ਕਥਿਤ ਵਜ਼ੀਫਾ ਘੋਟਾਲੇ ਦਾ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਕੀਤੀ ਮੰਗ

ਆਮ ਆਦਮੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਸਤਬੀਰ ਸਿੰਘ ਵਾਲੀਆਂ ਨੇ ਮਾਮਲੇ ਨੂੰ ਕੋਰਟ 'ਚ ਜਨਹਿਤ ਪਟੀਸ਼ਨ ਦਾਖਲ ਕੀਤੀ ਹੈ।

ਕਥਿਤ ਵਜ਼ੀਫਾ ਘੋਟਾਲੇ ਦਾ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਕੀਤੀ ਮੰਗ
ਫਾਈਲ ਫੋਟੋ

ਨੀਤਿਕਾ ਮਹੇਸ਼ਵਰੀ/ ਚੰਡੀਗੜ੍ਹ: ਪੰਜਾਬ 'ਚ ਕਥਿਤ ਸਕਾਲਰਸ਼ਿਪ ਘੋਟਾਲਾ ਮਾਮਲਾ ਹੁਣ ਹਾਈਕੋਰਟ ਪਹੁੰਚ ਗਿਆ ਹੈ। ਆਮ ਆਦਮੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਸਤਬੀਰ ਸਿੰਘ ਵਾਲੀਆਂ ਨੇ ਮਾਮਲੇ ਨੂੰ ਕੋਰਟ 'ਚ ਜਨਹਿਤ ਪਟੀਸ਼ਨ ਦਾਖਲ ਕੀਤੀ ਹੈ। ਉਹਨਾਂ ਪਟੀਸ਼ਨ ਦਾਖਲ ਕਰ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਆਪਣੀ-ਆਪਣੀ ਜਾਂਚ ਕਰ ਰਹੀ ਹੈ, ਪਰ ਘੋਟਾਲਾ ਵੱਡਾ ਹੈ ਇਸ ਲਈ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣੀ ਜ਼ਰੂਰੀ ਹੈ। 

ਕਿਹਾ ਜਾ ਰਿਹਾ ਕਿ ਜਲਦੀ ਹੀ ਇਸ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ ਹੋਵੇਗੀ। ਉਹਨਾਂ ਇਹ ਵੀ ਦਲੀਲ ਦਿਤੀ ਹੈ ਕਿ ਹਿਮਾਚਲ ਪ੍ਰਦੇਸ਼ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਜਾਂਚ ਸੀਬੀਆਈ ਕਰ ਰਹੀ ਹੈ ਤੇ ਹੁਣ ਪੰਜਾਬ 'ਚ ਵੀ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਕਰਨੀ ਚਾਹੀਦੀ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੋਏ ਕਰੋੜਾਂ ਦੇ ਸਕਾਲਰਸ਼ਿਪ ਘੋਟਾਲੇ ਉੱਤੇ ਕਾਫ਼ੀ ਜ਼ਿਆਦਾ ਸਿਆਸਤ ਹੋਈ ਸੀ ਅਤੇ ਹੁਣ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। 

Watch Live Tv-