦਾ ਸਕਾ ਭਰਾ ਬਲਕਾਰ ਸਿੰਘ ਜੋ ਕਿ ਪਹਿਲਾਂ ਹੀ ਉਥੇ ਮੌਜੂਦ ਸੀ ਜਿਸਨੇ ਮਨਦੀਪ ਕੌਰ ਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਅਤੇ ਗਲਾ ਘੁੱਟ ਕੇ ਮਾਰ ਦਿੱਤੀ। ਮਾਸੜ ਚਰਨਜੀਤ ਸਿੰਘ ਨੇ ਉਸ ਦੀਆਂ ਦੋਵੇਂ ਲੱਤਾਂ ਦੱਬ ਕੇ ਰੱਖੀਆਂ ਸਨ। ਫਿਰ ਇਨ੍ਹਾਂ ਨੇ ਮਨਦੀਪ ਕੌਰ ਦਾ ਦੁਪੱਟਾ ਉਸਦੇ ਮੂੰਹ ਵਿਚ ਤੁੰਨ ਕੇ ਉਸਦੀ ਲਾਸ਼ ਨੂੰ ਸੂਏ ਵਿੱਚ ਸੁੱਟ ਦਿੱਤਾ ਅਤੇ ਆਪ ਆਪਣੇ ਆਪਣੇ ਸਾਧਨਾਂ ਰਾਹੀਂ ਮੌਕਾ ਤੋਂ ਚਲੇ ਗਏ।
ਦੌਰਾਨੇ ਤਫਤੀਸ ਇਸ ਅੰਨ੍ਹੇ ਕਤਲ ਨਾਲ ਜੁੜੀ ਹਰ ਇੱਕ ਕੁੜੀ ਅਤੇ ਵੱਖ-ਵੱਖ ਵਿਅਕਤੀਆਂ ਦੀਆਂ ਕਾਲ ਡਿਟੇਲਜ ਦਾ ਵਿਸ਼ਲੇਸ਼ਨ ਕਰਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਇੱਕ ਹਫਤੇ ਅੰਦਰ ਸੁਲਝਾ ਕੇ ਦੋਸ਼ੀਆਂ ਚਰਨਜੀਤ ਸਿੰਘ ਉਰਫ ਕਾਲਾ ਪੁੱਤਰ ਜਾਗਰ ਸਿੰਘ ਵਾਸੀ ਬੰਗਾਂਵਾਲੀ ਅਤੇ ਬਲਕਾਰ ਸਿੰਘ ਪੁੱਤਰ ਹਰਬੰਸ ਸਿੰਘ ਉਰਫ ਬੰਸਾ ਵਾਸੀ ਧਰਮਗੜ੍ਹ ਨੂੰ ਮਿਤੀ 10.08.2023 ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਸਮੇਂ ਵਰਤੋਂ 02 ਮੋਟਰਸਾਈਕਲ, 02 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ